ਮੋਟਰਸਾਈਕਲ ਸਵਾਰ 3 ਲੁਟੇਰਿਆਂ ਨੇ ਪਤੀ-ਪਤਨੀ ਕੋਲੋਂ ਗਹਿਣੇ, ਮੋਬਾਇਲ ਅਤੇ ਨਕਦੀ ਲੁੱਟੀ

Tuesday, Jul 18, 2017 - 10:09 AM (IST)

ਮੋਟਰਸਾਈਕਲ ਸਵਾਰ 3 ਲੁਟੇਰਿਆਂ ਨੇ ਪਤੀ-ਪਤਨੀ ਕੋਲੋਂ ਗਹਿਣੇ, ਮੋਬਾਇਲ ਅਤੇ ਨਕਦੀ ਲੁੱਟੀ

 

ਧਾਰੀਵਾਲ(ਖੋਸਲਾ, ਬਲਬੀਰ)-ਮੋਟਰਸਾਈਕਲ ਸਵਾਰ 3 ਲੁਟੇਰੇ ਪਤੀ-ਪਤਨੀ ਕੋਲੋਂ ਸੋਨੇ ਦੇ ਗਹਿਣੇ, ਮੋਬਾਇਲ ਅਤੇ ਨਕਦੀ ਖੋਹ ਕੇ ਫਰਾਰ ਹੋ ਗਏ।
ਗੁਰਪ੍ਰੀਤ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਪਿੰਡ ਤਲਵੰਡੀ ਵਿਰਕ ਨੇ ਦੱਸਿਆ ਕਿ ਉਹ ਆਪਣੀ ਪਤਨੀ ਜਸਬੀਰ ਕੌਰ ਨਾਲ ਪਿੰਡ ਤੋਂ ਸ਼ਹਿਰ ਧਾਰੀਵਾਲ ਨੂੰ ਨਹਿਰ ਦੀ ਪਟੜੀ ਰਾਹੀਂ ਆ ਰਹੇ ਸਨ ਕਿ ਜਦੋਂ ਪਿੰਡ ਪੀਰ ਦੀ ਸੈਨ ਨਜ਼ਦੀਕ ਪਹੁੰਚੇ ਤਾਂ ਸਾਹਮਣੇ ਤੋਂ ਮੋਟਰਸਾਈਕਲ ਸਵਾਰ 3 ਮੋਨੇ ਨੌਜਵਾਨ ਉਨ੍ਹਾਂ ਨੂੰ ਰੋਕ ਕੇ 5 ਗ੍ਰਾਮ ਸੋਨੇ ਦੀਆਂ ਵਾਲੀਆਂ, 3 ਗ੍ਰਾਮ ਦੀ ਸੋਨੇ ਦੀ ਮੁੰਦਰੀ, 1600 ਰੁਪਏ ਨਕਦ ਅਤੇ ਇਕ ਮੋਬਾਇਲ ਖੋਹ ਕੇ ਫਰਾਰ ਹੋ ਗਏ, ਜਿਸ ਦੀ ਸੂਚਨਾ ਉਨ੍ਹਾਂ ਨੇ ਥਾਣਾ ਧਾਰੀਵਾਲ ਦੀ ਪੁਲਸ ਨੂੰ ਦੇ ਦਿੱਤੀ ਹੈ।


Related News