ਹਿਮਾਚਲ ਦੇ ਕਸੌਲੀ ਤੋਂ ਚਰਸ ਲਿਆ ਕੇ ਪੰਜਾਬ ''ਚ ਦੁੱਗਣੀ ਕੀਮਤ ’ਤੇ ਵੇਚਦੇ ਸਨ ਦੋਸਤ, 3 ਗ੍ਰਿਫ਼ਤਾਰ

Friday, May 21, 2021 - 03:52 PM (IST)

ਹਿਮਾਚਲ ਦੇ ਕਸੌਲੀ ਤੋਂ ਚਰਸ ਲਿਆ ਕੇ ਪੰਜਾਬ ''ਚ ਦੁੱਗਣੀ ਕੀਮਤ ’ਤੇ ਵੇਚਦੇ ਸਨ ਦੋਸਤ, 3 ਗ੍ਰਿਫ਼ਤਾਰ

ਜਲੰਧਰ (ਜ. ਬ.)– ਮਾਡਲ ਟਾਊਨ ਡੇਅਰੀ ਚੌਕ ’ਤੇ ਨਾਕਾਬੰਦੀ ਦੌਰਾਨ ਰੋਕੀ ਗਈ ਸਵਿਫਟ ਗੱਡੀ ਵਿਚ ਸਵਾਰ ਅੰਤਰਰਾਜੀ ਡਰੱਗ ਰੈਕੇਟ ਦੇ 3 ਸਮੱਗਲਰਾਂ ਨੂੰ ਸੀ. ਆਈ. ਏ. ਸਟਾਫ਼-1 ਦੀ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਤੋਂ ਕੁੱਲ 1 ਕਿਲੋ 680 ਗ੍ਰਾਮ ਚਰਸ ਬਰਾਮਦ ਹੋਈ ਹੈ, ਜੋ ਕਿ ਹਿਮਾਚਲ ਦੇ ਕਸੌਲ ਇਲਾਕੇ ਤੋਂ ਖਰੀਦ ਕੇ ਲਿਆਂਦੀ ਗਈ ਸੀ। ਇਹ ਚਰਸ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚ ਦੁੱਗਣੀ ਕੀਮਤ ’ਤੇ ਵੇਚੀ ਜਾਣੀ ਸੀ। ਫੜੇ ਗਏ ਤਿੰਨੋਂ ਸਮੱਗਲਰ ਆਪਸ ਵਿਚ ਦੋਸਤ ਹਨ। ਇਕ ਮੁਲਜ਼ਮ 2017 ਵਿਚ ਮੀਡੀਆ ਕਰਮਚਾਰੀ ਦੀ ਗੱਡੀ ’ਤੇ ਵੀ ਗੋਲੀ ਚਲਾ ਚੁੱਕਾ ਹੈ ਅਤੇ ਉਸ ਕੇਸ ਵਿਚ ਉਹ ਜ਼ਮਾਨਤ ’ਤੇ ਹੈ।

ਇਹ ਵੀ ਪੜ੍ਹੋ: ਜਲੰਧਰ: ਮਰੀਜ਼ ਦੀ ਮੌਤ ਹੋਣ ’ਤੇ ਪਰਿਵਾਰ ਵਾਲਿਆਂ ਦਾ ਹਸਪਤਾਲ ’ਚ ਹੰਗਾਮਾ, ਲਾਏ ਗੰਭੀਰ ਦੋਸ਼

ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਸੀ. ਆਈ. ਏ. ਸਟਾਫ਼-1 ਦੇ ਇੰਚਾਰਜ ਰਮਨਦੀਪ ਸਿੰਘ ਨੇ ਆਪਣੀ ਟੀਮ ਸਮੇਤ ਡੇਅਰੀ ਚੌਕ ’ਤੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਇਕ ਸਵਿਫਟ ਗੱਡੀ ਦਾ ਡਰਾਈਵਰ ਪੁਲਸ ਨਾਕਾ ਵੇਖ ਕੇ ਗੱਡੀ ਬੈਕ ਕਰਨ ਲੱਗਾ ਤਾਂ ਸ਼ੱਕ ਪੈਣ ’ਤੇ ਪੁਲਸ ਨੇ ਗੱਡੀ ਨੂੰ ਘੇਰ ਲਿਆ। ਗੱਡੀ ਵਿਚ ਸਵਾਰ 3 ਨੌਜਵਾਨਾਂ ਕੋਲ ਨਸ਼ੇ ਵਾਲੀ ਚੀਜ਼ ਹੋਣ ਦਾ ਸ਼ੱਕ ਹੋਇਆ ਤਾਂ ਸੀ. ਆਈ. ਏ. ਸਟਾਫ ਨੇ ਏ. ਸੀ. ਪੀ. ਮਾਡਲ ਟਾਊਨ ਹਰਿੰਦਰ ਸਿੰਘ ਗਿੱਲ ਨੂੰ ਸੂਚਨਾ ਦਿੱਤੀ। ਨੌਜਵਾਨਾਂ ਨੇ ਖੁਦ ਦੀ ਪਛਾਣ ਵਰੁਣ ਕੁਮਾਰ ਵਾਸੀ ਚੀਮਾ ਨਗਰ, ਮੋਹਿਤ ਸ਼ਰਮਾ ਵਾਸੀ ਅਰਜਨ ਨਗਰ ਲਾਡੋਵਾਲੀ ਰੋਡ ਅਤੇ ਸਿਮਰਨਜੀਤ ਸਿੰਘ ਰੰਧਾਵਾ ਵਾਸੀ ਗਰੀਨ ਮਾਡਲ ਟਾਊਨ ਵਜੋਂ ਦੱਸੀ।

ਇਹ ਵੀ ਪੜ੍ਹੋ: ਨਾਜਾਇਜ਼ ਮਾਈਨਿੰਗ ਰੋਕਣ ਗਏ ਅਧਿਕਾਰੀ ਨੂੰ ਬੰਨ੍ਹ ਕੇ ਕੁੱਟਿਆ, ਗਲੇ 'ਚ ਕੱਪੜਾ ਪਾ ਕੇ ਕੀਤੀ ਖਿੱਚ ਧੂਹ

ਮੌਕੇ ’ਤੇ ਪਹੁੰਚੇ ਏ. ਸੀ. ਪੀ. ਗਿੱਲ ਦੀ ਮੌਜੂਦਗੀ ਵਿਚ ਜਦੋਂ ਤਿੰਨਾਂ ਨੌਜਵਾਨਾਂ ਦੀ ਤਲਾਸ਼ੀ ਲਈ ਗਈ ਤਾਂ ਵਰੁਣ ਤੋਂ 900 ਗ੍ਰਾਮ, ਮੋਹਿਤ ਤੋਂ 700 ਗ੍ਰਾਮ ਅਤੇ ਸਿਮਰਨਜੀਤ ਸਿੰਘ ਤੋਂ 80 ਗ੍ਰਾਮ ਚਰਸ ਬਰਾਮਦ ਹੋਈ। ਪੁਲਸ ਨੇ ਤਿੰਨਾਂ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਉਕਤ ਮੁਲਜ਼ਮ ਹਿਮਾਚਲ ਪ੍ਰਦੇਸ਼ ਦੇ ਕਸੌਲ ਤੋਂ 75 ਹਜ਼ਾਰ ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਚਰਸ ਖਰੀਦ ਕੇ ਲਿਆਉਂਦੇ ਸਨ ਅਤੇ ਦੁੱਗਣੀ ਕੀਮਤ ਵਿਚ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚ ਵੇਚ ਦਿੰਦੇ ਸਨ।

ਮੁਲਜ਼ਮ ਪਿਛਲੇ 2 ਸਾਲਾਂ ਤੋਂ ਹਿਮਾਚਲ ਤੋਂ ਚਰਸ ਲਿਆ ਕੇ ਵੇਚ ਰਹੇ ਸਨ ਅਤੇ ਕਈ ਵਾਰ ਜਲੰਧਰ ਵਿਚ ਵੀ ਸਪਲਾਈ ਦੇ ਚੁੱਕੇ ਹਨ। ਫੜੇ ਗਏ ਨੌਜਵਾਨਾਂ ਦੀ ਉਮਰ 24 ਤੋਂ 28 ਸਾਲ ਤੱਕ ਦੀ ਹੈ। ਪੁੱਛਗਿੱਛ ਵਿਚ ਪਤਾ ਲੱਗਾ ਕਿ ਮੁਲਜ਼ਮ ਸਿਮਰਨਜੀਤ ਸਿੰਘ ਨੇ ਅਗਸਤ 2017 ਵਿਚ ਪੀ. ਪੀ. ਆਰ. ਮਾਲ ਮਾਰਕੀਟ ਵਿਚ ਮੀਡੀਆ ਕਰਮਚਾਰੀ ਦੀ ਗੱਡੀ ’ਤੇ ਫਾਇਰ ਕੀਤਾ ਸੀ, ਜਿਸ ਕਾਰਨ ਉਸ ਵਿਰੁੱਧ ਥਾਣਾ ਨੰਬਰ 7 ਵਿਚ ਹੱਤਿਆ ਦੀ ਕੋਸ਼ਿਸ਼, ਆਰਮਜ਼ ਐਕਟ ਅਤੇ ਹੋਰ ਧਾਰਾਵਾਂ ਅਧੀਨ ਕੇਸ ਦਰਜ ਕੀਤਾ ਗਿਆ ਸੀ। 2018 ਤੋਂ ਉਹ ਜ਼ਮਾਨਤ ’ਤੇ ਹੈ ਅਤੇ ਉਦੋਂ ਤੋਂ ਆਪਣੇ ਸਾਥੀ ਵਰੁਣ ਅਤੇ ਮੋਹਿਤ ਨਾਲ ਮਿਲ ਕੇ ਚਰਸ ਵੇਚ ਰਿਹਾ ਸੀ। ਸਿਮਰਨਜੀਤ ਦੇ ਪਿਤਾ ਟਰੱਕ ਡਰਾਈਵਰ ਹਨ, ਜਦਕਿ ਵਰੁਣ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ। ਪੁਲਸ ਮੁਲਜ਼ਮਾਂ ਤੋਂ ਪੁੱਛਗਿੱਛ ਕਰਨ ਵਿਚ ਜੁਟੀ ਹੋਈ ਹੈ।

ਇਹ ਵੀ ਪੜ੍ਹੋ: ਜਲੰਧਰ: ਸਪਾ ਸੈਂਟਰ 'ਚ ਹੋਏ ਗੈਂਗਰੇਪ ਦੇ ਮਾਮਲੇ ਦੀ ਮੁੱਖ ਮੁਲਜ਼ਮ ਜੋਤੀ ਗ੍ਰਿਫ਼ਤਾਰ, ਪੁਲਸ ਸਾਹਮਣੇ ਖੋਲ੍ਹੇ ਕਈ ਰਾਜ਼

ਮੁਲਜ਼ਮਾਂ ਦੇ ਮੋਬਾਇਲਾਂ ਤੋਂ ਖੁੱਲ੍ਹਣਗੇ ਲੋਕਲ ਲਿੰਕ
ਪੁਲਸ ਨੇ ਤਿੰਨਾਂ ਮੁਲਜ਼ਮਾਂ ਦੇ ਮੋਬਾਇਲ ਆਪਣੇ ਕਬਜ਼ੇ ਵਿਚ ਲੈ ਲਏ ਹਨ। ਪੁਲਸ ਮੁਲਜ਼ਮਾਂ ਦੇ ਮੋਬਾਇਲ ਨੰਬਰਾਂ ਦੀ ਡਿਟੇਲ ਕਢਵਾਏਗੀ, ਜਦਕਿ ਉਨ੍ਹਾਂ ਦੀ ਵ੍ਹਟਸਐਪ ’ਤੇ ਵੀ ਜਿਸ-ਜਿਸ ਵਿਅਕਤੀ ਨਾਲ ਗੱਲ ਹੋਈ, ਉਸਦੀ ਸਾਰੀ ਜਾਣਕਾਰੀ ਇਕੱਠੀ ਕੀਤੀ ਜਾਵੇਗੀ। ਪੁਲਸ ਦਾ ਮੰਨਣਾ ਹੈ ਕਿ ਕਾਲ ਡਿਟੇਲ ਅਤੇ ਵ੍ਹਟਸਐਪ ਤੋਂ ਉਨ੍ਹਾਂ ਨੂੰ ਲੋਕਲ ਲਿੰਕ ਮਿਲ ਸਕਦੇ ਹਨ, ਜਿਸ ਤੋਂ ਬਾਅਦ ਇਸ ਰੈਕੇਟ ਨਾਲ ਜੁੜੇ ਹੋਰ ਮੁਲਜ਼ਮ ਵੀ ਪਕੜ ਵਿਚ ਆ ਸਕਦੇ ਹਨ। ਓਧਰ ਸੀ. ਪੀ. ਭੁੱਲਰ ਨੇ ਕਿਹਾ ਕਿ ਕਾਫ਼ੀ ਸਮੇਂ ਬਾਅਦ ਕਮਿਸ਼ਨਰੇਟ ਪੁਲਸ ਨੇ ਨਸ਼ੇ ਦੀ ਵੱਡੀ ਖੇਪ ਫੜੀ ਹੈ, ਜਿਸ ਕਾਰਨ ਸੀ. ਆਈ. ਏ. ਸਟਾਫ਼ ਦੀ ਟੀਮ ਨੂੰ ਸਨਮਾਨਤ ਕੀਤਾ ਜਾਵੇਗਾ।

ਇਹ ਵੀ ਪੜ੍ਹੋ: ਟਰੇਨਾਂ ਬੰਦ ਹੋਣ ਕਾਰਨ ਪੰਜਾਬ ਸਰਕਾਰ ਨੇ ਦਿੱਲੀ ਜਾਣ ਵਾਲੇ ਯਾਤਰੀਆਂ ਨੂੰ ਦਿੱਤੀ ਇਹ ਵੱਡੀ ਰਾਹਤ

ਮੁਲਜ਼ਮਾਂ ਦੇ ਘਰਾਂ ’ਚ ਵੀ ਕੀਤੀ ਗਈ ਸਰਚ
ਸੀ. ਪੀ. ਨੇ ਦੱਸਿਆ ਕਿ ਮੁਲਜ਼ਮਾਂ ਤੋਂ ਚਰਸ ਮਿਲਣ ਤੋਂ ਬਾਅਦ ਸੀ. ਆਈ. ਏ. ਸਟਾਫ਼ ਉਨ੍ਹਾਂ ਦੇ ਘਰਾਂ ਤੱਕ ਵੀ ਪਹੁੰਚਿਆ। ਪੁਲਸ ਨੇ ਤਿੰਨਾਂ ਦੇ ਘਰਾਂ ਵਿਚ ਸਰਚ ਕੀਤੀ ਪਰ ਖਬਰ ਲਿਖੇ ਜਾਣ ਤੱਕ ਮੁਲਜ਼ਮਾਂ ਦੇ ਘਰਾਂ ਵਿਚੋਂ ਕੁਝ ਵੀ ਸ਼ੱਕੀ ਚੀਜ਼ ਬਰਾਮਦ ਨਹੀਂ ਹੋਈ। ਪੁਲਸ ਦਾ ਕਹਿਣਾ ਹੈ ਕਿ ਰਿਮਾਂਡ ਦੌਰਾਨ ਮੁਲਜ਼ਮਾਂ ਤੋਂ ਕਾਫ਼ੀ ਇਨਪੁੱਟ ਮਿਲ ਸਕਦੇ ਹਨ, ਜਿਸ ਤੋਂ ਬਾਅਦ ਪੂਰੀ ਚੇਨ ਨੂੰ ਬ੍ਰੇਕ ਕੀਤਾ ਜਾਵੇਗਾ। ਪੁਲਸ ਇਸ ਗੱਲ ਦਾ ਵੀ ਪਤਾ ਲਗਾ ਰਹੀ ਹੈ ਕਿ ਉਨ੍ਹਾਂ ਨੇ 2 ਸਾਲਾਂ ਤੋਂ ਡਰੱਗ ਮਨੀ ਕਿਥੋਂ-ਕਿਥੋਂ ਇਨਵੈਸਟ ਕੀਤੀ।

ਇਹ ਵੀ ਪੜ੍ਹੋ:  ਕੋਰੋਨਾ ਦੀ ਤੀਜੀ ਲਹਿਰ ਬੱਚਿਆਂ ਲਈ ਚਿੰਤਾਜਨਕ, ਕੈਪਟਨ ਨੇ ਸਿਹਤ ਮਹਿਕਮੇ ਨੂੰ ਦਿੱਤੇ ਇਹ ਹੁਕਮ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

shivani attri

Content Editor

Related News