ਲੁਧਿਆਣਾ ਜ਼ਿਲ੍ਹੇ ''ਚ ਕੋਰੋਨਾ ਕਾਰਨ 3 ਮਰੀਜ਼ਾਂ ਦੀ ਮੌਤ, 79 ਪਾਜ਼ੇਟਿਵ

10/15/2020 1:44:10 AM

ਲੁਧਿਆਣਾ, (ਸਹਿਗਲ)- ਜ਼ਿਲੇ ਦੇ ਹਸਪਾਤਲਾਂ ’ਚ ਅੱਜ ਕੋਰੋਨਾ ਕਾਰਨ 3 ਮਰੀਜ਼ਾਂ ਦੀ ਮੌਤ ਹੋ ਗਈ, ਜਦੋਕਿ 79 ਮਰੀਜ਼ ਪਾਜ਼ੇਟਿਵ ਆਏ ਹਨ। ਸਿਹਤ ਅਧਿਕਾਰੀਆਂ ਮੁਤਾਬਕ ਇਨ੍ਹਾਂ ਮਰੀਜ਼ਾਂ ’ਚ 64 ਮਰੀਜ਼ ਜ਼ਿਲੇ ਦੇ ਰਹਿਣ ਵਾਲੇ ਹਨ, ਜਦੋਂਕਿ 15 ਦੂਜੇ ਜ਼ਿਲਿਆਂ ਨਾਲ ਸਬੰਧਤ ਹਨ। ਹੁਣ ਤੱਕ ਜ਼ਿਲੇ ’ਚ 19,403 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ’ਚੋਂ 809 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ 25 ਵੀਕ ਦੀ ਮਰੀਜ਼ ਦੂਜੇ ਜ਼ਿਲਿਆਂ ਦੇ ਰਹਿਣ ਵਾਲੇ ਸਨ, ਜੋ ਇਲਾਜ ਦੌਰਾਨ ਪਾਜ਼ੇਟਿਵ ਆਏ। ਇਨ੍ਹਾਂ ’ਚੋਂ 293 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਪਾਜ਼ੇਟਿਵ ਮਰੀਜ਼ਾਂ ’ਚੋਂ 18,181 ਮਰੀਜ਼ ਠੀਕ ਹੋ ਚੁੱਕੇ ਹਨ। ਜ਼ਿਲੇ ਵਿਚ 413 ਐਕਟਿਵ ਮਰੀਜ਼ ਦੱਸੇ ਜਾਂਦੇ ਹਨ।

ਫੀਲਡ ਡਿਊਟੀ ਕਰਦੇ-ਕਰਦੇ ਹੋਇਆ ਕੋਰੋਨਾ ਪਰ ਨਹੀਂ ਮਿਲਿਆ ਇੰਸੈਂਟਿਵ

ਕੋਰੋਨਾ ਮਹਾਮਾਰੀ ਦੌਰਾਨ ਆਨਲਾਈਨ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਵੈਸੇ ਹੀ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ’ਤੇ ਵੀ ਉਨ੍ਹਾਂ ਨੂੰ ਉਨ੍ਹਾਂ ਦਾ ਬਣਦਾ ਮਾਣਭੱਤਾ ਨਾ ਮਿਲੇ ਤਾਂ ਉਸ ’ਤੇ ਕੀ ਗੁਜ਼ਰਦੀ ਹੈ। ਫਰੰਟ ਲਾਈਨ ’ਤੇ ਕੰਮ ਕਰ ਰਹੀ ਆਸ਼ਾ ਵਰਕਰ ਹੋ ਰਹੇ ਹਨ। ਸਾਨੂੰ ਪਹਿਲਾਂ ਨਾ ਤਾਂ ਮਾਸਕ ਦਿੱਤੇ ਗਏ ਅਤੇ ਨਾ ਹੀ ਪੀ. ਪੀ. ਕਿੱਟਾਂ, ਜਿਸ ਸਬੰਧੀ ਖੂਬ ਬਵਾਲ ਮਚਿਆ ਪਰ ਹੁਣ, ਜਿਨ੍ਹਾਂ ਨੇ ਫਰੰਟ ਲਾਈਨ ’ਤੇ ਕੰਮ ਕੀਤਾ ਹੈ। ਉਨ੍ਹਾਂ ਨੂੰ ਉਨ੍ਹਾਂ ਦਾ ਬਣਦਾ ਮਾਣਭੱਤਾ ਵੀ ਨਹੀਂ ਮਿਲ ਰਿਹਾ।

ਅਜਿਹਾ ਹੀ ਇਕ ਕੇਸ ਮਾਛੀਵਾੜਾ ’ਚ ਸਾਹਮਣੇ ਆਇਆ ਹੈ, ਜਿਸ ਵਿਚ ਆਸ਼ਾ ਵਰਕਰ ਨੀਲਮ ਰਾਣੀ ਜੋ ਮਾਛੀਵਾੜਾ ਦੀ ਰਹਿਣ ਵਾਲੀ ਹੈ, ਇਕ ਕੰਟੇਨਮੈਂਟ ਜ਼ੋਨ ’ਚ ਕੰਮ ਕਰਦੀ ਕਰਦੀ ਕੋਰੋਨਾ ਤੋਂ ਪੀੜਤ ਹੋ ਗਈ। 19 ਅਗਸਤ ਨੂੰ ਆਈ ਉਸ ਦੀ ਰਿਪੋਰਟ ’ਚ ਪਾਜ਼ੇਟਿਵ ਆਉਣ ਤੋਂ ਬਾਅਦ ਉਸ ਨੂੰ ਹੋਮ ਆਈਸੋਲੇਟ ਕਰ ਦਿੱਤਾ ਗਿਆ ਪਰ ਅਕਤੂਬਰ ਮਹੀਨੇ ਦੇ ਮੱਧ ਤੱਕ ਉਸ ਨੂੰ ਉਸ ਦਾ ਬਣਦਾ ਇੰਸੈਂਟਿਵ ਨਹੀਂ ਦਿੱਤਾ ਗਿਆ। ਸਿਹਤ ਵਿਭਾਗ ਦੇ ਸੂਤਰਾਂ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਮਾਮਲੇ ਘੱਟ ਹੋਣ ’ਤੇ ਸਿਹਤ ਅਧਿਕਾਰੀ ਜਿੱਥੇ ਵਧ-ਚੜ੍ਹ ਕੇ ਸ਼ਾਬਾਸ਼ੀ ਲੈ ਰਹੇ ਹਨ, ਦੂਜੇ ਪਾਸੇ ਫਰੰਟ ਲਾਈਨ ’ਤੇ ਕੰਮ ਕਰਨ ਵਾਲੇ ਵਰਕਰਾਂ ਦੀ ਹਾਲਤ ਕਾਫੀ ਖਸਤਾ ਹੈ। ਉਨ੍ਹਾਂ ਕਿਹਾ ਕਿ ਐੱਸ. ਐੱਮ. ਓ. ਮਾਛੀਵਾੜਾ ਨੇ ਸਿਵਲ ਸਰਜਨ ਨੂੰ ਪੱਤਰ ਲਿਖ ਕੇ ਆਸ਼ਾ ਵਰਕਰ ਨੂੰ ਇੰਸੈਂÎਟਿਵ ਜਾਰੀ ਕਰਨ ਦੀ ਸਿਫਾਰਸ਼ ਕੀਤੀ ਹੈ ਪਰ ਹੁਣ ਤੱਕ ਇਸ ਕੇਸ ’ਚ ਕੋਈ ਹੱਲ ਨਹੀਂ ਕੱਢਿਆ ਗਿਆ।

113 ਵਿਅਕਤੀਆਂ ਨੂੰ ਹੋਮ ਆਈਸੋਲੇਸ਼ਨ ’ਚ ਭੇਜਿਆ

ਜ਼ਿਲਾ ਸਿਹਤ ਵਿਭਾਗ ਨੇ ਅੱਜ ਸਕ੍ਰੀਨਿੰਗ ਉਪਰੰਤ 113 ਵਿਅਕਤੀਆਂ ਨੂੰ ਹੋਮ ਆਈਸੋਲੇਸ਼ਨ ’ਚ ਭੇਜਿਆ ਹੈ। ਹੁਣ ਤੱਕ 45,641 ਮਰੀਜ਼ ਹੋਮ ਆਈਸੋਲੇਸ਼ਨ ’ਚ ਭੇਜੇ ਜਾ ਚੁੱਕੇ ਹਨ। 16 ਮਰੀਜ਼ ਵੈਂਟੀਲੇਟਰ ’ਤੇ ਸ਼ਹਿਰ ਦੇ ਹਸਪਤਾਲਾਂ ਵਿਚ 16 ਮਰੀਜ਼ਾਂ ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ। ਸਿਹਤ ਅਧਿਕਾਰੀਆਂ ਮੁਤਾਬਕ ਵੱਖ-ਵੱਖ ਹਸਪਤਾਲਾਂ ਵਿਚ 16 ਮਰੀਜ਼ ਵੈਂਟੀਲੇਟਰ ’ਤੇ ਹਨ, ਜਿਨ੍ਹਾਂ ਵਿਚ 8 ਜ਼ਿਲੇ ਦੇ ਰਹਿਣ ਵਾਲੇ ਹਨ, ਜਦੋਂਕਿ 8 ਦੂਜੇ ਜ਼ਿਲਿਆਂ ਨਾਲ ਸਬੰਧਤ ਹਨ।

4386 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ

ਸਿਹਤ ਵਿਭਾਗ ਨੇ ਅੱਜ 4586 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ ਹਨ, ਜਦੋਂਕਿ 1583 ਸੈਂਪਲਾਂ ਦੀ ਰਿਪੋਰਟ ਅਜੇ ਪੈਂਡਿੰਗ ਹਨ।

ਮ੍ਰਿਤਕ ਮਰੀਜ਼ਾਂ ਦਾ ਵੇਰਵਾ

ਇਲਾਕਾ        ਉਮਰ/ਲਿੰਗ        ਹਸਪਤਾਲ

ਸਿਵਲ ਲਾਈਨ        60 ਮਹਿਲਾ        ਸਿਵਲ

ਪਿੰਡ ਰੁੜਕਾ        61 ਪੁਰਸ਼        ਸਿਵਲ

ਪਿੰਡ ਸ਼ਹਿਜਾਦ        58 ਪੁਰਸ਼        ਸੀ. ਐੱਮ. ਸੀ.


Bharat Thapa

Content Editor

Related News