ਸ਼੍ਰੀ ਖੁਰਾਲਗੜ੍ਹ ਸਾਹਿਬ ਮੱਥਾ ਟੇਕਣ ਜਾ ਰਹੀ ਸੰਗਤ ਨਾਲ ਵਾਪਰਿਆ ਭਿਆਨਕ ਹਾਦਸਾ, 3 ਸ਼ਰਧਾਲੂਆਂ ਦੀ ਮੌਤ

Sunday, May 21, 2023 - 06:53 PM (IST)

ਸ਼੍ਰੀ ਖੁਰਾਲਗੜ੍ਹ ਸਾਹਿਬ ਮੱਥਾ ਟੇਕਣ ਜਾ ਰਹੀ ਸੰਗਤ ਨਾਲ ਵਾਪਰਿਆ ਭਿਆਨਕ ਹਾਦਸਾ, 3 ਸ਼ਰਧਾਲੂਆਂ ਦੀ ਮੌਤ

ਗੜ੍ਹਸ਼ੰਕਰ/ਨਵਾਂਸਹਿਰ (ਸ਼ੋਰੀ)- ਸ਼੍ਰੀ ਖੁਰਾਲਗੜ ਸਾਹਿਬ ਮੱਥਾ ਟੇਕਣ ਜਾ ਰਹੀ ਸੰਗਤ ਦੀ ਟਰੈਕਟਰ-ਟਰਾਲੀ ਦੇ ਪਲਟ ਜਾਣ ਨਾਲ ਤਿੰਨ ਸ਼ਰਧਾਲੂਆਂ ਦੀ ਮੌਤ ਹੋ ਗਈ। ਇਤਿਹਾਸਕ ਧਰਮ ਅਸਥਾਨ ਤੋਂ ਸ੍ਰੀ ਚਰਨ ਛੋਹ ਪ੍ਰਾਪਤ ਗੰਗਾਂ ਰਾਹ ਦੇ ਦਰਮਿਆਨ ਇਹ ਹਾਦਸਾ ਉਸ ਥਾਂ 'ਤੇ ਹੋਇਆ ਜਿੱਥੇ ਵਿਸਾਖੀ ਦੇ ਦਿਨਾਂ ਦੌਰਾਨ ਹੋਏ ਹਾਦਸਿਆਂ ਵਿਚ 9 ਮੌਤਾਂ ਹੋਈਆਂ ਸਨ। ਮ੍ਰਿਤਕਾਂ ਦੀ ਪਛਾਣ ਮਹਿੰਦਰ ਕੌਰ (50) ਪਤਨੀ ਪਿਆਰਾ ਲਾਲ, ਸੁਖਪ੍ਰੀਤ ਕੌਰ (17) ਪੁਤਰੀ ਦਵਿੰਦਰ ਸਿੰਘ ਅਤੇ ਭੁਪਿੰਦਰ ਕੌਰ (21) ਪੁੱਤਰੀ ਹਰਬੰਸ ਲਾਲ ਵਾਸੀ ਪਿੰਡ ਪਰਾਗਪੁਰ ਵਜੋਂ ਹੋਈ। ਇਹ ਸੰਗਤ ਜ਼ਿਲ੍ਹਾ ਨਵਾਂਸਹਿਰ ਦੇ ਤਹਿਸੀਲ ਬਲਾਚੌਰ ਦੇ ਪਿੰਡ ਪਰਾਗਪੁਰ ਤੋਂ ਆਈ ਸੀ।

PunjabKesari

ਮਿਲੀ ਜਾਣਕਾਰੀ ਅਨੁਸਾਰ ਇਸ ਟਰੈਕਟਰ-ਟਰਾਲੀ ਵਿੱਚ 30 ਤੋਂ 35 ਸ਼ਰਧਾਲੂ ਸਵਾਰ ਸਨ, ਜੋਕਿ ਸਾਰੇ ਮਾਮੂਲੀ ਸੱਟਾਂ ਦੇ ਸ਼ਿਕਾਰ ਹੋਏ ਹਨ। ਦੁਪਹਿਰ ਦੇ ਸਮੇਂ ਵਾਪਰੇ ਇਸ ਹਾਦਸੇ ਵਿੱਚ ਫੱਟੜਾਂ ਨੂੰ ਸਰਕਾਰੀ ਹਸਪਤਾਲ ਨਵਾਂਸਹਿਰ ਇਲਾਜ ਲਈ ਲਿਆਂਦਾ ਗਿਆ। ਇਥੇ ਇਹ ਖ਼ਾਸ ਤੌਰ 'ਤੇ ਜ਼ਿਕਰਯੋਗ ਹੈ ਕਿ ਹਾਦਸੇ ਤੋਂ ਕੁਝ ਕਿਲੋਮੀਟਰ ਦੂਰੀ 'ਤੇ 30 ਬੈਡ ਦਾ ਕਮਿਊਨਟੀ ਹੈਲਥ ਸੈਂਟਰ ਪਿੰਡ ਬੀਣੇਵਾਲਾ ਅੱਡਾ ਝੁੱਗੀਆਂ ਵਿੱਚ ਹੈ ਪਰ ਉਥੋਂ ਕਿਸੇ ਵੀ ਮਰੀਜ਼ ਨੂੰ ਕੋਈ ਵੀ ਮੁੱਢਲੀ ਸਹਾਇਤਾ ਪ੍ਰਾਪਤ ਨਹੀਂ ਹੋਈ। ਲੋਕਾਂ ਵਿਚ ਇਸ ਗੱਲ ਨੂੰ ਲੈ ਕੇ ਕਾਫ਼ੀ ਰੋਸ ਹੈ ਕਿ ਵਾਰ-ਵਾਰ ਹੋ ਰਹੇ ਹਾਦਸਿਆਂ ਦੇ ਬਾਵਜੂਦ ਸਰਕਾਰ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਲਈ ਕੋਈ ਵੀ ਪੁਖ਼ਤਾ ਕਦਮ ਨਹੀਂ ਚੁੱਕ ਰਹੀ।

PunjabKesari

ਮਿਲੀ ਰੂਹ ਕੰਬਾਊ ਮੌਤ, ਭੋਗਪੁਰ 'ਚ ਤਾਰਾਂ ਨਾਲ ਲਟਕਿਆ ਰਿਹਾ ਲਾਈਨਮੈਨ, ਤੜਫ਼-ਤੜਫ਼ ਕੇ ਨਿਕਲੀ ਜਾਨ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖ਼ੁਦ ਜਵਾਬ ਦੇਣ: ਕਰੀਮਪੁਰੀ
ਬਹੁਜਨ ਸਮਾਜ ਪਾਰਟੀ ਦੇ ਪੰਜਾਬ ਤੋਂ ਇੰਚਾਰਜ ਅਵਤਾਰ ਸਿੰਘ ਕਰੀਮਪੁਰੀ ਨੇ ਇਸ ਘਟਨਾ 'ਤੇ ਡੂੰਘੇ ਦੁੱਖ਼ ਦਾ ਪ੍ਰਗਟਾਵਾ ਕਰਦੇ ਹੋਏ ਪੰਜਾਬ ਦੇ ਮੁਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਮੰਗ ਕੀਤੀ ਹੈ ਕਿ ਉਹ ਇਸ ਸਾਰੇ ਮਸਲੇ 'ਤੇ ਖ਼ੁਦ ਜਵਾਬ ਦੇਣ। ਕਰੀਮਪੁਰੀ ਨੇ ਮੰਗ ਕੀਤੀ ਕਿ ਹਰ ਮ੍ਰਿਤਕਾਂ ਨੂੰ 25-25 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਅਤੇ ਹਰ ਫੱਟੜ ਨੂੰ 5 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਜਾਵੇ। ਇਸ ਦੇ ਨਾਲ ਹੀ ਮ੍ਰਿਤਕਾਂ ਦੇ ਵਾਰਸਾਂ ਨੂੰ ਇਕ ਸਰਕਾਰੀ ਨੌਕਰੀ ਦਿੱਤੀ ਜਾਵੇ। ਕਰੀਮਪੁਰੀ ਨੇ ਕਿਹਾ ਕਿ ਕਿਨੇ ਦੁੱਖ਼ ਵਾਲੀ ਗੱਲ ਹੈ ਕਿ ਧਾਰਮਿਕ ਸਥਾਨਾਂ 'ਤੇ ਜਾਣ ਵਾਲੀ ਸੰਗਤ ਬਿਲਕੁਲ ਵੀ ਸੁਰੱਖਿਅਤ ਨਹੀਂ ਹੈ, ਉਨ੍ਹਾਂ ਕਿਹਾ ਕਿ ਸ੍ਰੀ ਖੁਰਾਲਗੜ ਸਾਹਿਬ ਦੇ ਨੇੜੇ ਹੀ 30 ਬੈਡ ਦਾ ਕਮਿਊਨਟੀ ਹੈਲਥ ਸੈਂਟਰ ਹੋਣ ਦੇ ਬਾਵਜੂਦ ਅੱਜ ਲੋਕਾਂ ਦੇ ਕੰਮ ਨਹੀਂ ਆਇਆ। ਉਨ੍ਹਾਂ ਕਿਹਾ ਕਿ ਅਜਿਹਾ ਪਹਿਲੀ ਵਾਰ ਨਹੀਂ ਹੋਇਆ, ਇਸ ਤੋਂ ਪਹਿਲਾਂ ਵੀ ਜਦ ਵੀ ਕਦੀ ਇਸ ਇਲਾਕੇ ਵਿੱਚ ਕੋਈ ਸੜਕ ਹਾਦਸਾ ਵਾਪਰਦਾ ਹੀ ਇਹੋ ਕੁਝ ਹੁੰਦਾ ਹੈ। ਕਰੀਮਪੁਰੀ ਨੇ ਕਿਹਾ ਕਿ ਜਿਸ ਥਾਂ 'ਤੇ ਅੱਜ ਇਹ ਹਾਦਸਾ ਵਾਪਰਿਆ ਇਥੇ ਕੰਕਰੀਟ ਦੀ ਸੜਕ ਬਣੀ ਹੋਈ ਹੈ, ਜੋਕਿ ਸਹੀ ਨਾ ਹੋਣ ਕਾਰਨ ਇਨ੍ਹਾਂ ਹਾਦਸਿਆਂ ਨੂੰ ਜਨਮ ਦੇ ਰਹੀ ਹੈ। ਉਨਾਂ ਮੰਗ ਕੀਤੀ ਕਿ ਇਸ ਸੜਕ ਨੂੰ ਬਣਾਉਣ ਵਾਲੇ ਮਹਿਕਮੇ ਦੇ ਸਬੰਧਤ ਅਧਿਕਾਰੀਆਂ ਅਤੇ ਠੇਕੇਦਾਰ ਖ਼ਿਲਾਫ਼ ਅਪਰਾਧਕ ਮਾਮਲਾ ਦਰਜ ਕੀਤਾ ਜਾਵੇ।

PunjabKesari

ਇਹ ਵੀ ਪੜ੍ਹੋ - ਹੈਰਾਨੀਜਨਕ ਖ਼ੁਲਾਸਾ: ਸਦੀ ਦੇ ਅਖੀਰ ਤੱਕ ਦੁਨੀਆ ’ਚ ਅੱਧੇ ਤੋਂ ਵੀ ਘੱਟ ਰਹਿ ਜਾਣਗੇ ਖੇਤ, ਮੰਡਰਾ ਸਕਦੈ ਵੱਡਾ ਖ਼ਤਰਾ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


author

shivani attri

Content Editor

Related News