'ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਹੁਣ ਤਕ ਲੱਖਾਂ ਲਾਭਪਾਤਰੀਆਂ ਨੂੰ ਮਿਲੇ ਘਰ'

Friday, Jun 26, 2020 - 01:56 AM (IST)

'ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਹੁਣ ਤਕ ਲੱਖਾਂ ਲਾਭਪਾਤਰੀਆਂ ਨੂੰ ਮਿਲੇ ਘਰ'

ਦਿੱਲੀ/ਅੰਮ੍ਰਿਤਸਰ, (ਮਮਤਾ)- ਪ੍ਰਧਾਨ ਮੰਤਰੀ ਆਵਾਸ ਯੋਜਨਾ-ਸ਼ਹਿਰੀ (ਪੀ. ਐੱਮ. ਏ. ਵਾਈ-ਯੂ) ਯੋਜਨਾ ‘ਸਾਰਿਆਂ ਲਈ ਘਰ’ ਦੇ ਤਹਿਤ ਹੁਣ ਤੱਕ 35 ਲੱਖ ਮਕਾਨ ਬਣਾ ਕੇ ਲਾਭਪਾਤਰੀਆਂ ਨੂੰ ਦਿੱਤੇ ਜਾ ਚੁੱਕੇ ਹਨ, ਜਦੋਂ ਕਿ 2022 ਤੱਕ 1 ਕਰੋੜ ਤੋਂ ਜਿਆਦਾ ਨੂੰ ਘਰ ਬਣਾਉਣ ਦੀ ਯੋਜਨਾ ’ਤੇ ਕੰਮ ਚੱਲ ਰਿਹਾ ਹੈ। ਇਹ ਜਾਣਕਾਰੀ ਅੱਜ ’ਤੇ ਆਵਾਸ ਅਤੇ ਸ਼ਹਿਰੀ ਮਾਮਲਿਆਂ ਦੇ ਸਕੱਤਰ (ਸੁਤੰਤਰ) ਹਰਦੀਪ ਸਿੰਘ ਪੁਰੀ ਨੇ ਅਟਲ ਮਿਸ਼ਨ ਫਾਰ ਰੈਜੂਵਨੇਸ਼ਨ ਐਂਡ ਅਰਬਨ ਟਰਾਂਸਫਾਰਮੇਸ਼ਨ (ਅਮਰੁਤ) ਸਫਲਤਾ ਦੀ ਪੰਜਵੀਂ ਵਰ੍ਹੇਗੰਢ ਮੌਕੇ ਆਵਾਸ ਅਤੇ ਸ਼ਹਿਰੀ ਮਾਮਲਿਆਂ ਦੇ ਸਕੱਤਰ ਦੁਰਗਾ ਸ਼ੰਕਰ ਮਿਸ਼ਰਾ ਦੀ ਹਾਜਰੀ 'ਚ ਇੱਕ ਵੈਬੀਨਾਰ ਨੂੰ ਸੰਬੋਧਨ ਕਰਦਿਆਂ ਦਿੱਤੀ। ਉਨ੍ਹਾਂ ਕਿਹਾ ਕਿ ਸਾਡੇ ਪ੍ਰਧਾਨ ਮੰਤਰੀ ਦਾ 'ਨਿਊ ਇੰਡੀਆ ਵਾਲਾ ਦ੍ਰਿਸ਼ਟੀਕੋਣ', ਸਾਡੇ ਮੁੱਖ ਪ੍ਰੋਗਰਾਮਾਂ ਦੀਆਂ ਉਪਲਬਧੀਆਂ ਨਾਲ ਨਜ਼ਦੀਕੀ ਨਾਲ ਜੁੜਿਆ ਹੋਇਆ ਹੈ। 12 ਮਈ ਨੂੰ ਪ੍ਰਧਾਨ ਮੰਤਰੀ ਨੇ ਆਤਮਨਿਰਭਰ ਭਾਰਤ ਅਭਿਆਨ ਦੀ ਸ਼ੁਰੂਆਤ ਕੀਤੀ, ਜਿਸ 'ਚ ਕਿਸਾਨਾਂ, ਝੌਂਪੜੀ ਉਦਯੋਗਾਂ, ਘਰ ਉਦਯੋਗਾਂ, ਲਘੂ ਉਦਯੋਗਾਂ, ਐੱਮ. ਐੱਸ. ਐੱਮ. ਈ. ਨੂੰ ਰਾਹਤ ਪ੍ਰਦਾਨ ਕਰਨ ਦੇ ਨਾਲ-ਨਾਲ ਸਹਾਇਤਾ ਪ੍ਰਦਾਨ ਕਰਨ 'ਤੇ ਵੀ ਧਿਆਨ ਕੇਂਦਰਿਤ ਕੀਤਾ ਗਿਆ ਅਤੇ ਕਰੋੜਾਂ ਲੋਕਾਂ ਲਈ ਪੇਸ਼ੇ ਦਾ ਸਾਧਨ ਹੈ, ਜਿਨ੍ਹਾਂ 'ਤੇ ਲਾਕਡਾਊਨ ਉਪਰਾਲਿਆਂ ਦਾ ਉਲਟਾ ਪ੍ਰਭਾਵ ਪਿਆ ਹੈ।

ਇਸ ਆਨਲਾਈਨ ਪ੍ਰੋਗਰਾਮ ਦਾ ਆਯੋਜਨ ਆਵਾਸ ਅਤੇ ਸ਼ਹਿਰੀ ਕਾਰਜ ਮੰਤਰਾਲਾ ਵਲੋਂ ਸ਼ਹਿਰੀ ਮਿਸ਼ਨਾਂ ਦੀਆਂ ਉਪਲਬਧੀਆਂ ਅਤੇ ਲਾਗੂਕਰਨ ਨੂੰ ਉਤਸ਼ਾਹ ਦੇਣ ਲਈ ਕੀਤਾ ਗਿਆ ਸੀ। ਇਸ ਪ੍ਰੋਗਰਾਮ 'ਚ ਅਮਰੁਤ, ਐੱਸ. ਸੀ. ਐੱਮ, ਪੀ. ਐੱਮ. ਏ. ਵਾਈ-ਯੂ ਦੇ ਸੰਯੁਕਤ ਸਕੱਤਰ ਅਤੇ ਮਿਸ਼ਨ ਨਿਦੇਸ਼ਕ, ਰਾਜ ਸਰਕਾਰ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਪ੍ਰਮੁੱਖ ਸਕੱਤਰ (ਸ਼ਹਿਰੀ ਵਿਕਾਸ), ਰਾਜ ਮਿਸ਼ਨ ਡਾਇਰੈਕਟਰ, ਸਮਾਰਟ ਸ਼ਹਿਰਾਂ ਦੇ ਨਗਰ ਆਯੁਕਤ/ ਸੀ. ਈ. ਓ, ਸਹਿਭਾਗੀ ਏਜੰਸੀਆਂ/ਦੁਵੱਲੇ/ ਬਹੁਪੱਖੀ ਸੰਸਥਾਵਾਂ ਦੇ ਨੁਮਾਇੰਦੇ ਅਤੇ ਹੋਰ ਪ੍ਰਮੁੱਖ ਹਿੱਸੇਦਾਰ ਸ਼ਾਮਲ ਹੋਏ। ਵੈਬੀਨਾਰ 'ਚ ਜਿੰਨ੍ਹਾਂ ਪ੍ਰਮੁੱਖ ਐਲਾਨਾਂ ਅਤੇ ਲਾਂਚ ਈਵੈਂਟਸ ਨੂੰ ਸ਼ਾਮਲ ਕੀਤਾ ਗਿਆ ਉਨ੍ਹਾਂ 'ਚ ਆਵਾਸ ਅਤੇ ਸ਼ਹਿਰੀ ਕਾਰਜ ਮੰਤਰਾਲਾ ਦੀ ਈ-ਕਿਤਾਬ, ਨੈਸ਼ਨਲ ਇੰਸਟੀਚਿਊਟ ਆਫ ਅਰਬਨ ਅਫੇਅਰਸ (ਐੱਨ. ਆਈ. ਊ. ਏ.) ਵੈੱਬਸਾਈਟ, ਨੈਸ਼ਨਲ ਅਰਬਨ ਲਰਨਿੰਗ ਪਲੇਟਫਾਰਮ, ਸ਼ਹਿਰਾਂ ਲਈ ਐੱਨ. ਆਈ. ਯੂ. ਏ. ਜਲਵਾਯੂ ਕੇਂਦਰ, ਐੱਨ. ਆਈ. ਯੂ. ਏ. ਸੈਂਟਰ ਫਾਰ ਡਿਜ਼ੀਟਲ ਗਵਰਨੈਂਸ (ਸੀ. ਡੀ. ਜੀ.), ਵੀਡੀਓ ਲਾਂਚ ਆਊਟਕਮ ਆਫ ਪੀ. ਐੱਮ. ਏ. ਵਾਈ. ਯੂ ਮਿਸ਼ਨ, ਈ-ਬੁੱਕ ਲਾਂਚ ਪੀ. ਐੱਮ. ਏ. ਵਾਈ-ਯੂ-ਖੁਸ਼ੀਆਂ ਦਾ ਆਸ਼ਿਆਨਾ, ਵੀਡੀਓ ਲਾਂਚ ਆਊਟਕਮ ਆਫ ਅਮਰੁਤ ਮਿਸ਼ਨ, ਬੁੱਕ ਲਾਂਚ ਕੋਵਿਡ ਡਾਇਰੀ ਸਮਾਰਟ ਸਿਟੀ ਮਿਸ਼ਨ ਟੀਮ ਦੇ ਮੈਬਰਾਂ ਦੇ ਵਿਅਕਤੀਗਤ ਵਿਚਾਰ/ਰਾਏ ਦਾ ਸੰਗ੍ਰਿਹ, ਬੁੱਕ ਲਾਂਚ 'ਦਿ ਸਮਾਰਟ ਰਿਸਪਾਂਸਿਜ ਟੂ ਕੋਵਿਡ-19', ਸਿਟੀ ਫਾਇਨੈਂਸ ਪੋਰਟਲ, ਭਾਰਤ ਸਾਇਕਲਸ ਫਾਰ ਚੇਂਜ ਚੈਲੰਜ ਕੋਵਿਡ-19 ਆਦਿ ਸ਼ਾਮਲ ਸਨ।


author

Bharat Thapa

Content Editor

Related News