ਚਿੰਤਪੂਰਨੀ ’ਚ ਖ਼ਾਲਿਸਤਾਨੀ ਨਾਅਰੇ ਲਿਖਣ ਵਾਲਿਆਂ ਖ਼ਿਲਾਫ਼ ਹਿਮਾਚਲ ਪੁਲਸ ਦੀ ਕਾਰਵਾਈ, ਪੰਜਾਬ ਤੋਂ 3 ਨੌਜਵਾਨ ਕਾਬੂ

Sunday, Dec 03, 2023 - 04:44 AM (IST)

ਚਿੰਤਪੂਰਨੀ ’ਚ ਖ਼ਾਲਿਸਤਾਨੀ ਨਾਅਰੇ ਲਿਖਣ ਵਾਲਿਆਂ ਖ਼ਿਲਾਫ਼ ਹਿਮਾਚਲ ਪੁਲਸ ਦੀ ਕਾਰਵਾਈ, ਪੰਜਾਬ ਤੋਂ 3 ਨੌਜਵਾਨ ਕਾਬੂ

ਚਿੰਤਪੂਰਨੀ (ਹਿਮਾਂਸ਼ੂ)- ਉੱਤਰੀ ਭਾਰਤ ਦੇ ਪ੍ਰਸਿੱਧ ਸ਼ਕਤੀਪੀਠ ਮਾਤਾ ਸ਼੍ਰੀ ਚਿੰਤਪੂਰਨੀ ਦੇ ਤਲਵਾੜਾ ਬਾਈਪਾਸ ’ਤੇ ਬੀਤੇ ਹਫਤੇ ਦੁਕਾਨਾਂ ਦੇ ਸ਼ਟਰਾਂ ’ਤੇ ਖ਼ਾਲਿਸਤਾਨ ਪੱਖੀ ਨਾਅਰੇ ਲਿਖਣ ਵਾਲੇ 3 ਨੌਜਵਾਨਾਂ ਨੂੰ ਹਿਮਾਚਲ ਪੁਲਸ ਨੇ ਪੰਜਾਬ ਦੀਆਂ ਵੱਖ-ਵੱਖ ਥਾਵਾਂ ਤੋਂ ਹਿਰਾਸਤ ’ਚ ਲਿਆ ਹੈ।

PunjabKesari

ਇਹ ਖ਼ਬਰ ਵੀ ਪੜ੍ਹੋ - ਲਹਿੰਦੇ ਪੰਜਾਬ 'ਚ ਵੱਡੀ ਸਾਜ਼ਿਸ਼ ਨਾਕਾਮ, TTP ਤੇ ਹੋਰ ਸੰਗਠਨਾਂ ਦੇ 14 ਅੱਤਵਾਦੀ ਗ੍ਰਿਫ਼ਤਾਰ

ਥਾਣਾ ਇੰਚਾਰਜ ਰੋਹਿਣੀ ਠਾਕੁਰ ਨੇ ਦੱਸਿਆ ਜਿਸ ਦੌਰਾਨ ਮੁਲਜ਼ਮਾਂ ਨੇ ਖਾਲਿਸਤਾਨ ਪੱਖੀ ਨਾਅਰੇ ਲਿਖੇ, ਉਸੇ ਦਿਨ ਉਹ ਮੌਕੇ ਤੋਂ ਨਿਕਲ ਕੇ ਪੰਜਾਬ ਚਲੇ ਗਏ ਸਨ। ਹੁਣ ਜਦੋਂ ਪੁਲਸ ਵੱਲੋਂ ਸੀ. ਸੀ. ਟੀ. ਵੀ. ਫੁਟੇਜ ਵੇਖੀ ਗਈ ਤਾਂ ਇਕ ਹੋਟਲ ’ਚ ਲੱਗੇ ਕੈਮਰਿਆਂ ਨਾਲ ਮੁਲਜ਼ਮ ਨੌਜਵਾਨਾਂ ਦੀ ਸ਼ਨਾਖ਼ਤ ਹੋਈ। ਬਾਅਦ ’ਚ ਇਨ੍ਹਾਂ ਨੌਜਵਾਨਾਂ ਨੂੰ ਪੰਜਾਬ ਦੇ ਗੋਰਾਇਆਂ ਤੋਂ ਹਿਰਾਸਤ ’ਚ ਲਿਆ ਗਿਆ। ਮੁਲਜ਼ਮਾਂ ਦੀ ਪਛਾਣ ਫੂਲ ਚੰਦ (26), ਹੈਰੀ (21), ਜਿੰਦਰ (28) ਵਾਸੀ ਪਿੰਡ ਸੰਗ ਢੇਸੀਆਂ ਗੋਰਾਇਆਂ ਵਜੋਂ ਹੋਈ ਹੈ। ਮੁਲਜ਼ਮਾਂ ਨੂੰ ਹਿਰਾਸਤ ’ਚ ਲੈ ਲਿਆ ਗਿਆ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News