ਪੰਜਾਬ ਪੁਲਸ ਵਲੋਂ ਵੱਡਾ ਫੇਰਬਦਲ, 38 ਅਧਿਕਾਰੀਆਂ ਦੇ ਹੋਏ ਤਬਾਦਲੇ
Sunday, Jul 29, 2018 - 02:30 PM (IST)
ਚੰਡੀਗੜ੍ਹ(ਭੁੱਲਰ)-ਪੰਜਾਬ ਸਰਕਾਰ ਵਲੋਂ ਅੱਜ ਜਾਰੀ ਹੁਕਮਾਂ ਦੇ ਤਹਿਤ 38 ਡੀ. ਐੱਸ. ਪੀ. ਤਬਦੀਲ ਕੀਤੇ ਗਏ ਹਨ। ਜਾਰੀ ਹੋਏ ਹੁਕਮਾਂ ਅਨੁਸਾਰ ਰਵਿੰਦਰ ਪਾਲ ਸਿੰਘ ਨੂੰ ਤਬਦੀਲ ਕਰ ਕੇ ਡੀ. ਐੱਸ. ਪੀ. ਐੱਸ. ਟੀ. ਐੱਫ., ਹਰਪ੍ਰੀਤ ਸਿੰਘ ਨੂੰ ਅਜਨਾਲਾ, ਅਸ਼ਵਨੀ ਕੁਮਾਰ ਨੂੰ ਬਾਬਾ ਬਕਾਲਾ, ਗੁਰਤੇਜ ਸਿੰਘ ਨੂੰ ਗਿੱਦੜਬਾਹਾ, ਜਸਪਾਲ ਸਿੰਘ ਨੂੰ ਇਨਵੈਸਟੀਗੇਸ਼ਨ ਫਰੀਦਕੋਟ, ਜਸਵੀਰ ਸਿੰਘ ਨੂੰ ਇਨਵੈਸਟੀਗੇਸ਼ਨ ਬਠਿੰਡਾ, ਵਿਲੀਅਮ ਜੇਜੀ ਨੂੰ ਦਿੜ੍ਹਬਾ, ਯੋਗੇਸ਼ ਕੁਮਾਰ ਨੂੰ ਸਿਟੀ-1 ਪਟਿਆਲਾ, ਸੌਰਭ ਜਿੰਦਲ ਨੂੰ ਟ੍ਰੈਫਿਕ ਪਟਿਆਲਾ, ਹਰੀਸ਼ਰਨ ਨੂੰ ਹੈੱਡਕੁਆਰਟਰ ਬਟਾਲਾ, ਗੁਰਜੀਤ ਪਾਲ ਸਿੰਘ ਨੂੰ ਟ੍ਰੇਨਿੰਗ ਸੈਂਟਰ ਜਹਾਨਖੇਲਾਂ, ਰਣਜੀਤ ਸਿੰਘ ਨੂੰ ਫ਼ਤਿਹਗੜ੍ਹ ਚੂੜੀਆਂ, ਜਸਪ੍ਰੀਤ ਸਿੰਘ ਨੂੰ ਸਬ-ਡਵੀਜ਼ਨ ਬੁਢਲਾਡਾ, ਵਿਕਾਸ ਸੱਭਰਵਾਲ ਨੂੰ ਵਿਜੀਲੈਂਸ ਬਿਊਰੋ ਪੰਜਾਬ, ਗਗਨਦੀਪ ਸਿੰਘ ਨੂੰ ਦੂਜੀ ਕਮਾਂਡੋ ਬਟਾਲੀਅਨ ਬਹਾਦਰਗੜ੍ਹ, ਭੁਪਿੰਦਰ ਸਿੰਘ ਨੂੰ ਸਪੈਸ਼ਲ ਬ੍ਰਾਂਚ ਫਰੀਦਕੋਟ, ਸਤਿੰਦਰ ਕੁਮਾਰ ਨੂੰ ਸਿਟੀ ਹੁਸ਼ਿਆਰਪੁਰ, ਰੁਪਿੰਦਰ ਕੌਰ ਸਰਾਂ ਨੂੰ ਪੀ. ਪੀ. ਏ. ਫਿਲੌਰ ਲਾਇਆ ਗਿਆ ਹੈ।


ਇਸੇ ਤਰ੍ਹਾਂ ਰਜਿੰਦਰ ਕੁਮਾਰ ਨੂੰ ਕੰਟਰੋਲ ਰੂਮ ਕਪੂਰਥਲਾ, ਮੁਕੇਸ਼ ਕੁਮਾਰ ਨੂੰ ਹੈੱਡਕੁਆਰਟਰ ਕਪੂਰਥਲਾ, ਮਨਪ੍ਰੀਤ ਸਿੰਘ ਨੂੰ ਇਨਵੈਸਟੀਗੇਸ਼ਨ ਕਪੂਰਥਲਾ, ਸੋਹਣ ਲਾਲ ਨੂੰ ਤੀਜੀ ਰਿਜ਼ਰਵ ਬਟਾਲੀਅਨ ਲੁਧਿਆਣਾ, ਬਲਵੰਤ ਸਿੰਘ ਨੂੰ ਬੀ. ਬੀ. ਐੱਮ. ਬੀ. ਨੰਗਲ, ਸੁਰਜੀਤ ਸਿੰਘ ਨੂੰ ਇਨਵੈਸਟੀਗੇਸ਼ਨ ਬਰਨਾਲਾ, ਹਰਦੇਵ ਸਿੰਘ ਨੂੰ ਸਬ-ਡਵੀਜ਼ਨ ਗੋਇੰਦਵਾਲ, ਪਿਆਰਾ ਸਿੰਘ ਨੂੰ ਏ. ਸੀ. ਪੀ. ਲਾਇਸੈਂਸਿੰਗ ਅੰਮ੍ਰਿਤਸਰ, ਪਰਵਿੰਦਰ ਕੌਰ ਨੂੰ ਇਨਵੈਸਟੀਗੇਸ਼ਨ ਬਟਾਲਾ, ਵਰਿੰਦਰਪ੍ਰੀਤ ਸਿੰਘ ਨੂੰ ਕਾਦੀਆਂ, ਜਸਪਾਲ ਸਿੰਘ ਨੂੰ ਏ. ਸੀ. ਪੀ. ਟ੍ਰੈਫਿਕ ਜਲੰਧਰ, ਹਰਵੰਤ ਕੌਰ ਨੂੰ ਹੈੱਡਕੁਆਰਟਰ ਪਟਿਆਲਾ, ਮਨਵੀਰ ਸਿੰਘ ਨੂੰ ਐੱਸ. ਟੀ. ਐੱਫ. ਪੰਜਾਬ, ਵਿਭੋਰ ਕੁਮਾਰ ਨੂੰ ਦੂਜੀ ਰਿਜ਼ਰਵ ਬਟਾਲੀਅਨ ਲੱਡਾਕੋਠੀ, ਮਨਜੀਤ ਸਿੰਘ ਨੂੰ ਸਕਿਓਰਿਟੀ ਪੰਜਾਬ, ਰਣਧੀਰ ਸਿੰਘ ਨੂੰ ਸਪੈਸ਼ਲ ਬ੍ਰਾਂਚ ਦਿਹਾਤੀ, ਰਮਨਦੀਪ ਭੁੱਲਰ ਨੂੰ ਤੀਜੀ ਕਮਾਂਡੋ ਬਟਾਲੀਅਨ ਮੋਹਾਲੀ, ਪਰਮਜੀਤ ਸਿੰਘ ਨੂੰ ਸਪੈਸ਼ਲ ਬ੍ਰਾਂਚ ਜਲੰਧਰ ਦਿਹਾਤੀ, ਸੁਖਜੀਤ ਸਿੰਘ ਨੂੰ ਹੈੱਡਕੁਆਰਟਰ ਫਿਰੋਜ਼ਪੁਰ ਤੇ ਰਣਜੋਤ ਸਿੰਘ ਨੂੰ ਬਾਘਾਪੁਰਾਣਾ ਸਬ-ਡਵੀਜ਼ਨ ਵਿਚ ਤਾਇਨਾਤ ਕੀਤਾ ਗਿਆ ਹੈ।
