ਮੋਹਾਲੀ ''ਚ ਵਾਪਰੇ ਭਿਆਨਕ ਹਾਦਸੇ ''ਚ ਮਾਸੂਮ ਸਣੇ 3 ਲੋਕਾਂ ਦੀ ਮੌਤ, ਖ਼ੌਫ਼ਨਾਕ ਮੰਜ਼ਰ ਦੇਖ ਦਹਿਲ ਗਏ ਲੋਕ

12/13/2021 9:36:21 AM

ਮੋਹਾਲੀ (ਪਰਦੀਪ, ਸੰਦੀਪ) : ਮੋਹਾਲੀ ਦੇ ਸੈਕਟਰ-89 ਨੇੜੇ ਸਵਿੱਫ਼ਟ ਕਾਰ ਅਤੇ ਮਹਿੰਦਰਾ ਪਿਕਅੱਪ ਦੀ ਭਿਆਨਕ ਟੱਕਰ ਹੋ ਗਈ। ਇਸ ਦੌਰਾਨ ਇਕ ਬੱਚੇ ਸਮੇਤ 3 ਪਰਿਵਾਰਕ ਮੈਂਬਰਾਂ ਦੀ ਮੌਤ ਹੋ ਗਈ। ਜ਼ਖਮੀਆਂ ਨੂੰ ਨਾਲ ਲੱਗਦੇ ਸ੍ਰੀ ਗੁਰੂ ਹਰਿਕ੍ਰਿਸ਼ਨ ਚੈਰੀਟੇਬਲ ਹਸਪਤਾਲ ਸੋਹਾਣਾ ਵਿਖੇ ਦਾਖ਼ਲ ਕਰਵਾਇਆ ਗਿਆ ਹੈ। ਪਤਾ ਲੱਗਾ ਹੈ ਕਿ ਇਹ ਸਾਰੇ ਸਹਾਰਨਪੁਰ ( ਯੂ. ਪੀ.) ਦੇ ਰਹਿਣ ਵਾਲੇ ਹਨ। ਜ਼ਖ਼ਮੀ ਪਿਕਅੱਪ ਚਾਲਕ ਵੀ ਹਸਪਤਾਲ ’ਚ ਦਾਖ਼ਲ ਹੈ। ਸੋਹਾਣਾ ਥਾਣਾ ਪੁਲਸ ਦੇ ਜਾਂਚ ਅਧਿਕਾਰੀ ਏ. ਐੱਸ. ਆਈ. ਸੰਜੇ ਕੁਮਾਰ ਨੇ ਕਿਹਾ ਕਿ ਜਾਂਚ ਦੇ ਆਧਾਰ ’ਤੇ ਹੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਸਾਲ 2022 ਦੀਆਂ 'ਗਜ਼ਟਿਡ ਛੁੱਟੀਆਂ' ਦੀ ਸੂਚੀ ਜਾਰੀ, ਜਾਣੋ ਕਦੋਂ ਮਿਲੇਗੀ ਅੱਧੇ ਦਿਨ ਦੀ ਛੁੱਟੀ
ਰਿਸ਼ਤੇਦਾਰ ਦੇ ਭੋਗ ’ਚ ਸ਼ਾਮਲ ਹੋਣ ਲਈ ਆਏ ਸਨ
ਜਾਣਕਾਰੀ ਅਨੁਸਾਰ ਕਾਰ ਸਵਾਰ ਲੋਕ ਸੈਕਟਰ-94 ’ਚ ਆਪਣੇ ਰਿਸ਼ਤੇਦਾਰ ਦੇ ਘਰ ਭੋਗ ’ਚ ਸ਼ਾਮਲ ਹੋਣ ਲਈ ਆਏ ਸਨ ਅਤੇ ਵਾਪਸ ਸਹਾਰਨਪੁਰ ਜਾ ਰਹੇ ਸਨ। ਸੈਕਟਰ-89 ਦੇ ਨੇੜੇ ਮੁੱਖ ਸੜਕ ’ਤੇ ਤੇਜ਼ ਰਫ਼ਤਾਰ ਮਹਿੰਦਰਾ ਪਿਕਅੱਪ ਦੇ ਨਾਲ ਇਨ੍ਹਾਂ ਦੀ ਕਾਰ ਦੀ ਟੱਕਰ ਹੋ ਗਈ। ਸੂਚਨਾ ਮਿਲਦਿਆਂ ਹੀ ਪਹੁੰਚੀ ਪੁਲਸ ਨੇ ਕਾਰ ਸਵਾਰ ਸਾਰੇ 6 ਲੋਕਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ, ਜਿੱਥੇ ਜਾਂਚ ਤੋਂ ਬਾਅਦ ਡਾਕਟਰਾਂ ਨੇ ਨਮਾਸ, ਕ੍ਰਿਤੀ ਅਤੇ ਅਨੁਜ ਨੂੰ ਮ੍ਰਿਤਕ ਐਲਾਨ ਦਿੱਤਾ। ਜਦੋਂ ਕਿ ਊਸ਼ਾ, ਅਨੰਨਿਆ ਅਤੇ ਰਾਜ ਰਾਣੀ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਟੱਕਰ ਤੋਂ ਬਾਅਦ ਕਾਰ ਦਾ ਅਗਲਾ ਅਤੇ ਇਕ ਸਾਈਡ ਦਾ ਹਿੱਸਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ। ਬੜੀ ਮੁਸ਼ਕਿਲ ਨਾਲ ਕਾਰ ਸਵਾਰ ਜ਼ਖ਼ਮੀਆਂ ਨੂੰ ਲਹੂ-ਲੁਹਾਨ ਹਾਲਤ ’ਚ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ ਸੀ। ਕਾਰ ਦੀ ਹਾਲਤ ਨੂੰ ਵੇਖ ਕੇ ਹੀ ਹਾਦਸੇ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ।

ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਕਤਲ ਦੀ ਵੱਡੀ ਵਾਰਦਾਤ, ASI ਨੇ ਸ਼ਰੇਆਮ ਦੁਕਾਨਦਾਰ ਦੀ ਛਾਤੀ 'ਤੇ ਮਾਰੀ ਗੋਲੀ
ਪਿਕਅੱਪ ’ਚ ਲੋਡ ਸਨ ਗੈਸ ਸਿਲੰਡਰ
ਜਾਣਕਾਰੀ ਅਨੁਸਾਰ ਜਿਸ ਸਮੇਂ ਸਵਿੱਫ਼ਟ ਕਾਰ ਅਤੇ ਮਹਿੰਦਰਾ ਪਿਕਅੱਪ ਵਿਚਕਾਰ ਇਹ ਜ਼ੋਰਦਾਰ ਟੱਕਰ ਹੋਈ, ਉਸ ਸਮੇਂ ਮਹਿੰਦਰਾ ਪਿਕਅੱਪ ’ਚ ਗੈਸ ਸਿਲੰਡਰ ਲੋਡ ਸਨ। ਜੇਕਰ ਇਸ ਹਾਦਸੇ ’ਚ ਕੋਈ ਸਿਲੰਡਰ ਫੱਟ ਜਾਂਦਾ ਹੈ, ਮੌਕੇ ’ਤੇ ਹੋਰ ਵੀ ਜ਼ਿਆਦਾ ਭਿਆਨਕ ਹਾਦਸਾ ਹੋ ਸਕਦਾ ਸੀ। ਹਾਦਸੇ ਵਾਲੀ ਜਗ੍ਹਾ ’ਤੇ ਗੱਡੀਆਂ ਦੀ ਹਾਲਤ ਵੇਖ ਕੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਭੀੜ ਨੂੰ ਕੰਟਰੋਲ ਅਤੇ ਟ੍ਰੈਫਿਕ ਨੂੰ ਸੂਚਾਰੂ ਕਰਨ ਲਈ ਪੁਲਸ ਨੂੰ ਕਾਫ਼ੀ ਮੁਸ਼ੱਕਤ ਕਰਨੀ ਪਈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


Babita

Content Editor

Related News