ਚੰਡੀਗੜ੍ਹ ''ਚ 3 ਨਵੇਂ ਫਾਇਰ ਸਟੇਸ਼ਨ ਬਣਾਉਣ ਦੀ ਤਿਆਰੀ
Monday, Nov 18, 2019 - 02:28 PM (IST)
![ਚੰਡੀਗੜ੍ਹ ''ਚ 3 ਨਵੇਂ ਫਾਇਰ ਸਟੇਸ਼ਨ ਬਣਾਉਣ ਦੀ ਤਿਆਰੀ](https://static.jagbani.com/multimedia/2019_11image_14_27_492745159firestation.jpg)
ਚੰਡੀਗੜ੍ਹ (ਸੰਦੀਪ) : ਸ਼ਹਿਰ 'ਚ 3 ਨਵੇਂ ਫਾਇਰ ਸਟੇਸ਼ਨ ਬਣਾਉਣ ਦੀ ਤਿਆਰੀ ਕਰ ਰਿਹਾ ਹੈ। ਮੌਜੂਦਾ ਸਮੇਂ 'ਚ ਸ਼ਹਿਰ 'ਚ ਕੁੱਲ 7 ਫਾਇਰ ਸਟੇਸ਼ਨ ਹਨ। ਅਧਿਕਾਰੀਆਂ ਦੀ ਮੰਨੀਏ ਤਾਂ ਜਿਵੇਂ-ਜਿਵੇਂ ਸ਼ਹਿਰ ਦੀ ਆਬਾਦੀ ਵਧ ਰਹੀ ਹੈ, ਉਂਝ ਹੀ ਸ਼ਹਿਰ 'ਚ ਬਣਾਏ ਗਏ ਫਾਇਰ ਸਟੇਸ਼ਨਾਂ 'ਤੇ ਵੀ ਕੰਮ ਦਾ ਦਬਾਅ ਵਧ ਰਿਹਾ ਹੈ, ਅਜਿਹੇ 'ਚ ਕੰਮ ਦੇ ਦਬਾਅ ਦੇ ਚੱਲਦਿਆਂ ਕਿਤੇ ਸੁਰੱਖਿਆ 'ਚ ਕਿਸੇ ਤਰ੍ਹਾਂਦੀ ਕਮੀ ਨਾ ਰਹਿ ਜਾਵੇ, ਇਸ ਗੱਲ ਨੂੰ ਧਿਆਨ 'ਚ ਰੱਖਦੇ ਹੋਏ ਸ਼ਹਿਰ 'ਚ 3 ਨਵੇਂ ਫਾਇਰ ਸਟੇਸ਼ਨ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਨਵੇਂ ਫਾਇਰ ਸਟੇਸ਼ਨ ਪੰਜਾਬ ਹਰਿਆਣਾ ਸਕੱਤਰੇਤ ਸੈਕਟਰ-53 ਤੇ 34 'ਚ ਬਣਾਏ ਜਾਣਗੇ।