ਕਪੂਰਥਲਾ ਜ਼ਿਲ੍ਹੇ ’ਚ​​​​​​​ ਕੋਰੋਨਾ ਕਾਰਣ 3 ਹੋਰ ਮਰੀਜ਼ਾਂ ਦੀ ਮੌਤ, 104 ਪਾਜ਼ੇਟਿਵ

Monday, Sep 21, 2020 - 10:54 PM (IST)

ਕਪੂਰਥਲਾ, (ਮਹਾਜਨ)- ਜ਼ਿਲ੍ਹੇ ’ਚ ਕੋਰੋਨਾ ਦਾ ਕਹਿਰ ਵੱਧਦਾ ਜਾ ਰਿਹਾ ਹੈ। ਖਾਸਕਰ ਸੋਮਵਾਰ ਨੂੰ ਪਾਜ਼ੇਟਿਵ ਪਾਏ ਗਏ 104 ਮਰੀਜ਼ਾਂ ’ਚ ਸਭ ਤੋਂ ਵੱਧ ਆਰ. ਸੀ. ਐੱਫ, ਪੀ. ਆਰ. ਟੀ. ਸੀ. ਆਫਿਸ ਕਪੂਰਥਲਾ ਤੇ ਮੰਡੀ ਫੱਤੂਢੀਂਗਾ ਨਾਲ ਸਬੰਧਤ ਹਨ। ਜ਼ਿਲੇ ’ਚ ਕੋਰੋਨਾ ਪੀਡ਼੍ਹਤ 3 ਮਰੀਜ਼ਾਂ ਦੀ ਮੌਤ ਹੋ ਜਾਣ ਨਾਲ ਮਰਨ ਵਾਲਿਆਂ ਦਾ ਅੰਕਡ਼ਾ 121 ਤੱਕ ਪਹੁੰਚ ਗਿਆ ਹੈ।

ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਜ਼ਿਲੇ ’ਚ ਕੋਰੋਨਾ ਦੇ ਕਾਰਣ 3 ਮੌਤਾਂ ਹੋ ਗਈਆਂ। ਮਰਨ ਵਾਲਿਆਂ ’ਚ 2 ਮਰੀਜ਼ ਕਪੂਰਥਲਾ ਤੇ 1 ਮਰੀਜ਼ ਫਗਵਾਡ਼ਾ ਨਾਲ ਸਬੰਧਤ ਹਨ। ਜਿਨ੍ਹਾਂ ’ਚ ਸਰਕੁਲਰ ਰੋਡ ਵਾਸੀ 80 ਸਾਲਾ ਪੁਰਸ਼, ਪਿੰਡ ਬਰਿੰਦਰਪੁਰ ਵਾਸੀ 67 ਸਾਲਾ ਔਰਤ ਤੇ ਫਗਵਾਡ਼ਾ ਦੇ ਨਿੰਮਾਂ ਵਾਲਾ ਚੌਕ ਵਾਸੀ 60 ਸਾਲਾ ਪੁਰਸ਼, ਜੋ ਕਿ ਬੀਤੇ ਦਿਨੀਂ ਪਾਜ਼ੇਟਿਵ ਪਾਏ ਗਏ ਸਨ, ਜੋ ਕਿ ਨਿੱਜੀ ਹਸਪਤਾਲਾ ’ਚ ਜੇਰੇ ਇਲਾਜ ਸਨ, ਦੀ ਹਾਲਤ ਵਿਗਡ਼ਨ ਦੇ ਕਾਰਣ ਉਨ੍ਹਾਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਪਾਜ਼ੇਟਿਵ ਪਾਏ ਗਏ 104 ਮਰੀਜ਼ਾਂ ’ਚੋਂ 22 ਮਰੀਜ਼ ਫਗਵਾਡ਼ਾ ਨਾਲ ਸਬੰਧਤ ਹਨ ਜਦਕਿ 5 ਮਰੀਜ਼ ਪੀ. ਆਰ. ਟੀ. ਸੀ. ਆਫਿਸ ਕਪੂਰਥਲਾ, 7 ਮਰੀਜ਼ ਆਰ. ਸੀ. ਐੱਫ. ਤੇ 6 ਮਰੀਜ਼ ਮੰਡੀ ਫੱਤੂਢੀਂਗਾ ਨਾਲ ਸਬੰਧਤ ਹਨ। ਜਦਕਿ ਹੋਰ ਮਰੀਜ਼ ਕਪੂਰਥਲਾ ਨਾਲ ਹੀ ਸਬੰਧਤ ਹਨ। ਇਸ ਤੋਂ ਇਲਾਵਾ 13 ਮਰੀਜ਼ ਅਜਿਹੇ ਵੀ ਹਨ ਜੋ ਕਿ ਵੱਖ-ਵੱਖ ਜ਼ਿਲਿਆਂ ਹੁਸ਼ਿਆਰਪੁਰ, ਜਲੰਧਰ, ਅੰਮ੍ਰਿਤਸਰ, ਗੁਰਦਾਸਪੁਰ ਤੇ ਐੱਸ. ਬੀ. ਐੱਸ. ਨਗਰ ਨਾਲ ਸਬੰਧਤ ਹਨ।


Bharat Thapa

Content Editor

Related News