ਜਲੰਧਰ ਜ਼ਿਲ੍ਹੇ 'ਚ ਮੁੜ 31 ਨਵੇਂ 'ਕੋਰੋਨਾ' ਕੇਸਾਂ ਦੀ ਪੁਸ਼ਟੀ

Thursday, Jul 23, 2020 - 05:10 PM (IST)

ਜਲੰਧਰ ਜ਼ਿਲ੍ਹੇ 'ਚ ਮੁੜ 31 ਨਵੇਂ 'ਕੋਰੋਨਾ' ਕੇਸਾਂ ਦੀ ਪੁਸ਼ਟੀ

ਜਲੰਧਰ (ਰੱਤਾ) : ਸਿਹਤ ਮਹਿਕਮੇ ਦੀਆਂ ਕੋਸ਼ਿਸ਼ਾਂ ਅਤੇ ਪ੍ਰਸ਼ਾਸਨ ਦੇ ਤਾਲਾਬੰਦੀ ਦੇ ਬਾਵਜੂਦ ਪੰਜਾਬ 'ਚ ਕੋਰੋਨਾ ਰੋਗ ਦਾ ਖਤਰਾ ਘੱਟ ਨਹੀਂ ਹੋ ਰਿਹਾ, ਰੋਜ਼ਾਨਾ ਰੋਗੀਆਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਤਾਜ਼ਾ ਮਾਮਲੇ 'ਚ ਜਲੰਧਰ ਜ਼ਿਲ੍ਹੇ 'ਚ 31 ਨਵੇਂ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ, ਜਿਸ ਦੀ ਪੁਸ਼ਟੀ ਸਿਹਤ ਮਹਿਕਮੇ ਵਲੋਂ ਕੀਤੀ ਗਈ ਹੈ। ਇਸ ਦੇ ਨਾਲ ਹੀ ਜਲੰਧਰ 'ਚ ਪਾਜ਼ੇਟਿਵ ਕੇਸਾਂ ਦੀ ਗਿਣਤੀ 1815 ਤੱਕ ਪੁੱਜ ਗਈ ਹੈ ਜਦੋਂਕਿ ਜ਼ਿਲ੍ਹੇ 'ਚ 553 ਐਕਟਿਵ ਕੇਸ ਹਨ। ਇੱਥੇ ਰਾਹਤ ਦੀ ਗੱਲ ਇਹ ਹੈ ਕਿ ਜ਼ਿਲ੍ਹੇ 'ਚ 1196 ਮਰੀਜ਼ ਕੋਰੋਨਾ ਨੂੰ ਮਾਤ ਦੇ ਕੇ ਘਰਾਂ ਨੂੰ ਜਾ ਚੁੱਕੇ ਹਨ ਅਤੇ ਜ਼ਿਲ੍ਹੇ 'ਚ ਹੁਣ ਤੱਕ ਕੋਰੋਨਾ ਕਾਰਨ 35 ਮੌਤਾਂ ਹੋ ਚੁੱਕੀਆਂ ਹਨ। 

ਇਹ ਵੀ ਪੜ੍ਹੋ : ਜਲੰਧਰ ਜ਼ਿਲ੍ਹੇ ਲਈ ਚੰਗੀ ਖਬਰ, 344 ਲੋਕਾਂ ਦੀ ਰਿਪੋਰਟ ਆਈ ਕੋਰੋਨਾ ਨੈਗੇਟਿਵ

344 ਲੋਕਾਂ ਦੀ ਰਿਪੋਰਟ ਆਈ ਕੋਰੋਨਾ ਨੈਗੇਟਿਵ
ਜ਼ਿਲ੍ਹਾ ਜਲੰਧਰ 'ਚ ਕੋਰੋਨਾ ਦੇ ਵੱਧਦੇ ਕਹਿਰ ਦਰਮਿਆਨ ਰਾਹਤ ਭਰੀ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਸਿਹਤ ਮਹਿਕਮੇ ਨੂੰ 344 ਸ਼ੱਕੀ ਮਰੀਜ਼ਾਂ ਦੀਆਂ ਕੋਰੋਨਾ ਜਾਂਚ ਲਈ ਭੇਜੀਆਂ ਗਈਆਂ ਰਿਪੋਰਟਾਂ ਨੈਗੇਟਿਵ ਹਾਸਲ ਹੋਈਆਂ ਹਨ। ਇਥੇ ਇਹ ਵੀ ਦੱਸਣਯੋਗ ਹੈ ਕਿ ਹੁਣ ਤੱਕ ਜ਼ਿਲ੍ਹੇ 'ਚ ਪਾਜ਼ੇਟਿਵ ਕੇਸਾਂ ਦਾ ਅੰਕੜਾ 1784 ਤੱਕ ਪਹੁੰਚ ਚੁੱਕਾ ਹੈ ਜਦਕਿ 35 ਲੋਕ ਕੋਰੋਨਾ ਖ਼ਿਲਾਫ਼ ਜੰਗ ਲੜਦੇ ਹੋਏ ਮੌਤ ਦੇ ਮੂੰਹ 'ਚ ਜਾ ਚੁੱਕੇ ਹਨ।

ਇਹ ਵੀ ਪੜ੍ਹੋ : ਲੁਧਿਆਣਾ ਸਿਵਲ ਹਸਪਤਾਲ ਨੂੰ ਮਿਲੀ ਵੈਂਟੀਲੇਟਰ ਨਾਲ ਲੈਸ ਐਂਬੂਲੈਂਸ

ਪੰਜਾਬ 'ਚ ਕੋਰੋਨਾ ਦੇ ਹਾਲਾਤ 
ਪੰਜਾਬ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਪੰਜਾਬ ਵਿਚ ਕੋਰੋਨਾ ਵਾਇਰਸ ਦੇ ਪੀੜਤ ਮਰੀਜ਼ਾਂ ਦੀ ਗਿਣਤੀ   11383 ਤੋਂ ਪਾਰ ਹੋ ਗਈ ਹੈ। ਪੰਜਾਬ 'ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ 'ਚ 1360, ਲੁਧਿਆਣਾ 'ਚ 2059, ਜਲੰਧਰ 'ਚ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਕੇਸ 1815, ਸੰਗਰੂਰ 'ਚ 844 ਕੇਸ, ਪਟਿਆਲਾ 'ਚ 1149, ਮੋਹਾਲੀ 'ਚ 605, ਗੁਰਦਾਸਪੁਰ 'ਚ 323 ਕੇਸ, ਪਠਾਨਕੋਟ 'ਚ 291, ਤਰਨਤਾਰਨ 242, ਹੁਸ਼ਿਆਰਪੁਰ 'ਚ 392, ਨਵਾਂਸ਼ਹਿਰ 'ਚ 275, ਮੁਕਤਸਰ 186, ਫਤਿਹਗੜ੍ਹ ਸਾਹਿਬ 'ਚ 244, ਰੋਪੜ 'ਚ 180, ਮੋਗਾ 'ਚ 229, ਫਰੀਦਕੋਟ 229, ਕਪੂਰਥਲਾ 169, ਫਿਰੋਜ਼ਪੁਰ 'ਚ 237, ਫਾਜ਼ਿਲਕਾ 179, ਬਠਿੰਡਾ 'ਚ 200, ਬਰਨਾਲਾ 'ਚ 89, ਮਾਨਸਾ 'ਚ 86 ਮਾਮਲੇ ਕੋਰੋਨਾ ਵਾਇਰਸ ਦੇ ਸਾਹਮਣੇ ਆ ਚੁੱਕੇ ਹਨ। ਇਥੇ ਰਾਹਤ ਦੀ ਗੱਲ ਇਹ ਹੈ ਕਿ ਸੂਬੇ ਭਰ 'ਚੋਂ 7641 ਮਰੀਜ਼ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ। ਜਦਕਿ ਕੋਰੋਨਾ ਮਹਾਮਾਰੀ ਦੇ 3438 ਤੋਂ ਵੱਧ ਮਾਮਲੇ ਅਜੇ ਵੀ ਸਰਗਰਮ ਹਨ। ਇਸ ਤੋਂ ਇਲਾਵਾ ਕੋਰੋਨਾ ਵਾਇਰਸ ਨਾਲ 273 ਲੋਕਾਂ ਦੀ ਮੌਤ ਹੋ ਚੁੱਕੀ ਹੈ।


author

Anuradha

Content Editor

Related News