ਕੇਂਦਰੀ ਜੇਲ੍ਹ ਤੋਂ ਚਿੱਟੇ ਸਮੇਤ ਵਾਰਡਨ ਅਤੇ 2 ਕੈਦੀ ਗ੍ਰਿਫ਼ਤਾਰ

Wednesday, Jul 24, 2024 - 10:38 AM (IST)

ਬਠਿੰਡਾ (ਸੁਖਵਿੰਦਰ) : ਕੇਂਦਰੀ ਜੇਲ੍ਹ ਮੁਲਾਜ਼ਮਾਂ ਵੱਲੋਂ ਜੇਲ ਵਾਰਡਨ ਅਤੇ 2 ਕੈਦੀਆਂ ਨੂੰ ਚਿੱਟੇ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਮੁਲਜ਼ਮਾਂ ਖ਼ਿਲਾਫ਼ ਥਾਣਾ ਕੈਂਟ ਵਿਖੇ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਕੇਂਦਰੀ ਜੇਲ੍ਹ ਦੇ ਸਹਾਇਕ ਸੁਪਰੀਡੈਂਟ ਨੇ ਕੈਂਟ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ।

ਸ਼ਿਕਾਇਤ ਵਿਚ ਉਨ੍ਹਾਂ ਨੇ ਦੱਸਿਆ ਕਿ ਜੇਲ੍ਹ 'ਚ ਤਲਾਸ਼ੀ ਦੌਰਾਨ ਪੁਲਸ ਨੇ ਹਵਾਲਾਤੀ ਪ੍ਰਦੀਪ ਕੁਮਾਰ ਵਾਸੀ ਹਰਰਾਏਪੁਰ, ਕੈਦੀ ਸੁਖਚੈਨ ਸਿੰਘ ਵਾਸੀ ਚੱਕਾ ਰਾਮ ਸਿੰਘ ਵਾਲਾ ਤੋਂ ਇਲਾਵਾ ਵਾਰਡਨ ਲਵਪ੍ਰੀਤ ਸਿੰਘ ਕੋਲੋਂ 3 ਗ੍ਰਾਮ ਚਿੱਟਾ ਬਰਾਮਦ ਕੀਤਾ ਹੈ। ਪੁਲਸ ਨੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਵਾਰਡਨ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Babita

Content Editor

Related News