ਪਾਤੜਾਂ ''ਚ 3 ਲੋਕਾਂ ਦੀ ਰਿਪੋਰਟ ਆਈ ਕੋਰੋਨਾ ਪਾਜ਼ੇਟਿਵ, ਗੁਆਂਢੀਆਂ ''ਚ ਖੌਫ

Tuesday, Jun 23, 2020 - 02:28 PM (IST)

ਪਾਤੜਾਂ (ਅਡਵਾਨੀ) : ਪਾਤੜਾਂ ਸ਼ਹਿਰ ਦੇ ਜੋਰਾ ਬਸਤੀ ਨੂੰ ਭੀੜ-ਭਾੜ ਦਾ ਗੜ੍ਹ ਮੰਨਿਆ ਜਾਂਦਾ ਹੈ, ਜਿਸ ਨੂੰ ਕੋਰੋਨਾ ਮਹਾਮਾਰੀ ਨੇ ਆਪਣੀ ਲਪੇਟ 'ਚ ਲੈ ਲਿਆ ਹੈ। ਇੱਥੇ ਕਲਵਾਨੂੰ ਦੇ ਰਹਿਣ ਵਾਲੇ ਇਕ ਵਿਅਕਤੀ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਹੁਣ ਉਸ ਦੇ ਪਰਿਵਾਰ ਦੇ 3 ਮੈਂਬਰਾਂ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਕਲਵਾਨੂੰ ਦੇ ਰਹਿਣ ਵਾਲੇ ਪਰਿਵਾਰ ਦੇ ਇਕ ਮੈਂਬਰ ਦੇ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ 11 ਮੈਂਬਰਾਂ ਦੇ ਨਮੂਨੇ ਲਏ ਗਏ ਸਨ, ਜਿਨ੍ਹਾਂ 'ਚੋਂ ਪਰਿਵਾਰ ਦੇ ਤਿੰਨ ਮੈਬਰਾਂ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ।

ਇਨ੍ਹਾਂ ਮੈਂਬਰਾਂ 'ਚ ਪੀੜਤ ਮਰੀਜ਼ ਦੇ ਪਿਤਾ, ਵੱਡਾ ਭਰਾ ਤੇ ਭਤੀਜਾ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ, ਜਦੋਂ ਕਿ ਇਸ 'ਚ ਚੰਗੀ ਖਬਰ ਇਹ ਹੈ ਕਿ ਇਨ੍ਹਾਂ ਦੀ 102 ਸਾਲ ਦੀ ਦਾਦੀ ਦੀ ਰਿਪੋਰਟ ਨੈਗੇਟਿਵ ਆਈ ਹੈ। ਇਸ ਬਿਮਾਰੀ ਦਾ ਖੁਲਾਸਾ ਹੋਣ ਤੋਂ ਕੁੱਝ ਘੰਟੇ ਪਹਿਲਾਂ ਤੱਕ ਗੁਆਂਢੀ ਦੇ ਬੱਚੇ ਉਨ੍ਹਾਂ ਦੇ ਘਰ 'ਚ ਪਰਿਵਾਰ ਦੇ ਬੱਚਿਆਂ ਨਾਲ ਖੇਡ ਕੇ ਆਏ ਸਨ, ਜਿਸ ਨੂੰ ਲੇ ਕੇ ਗੁਆਂਢੀਆਂ ਦੇ ਮਾਪਿਆਂ ਅੰਦਰ ਇਸ ਮਾਹਮਾਰੀ ਦੀ ਬਿਮਾਰੀ ਨੂੰ ਲੈ ਕੇ ਬਹੁਤ ਜ਼ਿਆਦਾ ਖੌਫ ਦੇਖਣ ਨੂੰ ਮਿਲ ਰਿਹਾ ਹੈ।

ਇਸ ਬਾਰੇ ਐਸ. ਐਮ. ਓ. ਪਾਤੜਾਂ ਰਾਜੇਸ਼ ਕੁਮਾਰ ਨੇ ਦੱਸਿਆ ਕਿ ਜਿਹੜੇ ਇਸ ਪਰਿਵਾਰ ਦੇ ਤਿੰਨ ਮੈਂਬਰ ਕੋਰੋਨਾ ਪਾਜ਼ੇਟਿਵ ਆਏ ਹਨ, ਉਨ੍ਹਾਂ 'ਚੋਂ ਇਕ ਮਰੀਜ਼ ਦੀ ਹਾਲਤ ਥੋੜ੍ਹੀ ਜਿਹੀ ਖਰਾਬ ਹੈ, ਜਿਸ ਕਰਕੇ ਉਸ ਨੂੰ ਪਟਿਆਲਾ ਵਿਖੇ ਰੈਫਰ ਕੀਤਾ ਗਿਆ ਹੈ, ਜਦੋਂ ਕਿ ਬਾਕੀ 2 ਮੈਂਬਰਾਂ ਨੂੰ ਘਰ ਅੰਦਰ ਹੀ ਆਈਸੋਲੇਟ ਕੀਤਾ ਗਿਆ ਹੈ। ਉਨ੍ਹਾਂ ਨੇ ਲੋਕਾਂ ਨੂੰ ਕਿਹਾ ਹੈ ਕਿ ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ, ਸਗੋਂ ਇਸ ਸੰਬੰਧੀ ਸਾਵਧਾਨੀ ਵਰਤੋ ਅਤੇ ਸਰਕਾਰ ਵੱਲੋਂ ਦਿੱਤੇ ਦਿਸ਼ਾ-ਨਿਰਦੇਸ਼ ਦੀ ਪਾਲਣਾ ਕਰੋ, ਜਿਹੜੇ ਲੋਕ ਇਨ੍ਹਾਂ ਦੇ ਸੰਪਰਕ 'ਚ ਆਏ ਹਨ, ਉਨ੍ਹਾਂ ਦੀ ਸੂਚੀ ਤਿਆਰ ਕਰਕੇ ਉਨ੍ਹਾਂ ਦੇ ਨਮੂਨੇ ਲਏ ਜਾਣਗੇ। 


Babita

Content Editor

Related News