ਫਾਜ਼ਿਲਕਾ ਜ਼ਿਲ੍ਹੇ ''ਚ ''ਕੋਰੋਨਾ'' ਦਾ ਬਲਾਸਟ, 31 ਨਵੇਂ ਕੇਸ ਆਏ ਸਾਹਮਣੇ

07/22/2020 3:22:21 PM

ਜਲਾਲਾਬਾਦ (ਸੇਤੀਆ) : ਕੋਰੋਨਾ ਦਾ ਪ੍ਰਸਾਰ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ ਅਤੇ ਕੋਰੋਨਾ ਪਾਜ਼ੇਟਿਵ ਕੇਸਾਂ ਦੀ ਗਿਣਤੀ 'ਚ ਵੀ ਲਗਾਤਾਰ ਇਜ਼ਾਫ਼ਾ ਹੋ ਰਿਹਾ ਹੈ। ਜ਼ਿਲ੍ਹਾ ਫਾਜ਼ਿਲਕਾ 'ਚ ਬੁੱਧਵਾਰ ਨੂੰ ਕੋਰੋਨਾ ਦਾ ਬਲਾਸਟ ਹੋਇਆ ਹੈ। ਜ਼ਿਲ੍ਹੇ 'ਚ ਅੱਜ 31 ਨਵੇਂ ਕੋਰੋਨਾ ਦੇ ਕੇਸ ਸਾਹਮਣੇ ਆਏ ਹਨ। ਸਿਵਲ ਸਰਜਨ ਡਾ. ਚੰਦਰ ਮੋਹਨ ਕਟਾਰੀਆ ਨੇ ਦੱਸਿਆ ਕਿ ਅੱਜ ਜ਼ਿਲ੍ਹੇ 'ਚ 31 ਨਵੇਂ ਕੇਸ ਆਏ ਹਨ ਜ਼ਿਨ੍ਹਾਂ 'ਚ 18 ਲੋਕਲ ਫਾਜ਼ਿਲਕਾ, 5 ਅਬੋਹਰ, 4 ਜਲਾਲਾਬਾਦ ਅਤੇ 3 ਫਾਜ਼ਿਲਕਾ ਦੇ ਪਿੰਡਾਂ ਨਾਲ ਸੰਬੰਧਤ ਹਨ। ਸਿਵਲ ਸਰਜਨ ਨੇ ਦੱਸਿਆ ਫਾਜ਼ਿਲਕਾ 'ਚੋਂ 8 ਵਿਜੇ ਕਲੋਨੀ, 2 ਸ਼ਾਸਤਰੀ ਨਗਰ, 3 ਅਮਰ ਕਲੋਨੀ, 4 ਚੌਧਰੀਆਂ ਵਾਲੀ ਗਲੀ ,1 ਅਗਰਵਾਲ ਗਲੀ ਨਾਲ ਸੰਬੰਧਤ ਹਨ। ਅੱਜ ਆਏ ਕੇਸਾਂ 'ਚ ਤਿੰਨ ਬੱਚੇ, 11 ਔਰਤਾਂ ਅਤੇ 16 ਮਰਦ ਸ਼ਾਮਲ ਹਨ। ਇਸ ਦੇ ਨਾਲ ਹੀ ਜ਼ਿਲ੍ਹੇ 'ਚ ਕੁੱਲ ਪਾਜ਼ੇਟਿਵ ਕੇਸਾਂ ਦੀ ਗਿਣਤੀ 185 ਹੋ ਗਈ ਹੈ ਅਤੇ ਜ਼ਿਲ੍ਹੇ 'ਚ ਕੋਰੋਨਾ ਕਾਰਨ ਇਕ ਮਰੀਜ਼ ਦੀ ਮੌਤ ਵੀ ਹੋ ਗਈ ਹੈ। ਜ਼ਿਲ੍ਹੇ 'ਚ ਕੁੱਲ 44 ਐਕਟਿਵ ਕੇਸ ਹਨ ਪਰ ਇੱਥੇ ਰਾਹਤ ਦੀ ਗੱਲ ਇਹ ਹੈ ਕਿ 109 ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ।

ਇਹ ਵੀ ਪੜ੍ਹੋ : ਜਲੰਧਰ ਜ਼ਿਲ੍ਹੇ 'ਚ 'ਕੋਰੋਨਾ' ਦੇ 40 ਨਵੇਂ ਮਾਮਲੇ ਆਏ ਸਾਹਮਣੇ

ਫਿਰੋਜ਼ਪੁਰ ਜ਼ਿਲ੍ਹੇ 'ਚ ਕੋਰੋਨਾ ਨਾਲ ਪੰਜਵੀਂ ਮੌਤ
ਜਾਣਕਾਰੀ ਮੁਤਾਬਕ ਜਿੱਥੇ ਕੋਰੋਨਾ ਵਾਇਰਸ ਨਾਲ ਪੀੜਤ ਮੀਰਜ਼ਾਂ ਦੀ ਜ਼ਿਲ੍ਹੇ ਭਰ 'ਚ ਗਿਣਤੀ ਵੱਧਦੀ ਜਾ ਰਹੀ ਹੈ, ਉੱਥੇ ਹੀ ਅੱਜ ਫਿਰੋਜ਼ਪੁਰ 'ਚ ਕੋਰੋਨਾ ਵਾਇਰਸ ਨਾਲ ਪੰਜਵੇਂ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਹ ਵਿਅਕਤੀ ਫਰੀਦਕੋਟ ਦੇ ਮੈਡੀਕਲ ਕਾਲਜ 'ਚ ਦਾਖਲ ਸੀ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਦੇ ਮੁਤਾਬਕ ਬੂਟਾ ਸਿੰਘ (62) ਪੁੱਤਰ ਸੋਹਨ ਸਿੰਘ ਵਾਸੀ ਭਗਤ ਸਿੰਘ ਕਾਲੋਨੀ ਫਿਰੋਜ਼ਪੁਰ ਸ਼ਹਿਰ ਦੀ 18 ਜੁਲਾਈ ਨੂੰ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ, ਜਿਸ ਨੂੰ ਫਿਰੋਜ਼ਪੁਰ ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਮਰੀਜ਼ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਫਰੀਦਕੋਟ ਮੈਡੀਕਲ ਕਾਲਜ 'ਚ ਸ਼ਿਫਟ ਕਰ ਦਿੱਤਾ ਗਿਆ ਸੀ, ਜਿਸ ਦੀ ਅੱਜ ਮੌਤ ਹੋ ਗਈ ਹੈ। ਇਸ ਮੌਤ ਨੂੰ ਲੈ ਕੇ ਫਿਰਜ਼ਪੁਰ ਦੇ  ਲੋਕਾਂ 'ਚ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਮੁਕਤਸਰ ਦੇ ਕੋਰੋਨਾ ਸੈਂਟਰ 'ਚ ਦਿਖੀ ਵੱਖਰੀ ਤਸਵੀਰ, ਭੰਗੜਾ ਪਾ ਕੇ ਘਰਾਂ ਨੂੰ ਤੋਰੇ ਮਰੀਜ਼

ਪੰਜਾਬ 'ਚ ਕੋਰੋਨਾ ਦੇ ਹਾਲਾਤ 
ਪੰਜਾਬ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਪੰਜਾਬ ਵਿਚ ਕੋਰੋਨਾ ਵਾਇਰਸ ਦੇ ਪੀੜਤ ਮਰੀਜ਼ਾਂ ਦੀ ਗਿਣਤੀ   11039  ਤੋਂ ਪਾਰ ਹੋ ਗਈ ਹੈ। ਪੰਜਾਬ 'ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ 'ਚ 1334, ਲੁਧਿਆਣਾ 'ਚ 1990, ਜਲੰਧਰ 'ਚ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਕੇਸ 1769, ਸੰਗਰੂਰ 'ਚ 827 ਕੇਸ, ਪਟਿਆਲਾ 'ਚ 1092, ਮੋਹਾਲੀ 'ਚ 574, ਗੁਰਦਾਸਪੁਰ 'ਚ 322 ਕੇਸ, ਪਠਾਨਕੋਟ 'ਚ 291, ਤਰਨਤਾਰਨ 234, ਹੁਸ਼ਿਆਰਪੁਰ 'ਚ 378, ਨਵਾਂਸ਼ਹਿਰ 'ਚ 265, ਮੁਕਤਸਰ 184, ਫਤਿਹਗੜ੍ਹ ਸਾਹਿਬ 'ਚ 225, ਰੋਪੜ 'ਚ 177, ਮੋਗਾ 'ਚ 225, ਫਰੀਦਕੋਟ 212, ਕਪੂਰਥਲਾ 158, ਫਿਰੋਜ਼ਪੁਰ 'ਚ 233, ਫਾਜ਼ਿਲਕਾ 185, ਬਠਿੰਡਾ 'ਚ 199, ਬਰਨਾਲਾ 'ਚ 84, ਮਾਨਸਾ 'ਚ 81 ਮਾਮਲੇ ਕੋਰੋਨਾ ਵਾਇਰਸ ਦੇ ਸਾਹਮਣੇ ਆ ਚੁੱਕੇ ਹਨ। ਇਥੇ ਰਾਹਤ ਦੀ ਗੱਲ ਇਹ ਹੈ ਕਿ ਸੂਬੇ ਭਰ 'ਚੋਂ 7453 ਮਰੀਜ਼ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ। ਜਦਕਿ ਕੋਰੋਨਾ ਮਹਾਮਾਰੀ ਦੇ 3250 ਤੋਂ ਵੱਧ ਮਾਮਲੇ ਅਜੇ ਵੀ ਸਰਗਰਮ ਹਨ। ਇਸ ਤੋਂ ਇਲਾਵਾ ਕੋਰੋਨਾ ਵਾਇਰਸ ਨਾਲ 265 ਲੋਕਾਂ ਦੀ ਮੌਤ ਹੋ ਚੁੱਕੀ ਹੈ।


Anuradha

Content Editor

Related News