ਜਲੰਧਰ 'ਚ ਕੋਰੋਨਾ ਦਾ ਵੱਡਾ ਧਮਾਕਾ, 32 ਪਾਜ਼ੇਟਿਵ ਕੇਸ ਆਏ ਸਾਹਮਣੇ

Tuesday, Jun 16, 2020 - 04:54 PM (IST)

ਜਲੰਧਰ 'ਚ ਕੋਰੋਨਾ ਦਾ ਵੱਡਾ ਧਮਾਕਾ, 32 ਪਾਜ਼ੇਟਿਵ ਕੇਸ ਆਏ ਸਾਹਮਣੇ

ਜਲੰਧਰ (ਰੱਤਾ) : ਵਿਸ਼ਵ ਭਰ 'ਚ ਫੈਲਿਆ ਕੋਰੋਨਾ ਵਾਇਰਸ ਜ਼ਿਲ੍ਹੇ 'ਚ ਹੁਣ ਪੂਰੀ ਤਰ੍ਹਾਂ ਬੇਕਾਬੂ ਹੁੰਦਾ ਦਿਖਾਈ ਦੇ ਰਿਹਾ ਹੈ। ਮੰਗਲਵਾਰ ਨੂੰ ਜਲੰਧਰ 'ਚ ਕੋਰੋਨਾ ਦਾ ਜ਼ਬਰਦਸਤ ਬਲਾਸਟ ਹੋਇਆ ਹੈ। ਅੱਜ ਦੁਪਹਿਰ ਤੱਕ 32 ਨਵੇਂ ਪਾਜ਼ੇਟਿਵ ਕੇਸ ਮਿਲਣ ਨਾਲ ਰੋਗੀਆਂ ਦੀ ਕੁੱਲ ਗਿਣਤੀ 385 'ਤੇ ਪਹੁੰਚ ਗਈ ਹੈ ਜਦੋਕਿ ਅੱਜ ਮਿਲੇ 32 ਕੇਸਾਂ 'ਚੋਂ 2 ਕੇਸ ਹੁਸ਼ਿਆਰਪੁਰ ਜ਼ਿਲ੍ਹੇ ਨਾਲ ਸਬੰਧਤ ਹਨ। ਜ਼ਿਕਰਯੋਗ ਹੈ ਕਿ ਜੂਨ ਮਹੀਨੇ ਦੇ ਸਿਰਫ 16 ਦਿਨਾਂ 'ਚ 130 ਨਵੇਂ ਪਾਜ਼ੇਟਿਵ ਕੇਸ ਮਿਲੇ ਹਨ ਅਤੇ 5 ਲੋਕਾਂ ਦੀ ਮੌਤ ਕੋਰੋਨਾ ਵਾਇਰਸ ਕਾਰਨ ਹੋ ਗਈ ਹੈ। 

ਇਹ ਵੀ ਪੜ੍ਹੋ : ਜਲੰਧਰ 'ਚ 'ਕੋਰੋਨਾ' ਨੇ ਲਈ ਇਕ ਹੋਰ ਮਰੀਜ਼ ਦੀ ਜਾਨ, ਕੁੱਲ ਮੌਤਾਂ ਦਾ ਅੰਕੜਾ 13 ਤੱਕ ਪੁੱਜਾ
ਅੱਜ ਪਾਜ਼ੇਟਿਵ ਪਾਏ ਗਏ ਰੋਗੀ

56 ਸਾਲਾ ਪੁਰਸ਼ ਵਾਸੀ ਪਿੰਡ ਕਮਾਲਪੁਰ ਸ਼ਾਹਕੋਟ
43 ਸਾਲਾ ਪੁਰਸ਼ ਵਾਸੀ ਰਣਜੀਤ ਸਿੰਘ ਐਵੇਨਿਊ
2 ਮਹੀਨਿਆਂ ਦੀ ਬੱਚੀ ਵਾਸੀ ਸ਼ੇਖੇ ਪਿੰਡ
30 ਸਾਲਾ ਪੁਰਸ਼ੀ ਵਾਸੀ ਸਤਰੂਮਾਜੀ ਪਚਰੰਗਾ
58 ਸਾਲਾ ਪੁਰਸ਼ ਵਾਸੀ ਨਿਊ ਜਵਾਹਰ ਨਗਰ ਮਕਸੂਦਾਂ
30 ਸਾਲਾ ਪੁਰਸ਼ ਵਾਸੀ ਸੰਤੋਖਪੁਰਾ ਜਲੰਧਰ
26 ਸਾਲਾ ਔਰਤ ਵਾਸੀ ਰਾਜਾ ਗਾਰਡਨ ਪਿੰਡ ਰੰਧਾਵਾ ਮਸੰਦਾ
30 ਸਾਲਾ ਔਰਤ ਵਾਸੀ ਰਾਜਾ ਗਾਰਡਨ ਪਿੰਡ ਰੰਧਾਵਾ ਮਸੰਦਾ
26 ਸਾਲਾ ਔਰਤ ਵਾਸੀ ਗੁਦਈਪੁਰ ਜਲੰਧਰ
19 ਸਾਲਾ ਔਰਤ ਵਾਸੀ ਸਵਰਣ ਪਾਰਕ ਜਲੰਧਰ
48 ਸਾਲਾ ਪੁਰਸ਼ਾ  ਪੀ. ਏ. ਪੀ.
47 ਸਾਲਾ ਪੁਰਸ਼ ਪੀ.ਏ.ਪੀ
23 ਸਾਲਾ ਪੁਰਸ਼ ਪੀ.ਏ.ਪੀ.
22 ਸਾਲਾ ਪੁਰਸ਼ ਪੀ.ਏ.ਪੀ.
33 ਸਾਲਾ ਪੁਰਸ਼ ਪੀ.ਏ.ਪੀ.
51 ਸਾਲਾ ਔਰਤ ਵਾਸੀ ਹਰਦੇਵ ਨਗਰ ਜਲੰਧਰ
34 ਸਾਲਾ ਪੁਰਸ਼ ਵਾਸੀ ਰਾਜਪੁਰ ਰਸੂਲਪੁਰ
33 ਸਾਲਾ ਪੁਰਸ਼ ਵਾਸੀ ਰੰਧਾਵਾ ਮੰਸਦਾ
4 ਸਾਲਾ ਬੱਚੀ ਵਾਸੀ ਸੁਭਾਸ਼ ਨਗਰ ਨਿਊ ਮਹਿਕ ਸਿਨੇਮਾ ਜਲੰਧਰ
47 ਸਾਲਾ ਪੁਰਸ਼ ਵਾਸੀ ਗਾਂਧੀ ਕੈਂਪ ਜਲੰਧਰ
45 ਸਾਲਾ ਪੁਰਸ਼ ਵਾਸੀ ਗਾਂਧੀ ਕੈਂਪ ਜਲੰਧਰ
25 ਸਾਲਾ ਔਰਤ ਵਾਸੀ ਗਾਂਧੀ ਨਗਰ
60 ਸਾਲਾ ਪੁਰਸ਼ ਵਾਸੀ ਅਟਾਰੀ ਬਾਜ਼ਾਰ ਜਲੰਧਰ
1 ਸਾਲ ਦਾ ਬੱਚਾ ਵਾਸੀ ਇੰਡਸਟ੍ਰੀਅਲ ਏਰੀਆ ਜਲੰਧਰ
34 ਸਾਲਾ ਔਰਤ ਵਾਸੀ ਬਿਆਸ ਪਿੰਡ
53 ਸਾਲਾ ਪੁਰਸ਼ ਵਾਸੀ ਦਿਓਲ ਨਗਰ
53 ਸਾਲਾ ਪੁਰਸ਼ ਵਾਸੀ ਅਮਨ ਨਗਰ ਟਾਂਡਾ ਰੋਡ ਜਲੰਧਰ
55 ਸਾਲਾ ਪੁਰਸ਼ ਨਿਊ ਜਵਾਹਰ ਨਗਰ ਜਲੰਧਰ
65 ਸਾਲਾ ਔਰਤ ਵਾਸੀ ਵੱਡਾ ਸਈਪੁਰ ਜਲੰਧਰ

ਜਲੰਧਰ 'ਚ 'ਕੋਰੋਨਾ' ਨੇ ਲਈ ਇਕ ਹੋਰ ਮਰੀਜ਼ ਦੀ ਜਾਨ
ਜਲੰਧਰ 'ਚ ਕੋਰੋਨਾ ਵਾਇਰਸ ਦੇ ਕਾਰਨ ਇਕ ਹੋਰ ਮਰੀਜ਼ ਦੀ ਜਾਨ ਚਲੀ ਗਈ। ਮਿਲੀ ਜਾਣਕਾਰੀ ਮੁਤਾਬਕ ਰੋਜ਼ ਗਾਰਡਨ ਦਿਲਬਾਗ ਨਗਰ ਐਕਸਟੈਨਸ਼ਨ ਦੀ ਰਹਿਣ ਵਾਲੀ 65 ਸਾਲਾ ਔਰਤ ਨੇ ਇਲਾਜ ਦੌਰਾਨ ਅੱਜ ਦਮ ਤੋੜ ਦਿੱਤਾ। ਉਕਤ ਮਹਿਲਾ ਆਈ. ਐੱਮ. ਏ. ਵੱਲੋਂ ਸ਼ਾਹਕੋਟ 'ਚ ਚਲਾਏ ਜਾ ਰਹੇ ਹਸਪਤਾਲ 'ਚ ਇਲਾਜ ਅਧੀਨ ਸੀ। ਇਥੇ ਦੱਸ ਦੇਈਏ ਕਿ ਇਸ ਦੇ ਪਤੀ ਅਤੇ ਬੇਟੇ ਦੀ ਰਿਪੋਰਟ ਦੀ ਕੋਰੋਨਾ ਪਾਜ਼ੇਟਿਵ ਆ ਚੁੱਕੀ ਹੈ। ਮ੍ਰਿਤਕ ਮਹਿਲਾ ਦਾ ਬੇਟਾ ਵਕੀਲ ਦੱਸਿਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਬੀਤੇ ਦਿਨੀਂ ਜਦੋਂ ਤਹਿਸੀਲ 'ਚ ਰਜਿਸਟਰੀ ਕਰਵਾਉਣ ਗਿਆ ਸੀ ਤਾਂ ਉਸ ਸਮੇਂ ਵੀ ਇਸ ਦੇ ਪਾਜ਼ੇਟਿਵ ਆਉਣ 'ਤੇ ਲੋਕਾਂ ਵਿਚਾਲੇ ਬੇਹੱਦ ਚਰਚਾ ਛਿੜੀ ਸੀ ਕਿ ਉਕਤ ਪਾਜ਼ੇਟਿਵ ਮਰੀਜ਼ ਤਹਿਸੀਲ 'ਚ ਘੁੰਮਦਾ ਰਿਹਾ ਸੀ। ਜਿਹੜੇ ਲੋਕਾਂ ਨੂੰ ਉਕਤ ਵਿਅਕਤੀ ਮਿਲਿਆ ਸੀ, ਉਨ੍ਹਾਂ 'ਚ ਕਾਫ਼ੀ ਦਹਿਸ਼ਤ ਪਾਈ ਜਾ ਰਹੀ ਹੈ। ਇਥੇ ਦੱਸ ਦੇਈਏ ਕਿ ਜਲੰਧਰ 'ਚ ਕੋਰੋਨਾ ਕਾਰਨ ਹੋਈ ਜਨਾਨੀ ਦੀ ਮੌਤ ਨੂੰ ਲੈ ਕੇ ਕੁੱਲ ਮੌਤਾਂ ਦੀ ਗਿਣਤੀ 13 ਤੱਕ ਪਹੁੰਚ ਗਈ ਹੈ ਅਤੇ ਪਾਜ਼ੇਟਿਵ ਕੇਸਾਂ ਦਾ ਅੰਕੜਾ 385 ਤੱਕ ਪਹੁੰਚ ਚੁੱਕਾ ਹੈ।

ਇਹ ਵੀ ਪੜ੍ਹੋ : ਪੰਜਾਬ ਵਿਚ ਮਾਰੂ ਹੋਇਆ ਕੋਰੋਨਾ, ਅੰਮ੍ਰਿਤਸਰ 'ਚ ਇਕੱਠੀਆਂ ਤਿੰਨ ਮੌਤਾਂ

ਕੱਲ੍ਹ ਆਏ ਸਨ ਇਕੱਠੇ 15 ਕੇਸ ਪਾਜ਼ੇਟਿਵ
ਸੋਮਵਾਰ ਨੂੰ 15 ਹੋਰ ਰੋਗੀਆਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ ਸੀ, ਜਿਨ੍ਹਾਂ 'ਚੋਂ 2 ਹੋਰ ਜ਼ਿਲਿਆਂ ਨਾਲ ਸਬੰਧਤ ਹਨ। ਸਿਵਲ ਸਰਜਨ ਦਫਤਰ ਦੇ ਨੋਡਲ ਅਫਸਰ ਡਾ. ਟੀ. ਪੀ. ਸਿੰਘ ਨੇ ਦੱਸਿਆ ਕਿ ਵਿਭਾਗ ਨੂੰ ਜਿਨ੍ਹਾਂ ਰੋਗੀਆਂ ਦੀ ਰਿਪੋਰਟ ਪਾਜ਼ੇਟਿਵ ਪ੍ਰਾਪਤ ਹੋਈ, ਉਨ੍ਹਾਂ 'ਚੋਂ ਇਕ ਰੋਗੀ ਅੰਮ੍ਰਿਤਸਰ ਅਤੇ ਦੂਜਾ ਫਿਰੋਜ਼ਪੁਰ ਨਾਲ ਸਬੰਧਤ ਹੈ। ਪਾਜ਼ੇਟਿਵ ਰੋਗੀਆਂ 'ਚ 2 ਬੱਚੇ, ਅਤੇ ਗਰਭਵਤੀ ਔਰਤਾਂ ਵੀ ਸ਼ਾਮਲ ਸਨ। ਇਨ੍ਹਾਂ ਤੋਂ ਇਲਾਵਾ 962 ਲੋਕਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਵੀ ਆਈ ਹੈ।

ਕੁਲ ਸੈਂਪਲ - 14815
ਨੈਗੇਟਿਵ ਆਏ - 13582
ਪਾਜ਼ੇਟਿਵ ਆਏ - 385
ਮੌਤਾਂ - 13
ਹਸਪਤਾਲਾਂ 'ਚ ਦਾਖਲ - 41


author

Anuradha

Content Editor

Related News