ਸੰਗਰੂਰ ''ਚ ''ਕੋਰੋਨਾ'' ਦਾ ਧਮਾਕਾ, ਇੱਕੋ ਦਿਨ 33 ਕੇਸਾਂ ਦੀ ਪੁਸ਼ਟੀ

Wednesday, May 06, 2020 - 09:21 AM (IST)

ਸੰਗਰੂਰ (ਦਲਜੀਤ) : ਕੋਰੋਨਾ ਵਾਇਰਸ ਵਰਗੀ ਭਿਆਨਕ ਮਹਾਂਮਾਰੀ ਨੇ ਸੰਗਰੂਰ ਨੂੰ ਪੂਰੀ ਤਰ੍ਹਾਂ ਆਪਣੀ ਲਪੇਟ 'ਚ ਲੈ ਲਿਆ ਹੈ। ਜ਼ਿਲੇ ਅੰਦਰ ਮੰਗਲਵਾਰ ਨੂੰ ਉਸ ਸਮੇਂ ਕੋਰੋਨਾ ਦਾ ਧਮਾਕਾ ਹੋਇਆ, ਜਦੋਂ ਇੱਕੋ ਦਿਨ 33 ਕੋਰੋਨਾ ਪਾਜ਼ੇਟਿਵ ਮਾਮਲੇ ਸਾਹਮਣੇ ਆਏ। ਮੰਗਲਵਾਰ ਦੀ ਸਵੇਰ ਨੂੰ 22 ਕੋਰੋਨਾ ਪਾਜ਼ੇਟਿਵ ਮਾਮਲਿਆਂ ਦੀ ਪੁਸ਼ਟੀ ਤੋਂ ਬਾਅਦ ਦੇਰ ਰਾਤ ਪ੍ਰਾਪਤ ਹੋਈ 92 ਨਮੂਨਿਆਂ ਦੀਆਂ ਰਿਪੋਰਟਾਂ 'ਚ 11 ਹੋਰ ਲੋਕਾਂ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਕੀਤੀ ਗਈ, ਜਿਸ ਤੋਂ ਬਾਅਦ ਇੱਕੋ ਦਿਨ ਦਾ ਅੰਕੜਾ 33 ਤੱਕ ਪੁੱਜ ਗਿਆ, ਜਿਸ ਤੋਂ ਬਾਅਦ ਜ਼ਿਲ੍ਹੇ ਅੰਦਰ ਕੁੱਲ ਕੋਰੋਨਾ ਪੀੜਤਾਂ ਦੀ ਗਿਣਤੀ 95 'ਤੇ ਪੁੱਜ ਗਈ ਹੈ।

ਇਹ ਵੀ ਪੜ੍ਹੋ : ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਘਰੋਂ ਭੱਜਿਆ ਨੌਜਵਾਨ ਪੁਲਸ ਵੱਲੋਂ ਕਾਬੂ, ਕੀਤਾ ਆਈਸੋਲੇਟ

PunjabKesari
ਪਾਜ਼ੇਟਿਵ ਮਰੀਜ਼ਾਂ ਦੀ ਸੰਭਾਲ ਲਈ ਕੋਵਿਡ ਕੇਅਰ ਸੈਂਟਰ 'ਚ ਪ੍ਰਬੰਧ ਮੁਕੰਮਲ
ਜ਼ਿਲ੍ਹਾ ਪ੍ਰਸ਼ਾਸਨ ਸੰਗਰੂਰ ਵਲੋਂ ਕੋਰੋਨਾ ਵਾਇਰਸ ਕਾਰਨ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਸਥਿਤੀ ਨਾਲ ਨਜਿੱਠਣ ਲਈ ਕੀਤੇ ਜਾ ਰਹੇ ਪ੍ਰਬੰਧਾਂ ਤਹਿਤ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਵਲੋਂ ਕੋਵਿਡ ਕੇਅਰ ਸੈਂਟਰ ਦਾ ਦੌਰਾ ਕੀਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਕੋਵਿਡ ਕੇਅਰ ਸੈਂਟਰ 'ਚ 800 ਮਰੀਜ਼ਾਂ ਨੂੰ ਸੰਭਾਲਣ ਲਈ ਪ੍ਰਬੰਧ ਪੂਰੀ ਤਰ੍ਹਾਂ ਤਿਆਰ ਹਨ ਅਤੇ ਆਕਸੀਜਨ ਦੇ ਵੀ 50 ਸਿਲੰਡਰ ਪਹੁੰਚਾਏ ਜਾ ਚੁੱਕੇ ਹਨ।

ਇਹ ਵੀ ਪੜ੍ਹੋ : ਪੰਜਾਬ ਦੇ ਇਨ੍ਹਾਂ 'ਪੁਲਸ ਮੁਲਾਜ਼ਮਾਂ' ਨੂੰ ਮਿਲੀ ਵੱਡੀ ਰਾਹਤ, ਕੈਪਟਨ ਨੇ ਦਿੱਤੀ ਮਨਜ਼ੂਰੀ

ਉਨ੍ਹਾਂ ਕਿਹਾ ਕਿ ਇਸ ਦੇ ਨਾਲ-ਨਾਲ ਪੀ. ਜੀ. ਆਈ. ਦੇ ਸੈਟੇਲਾਈਟ ਕੇਂਦਰ ਅਤੇ ਭਾਈ ਗੁਰਦਾਸ ਕਾਲਜ ਵਿਖੇ ਵੀ 1,000 ਹੋਰ ਬਿਸਤਰਿਆਂ ਦਾ ਪ੍ਰਬੰਧ ਕਰਨ ਲਈ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਜਾ ਰਹੀਆਂ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੋਵਿਡ ਕੇਅਰ ਸੈਂਟਰ ਵਿੱਚ ਪਾਜ਼ੇਟਿਵ ਮਰੀਜ਼ਾਂ ਨੂੰ ਤਬਦੀਲ ਕਰਨ ਸਬੰਧੀ ਮੁੱਢਲੇ ਪ੍ਰਬੰਧ ਮੌਜੂਦ ਹਨ ਅਤੇ ਹੁਣ ਸਮੂਹ ਟੀਮਾਂ ਹੋਰ ਥਾਵਾਂ ਨੂੰ ਉਚਿਤ ਰੂਪ ਦੇਣ 'ਚ ਜੁੱਟੀਆਂ ਹੋਈਆਂ ਹਨ ਤਾਂ ਜੋ ਬਿਸਤਰਿਆਂ ਦੀ ਵਿਵਸਥਾ 'ਚ ਲੋੜੀਂਦਾ ਵਾਧਾ ਕੀਤਾ ਜਾ ਸਕੇ।
ਇਹ ਵੀ ਪੜ੍ਹੋ : 10 ਲੱਖ ਮਜ਼ਦੂਰਾਂ ਦੇ ਪਲਾਇਨ ਨਾਲ ਵਧੇਗਾ ਸੰਕਟ


Babita

Content Editor

Related News