ਨਗਰ ਕੌਂਸਲ ਦੀ ਟੀਮ ਨੇ 30 ਕਿਲੋ ਪਾਬੰਦੀਸ਼ੁਦਾ ਪਲਾਸਟਿਕ ਦੇ ਲਿਫਾਫੇ ਕੀਤੇ ਬਰਾਮਦ

Wednesday, Jul 11, 2018 - 05:51 AM (IST)

ਨਗਰ ਕੌਂਸਲ ਦੀ ਟੀਮ ਨੇ 30 ਕਿਲੋ ਪਾਬੰਦੀਸ਼ੁਦਾ ਪਲਾਸਟਿਕ ਦੇ ਲਿਫਾਫੇ ਕੀਤੇ ਬਰਾਮਦ

ਤਰਨਤਾਰਨ (ਰਮਨ)- ਪੰਜਾਬ ਸਰਕਾਰ ਵੱਲੋਂ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ’ਤੇ ਪੂਰਨ ਰੂਪ ਵਿਚ ਪਾਬੰਧੀ ਲਾ ਦਿੱਤੀ ਗਈ ਹੈ ਜਿਸ ਤਹਿਤ ਅੱਜ ਜ਼ਿਲੇ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਸੱਭਰਵਾਲ ਦੇ ਹੁਕਮਾਂ  ’ਤੇ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਨੇ ਸਮੇਤ ਕਰਮਚਾਰੀਆਂ ਸਥਾਨਕ ਤਹਿਸੀਲ ਬਾਜ਼ਾਰ, ਅੱਡਾ ਬਾਜ਼ਾਰ, ਚਾਰ ਖੰਭਾ ਚੌਕ, ਦਰਬਾਰ ਸਾਹਿਬ ਚੌਕ ਵਿਖੇ ਦੁਕਾਨਾਂ ਦੀ ਚੈਕਿੰੰਗ ਕਰਦੇ ਹੋਏ 30 ਕਿਲੋ ਪਲਾਸਟਿਕ ਦੇ ਲਿ਼ਫਾਫੇ ਜ਼ਬਤ ਕੀਤੇ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਾਰਜ ਸਾਧਕ ਅਫਸਰ ਮਨਮੋਹਨ ਸਿੰਘ ਰੰਧਾਵਾ ਨੇ ਦੱਸਿਆ ਕਿ ਜ਼ਿਲੇ ਦੇ ਡਿਪਟੀ ਕਮਿਸ਼ਨਰ ਵੱਲੋਂ ਪਲਾਸਟਿਕ ਦੇ ਲਿਫਾਫਿਆਂ ਦੀ ਵਿਕਰੀ ਅਤੇ ਸਟੋਰ ਕਰਨ ’ਤੇ ਸਰਕਾਰੀ ਹੁਕਮ ਜਾਰੀ ਕੀਤਾ ਗਿਆ ਹੈ ਜਿਸ ਦੌਰਾਨ ਅੱਜ ਵੱਖ-ਵੱਖ ਬਾਜ਼ਾਰਾਂ ਵਿਚ ਕਾਰਵਾਈ ਕਰਦੇ ਹੋਏ ਦੁਕਾਨਾਂ ਤੋਂ ਕਰੀਬ 30 ਕਿਲੋ ਪਲਾਸਟਿਕ ਦੇ ਲਿਫਾਫੇ ਜ਼ਬਤ ਕਰਦੇ ਹੋਏ ਤਾਡ਼ਨਾਂ ਕੀਤੀ ਗਈ। ਉਨ੍ਹਾਂ  ਿਕਹਾ ਕਿ  ਉਲੰਘਣਾ ਕਰਨ  ਵਾਲੇ  ਨੂੰ 2 ਤੋਂ ਲੈ ਕੇ 5 ਹਜ਼ਾਰ ਰੁਪਏ ਤੱਕ ਦਾ  ਜੁਰਮਾਨਾ ਕੀਤਾ ਜਾਵੇਗਾ। ਇਸ ਮੌਕੇ ਐੱਮ.ਈ ਅਨਿਲ ਕੁਮਾਰ, ਚੀਫ ਸੈਕਟਰੀ ਇੰਸਪੈਕਟਰ ਰਣਜੀਤ ਸਿੰਘ, ਸੁਪਰਡੈਂਟ ਕੰਵਲਜੀਤ ਸਿੰਘ, ਵਰਿੰਦਰਪਾਲ, ਲੱਕੀ ਦੇਵਗਨ ਆਦਿ ਹਾਜ਼ਰ ਸਨ।
 


Related News