ਖਾਲਸੇ ਦੇ ਸਾਜਨਾ ਦਿਵਸ ਵਿੱਚ ਸ਼ਾਮਲ ਹੋਣ ਲਈ 318 ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਲਈ ਹੋਇਆ ਰਵਾਨਾ
Saturday, Apr 13, 2024 - 08:54 PM (IST)
ਝਬਾਲ (ਨਰਿੰਦਰ)- ਖਾਲਸੇ ਦੇ ਸਾਜਨਾ ਦਿਵਸ ਮੌਕੇ ਖਾਲੜਾ ਮਿਸ਼ਨ ਕਮੇਟੀ ਨੇ 318 ਸ਼ਰਧਾਲੂਆਂ ਦਾ ਜਥਾ ਝਬਾਲ ਤੋਂ ਪਾਕਿਸਤਾਨ ਵਿਖੇ ਖਾਲਸੇ ਦੇ ਸਾਜਨਾ ਦਿਵਸ ਵਿੱਚ ਸ਼ਾਮਲ ਹੋਣ ਲਈ ਰਵਾਨਾ ਕੀਤਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਖਾਲੜਾ ਮਿਸ਼ਨ ਕਮੇਟੀ ਦੇ ਚੇਅਰਮੈਨ ਬਲਵਿੰਦਰ ਸਿੰਘ ਝਬਾਲ ਨੇ ਦੱਸਿਆ ਕਿ ਇਹ 318 ਸ਼ਰਧਾਲੂਆਂ ਦਾ ਜਥਾ ਜਥੇਦਾਰ ਬਲਬੀਰ ਸਿੰਘ ਸੁਰ ਸਿੰਘ ਦੀ ਅਗਵਾਈ ਵਿੱਚ ਪਾਕਿਸਤਾਨ ਲਈ ਰਵਾਨਾ ਹੋਇਆ, ਜੋ ਵਾਹਘਾ ਬਾਰਡਰ ਰਾਹੀਂ ਸੜਕ ਰਸਤੇ ਪਾਕਿਸਤਾਨ ਵਿੱਚ ਦਾਖਲ ਹੋਵੇਗਾ ਅਤੇ 14 ਅਪ੍ਰੈਲ ਨੂੰ ਗੁਰਦੁਆਰਾ ਪੰਜਾ ਸਾਹਿਬ ਵਿਖੇ ਮਨਾਏ ਜਾ ਰਹੇ ਖਾਲਸੇ ਦੇ ਸਾਜਨਾ ਦਿਵਸ ਵਿੱਚ ਸ਼ਾਮਿਲ ਹੋਣ ਉਪਰੰਤ 16 ਅਪ੍ਰੈਲ ਨੂੰ ਗੁਰਦੁਆਰਾ ਨਨਕਾਣਾ ਸਾਹਿਬ, ਗੁਰਦੁਆਰਾ ਸ੍ਰੀ ਸੱਚਾ ਸੌਦਾ ਸਾਹਿਬ, ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਅਤੇ ਲਾਹੌਰ ਦੇ ਵੱਖ-ਵੱਖ ਗੁਰਧਾਮਾਂ ਦੇ ਦਰਸ਼ਨ ਕਰੇਗਾ।
ਇਹ ਵੀ ਪੜ੍ਹੋ- ਭਾਰਤ ਆ ਰਹੇ ਇਜ਼ਰਾਈਲ ਦੇ ਸਮੁੰਦਰੀ ਜਹਾਜ਼ 'ਤੇ ਈਰਾਨ ਨੇ ਕੀਤਾ ਕਬਜ਼ਾ, 17 ਭਾਰਤੀ ਵੀ ਸਵਾਰ
ਜਾਣਕਾਰੀ ਮੁਤਾਬਕ ਇਹ ਜਥਾ 22 ਅਪ੍ਰੈਲ ਨੂੰ ਸੜਕ ਰਸਤੇ ਰਾਹੀਂ ਭਾਰਤ ਪਰਤੇਗਾ। ਇਸ ਜਥੇ ਵਿੱਚ ਮੁੱਖ ਤੌਰ 'ਤੇ ਕਰਨੈਲ ਸਿੰਘ ਮੰਡ, ਐਡਵੋਕੇਟ ਬਲਜੀਤ ਸਿੰਘ, ਅਮਰਜੀਤ ਸਿੰਘ, ਲੱਖਾ ਸਿੰਘ, ਬੀਬੀ ਕੁਲਵਿੰਦਰ ਕੌਰ ਅਤੇ ਗੁਰਮੁਖ ਸਿੰਘ ਆਦਿ ਸ਼ਾਮਿਲ ਸਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e