ਫਿਰੋਜ਼ਪੁਰ ਜੇਲ੍ਹ 'ਚ ਨਹੀਂ ਰੁਕ ਰਿਹਾ ਮੋਬਾਇਲ ਮਿਲਣ ਦਾ ਸਿਲਸਿਲਾ, 3 ਹੋਰ ਮੋਬਾਇਲ ਸਮੇਤ ਸਿਮ ਕਾਰਡ ਬਰਾਮਦ

Sunday, Jun 19, 2022 - 04:18 PM (IST)

ਫਿਰੋਜ਼ਪੁਰ ਜੇਲ੍ਹ 'ਚ ਨਹੀਂ ਰੁਕ ਰਿਹਾ ਮੋਬਾਇਲ ਮਿਲਣ ਦਾ ਸਿਲਸਿਲਾ, 3 ਹੋਰ ਮੋਬਾਇਲ ਸਮੇਤ ਸਿਮ ਕਾਰਡ ਬਰਾਮਦ

ਫਿਰੋਜ਼ਪੁਰ (ਕੁਮਾਰ) : ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਵਿਚ ਤਲਾਸ਼ੀ ਦੌਰਾਨ ਤੰਬਾਕੂ (ਜਰਦਾ) ਅਤੇ ਤਿੰਨ ਮੋਬਾਇਲ ਫੋਨ ਬਰਾਮਦ ਹੋਏ ਹਨ। ਇਸ ਸਬੰਧ ਵਿਚ ਥਾਣਾ ਸਿਟੀ ਪੁਲਸ ਨੇ ਦੋ ਹਵਾਲਾਤੀਆਂ ਸਮੇਤ ਅਣਪਛਾਤੇ ਵਿਅਕਤੀਆਂ ਖ਼ਿਲਾਫ਼ 52-ਏ, 42 ਪਰੀਸੰਨਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਏ.ਐੱਸ.ਆਈ ਕੁਲਦੀਪ ਸਿੰਘ ਨੇ ਦੱਸਿਆ ਕਿ ਪੱਤਰ ਨੰਬਰ 7297 ਰਾਹੀਂ ਨਿਰਮਲ ਸਿੰਘ, ਜਰਨੈਲ ਸਿੰਘ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਫਿਰੋਜ਼ਪੁਰ ਨੇ ਦੱਸਿਆ ਕਿ ਮਿਤੀ 17-18 ਜੂਨ ਨੂੰ ਟਾਵਰ ਨੰਬਰ 5-6 ਵਿਚਕਾਰ ਜੇਲ੍ਹ ਦੇ ਬਾਹਰੋਂ ਥਰੋ ਕੀਤੇ ਹੋਏ 2 ਪੈਕੇਟ ਬਰਾਮਦ ਹੋਏ। ਪਹਿਲੇ ਪੈਕੇਟ ਨੂੰ ਖੋਲ੍ਹ ਕੇ ਚੈੱਕ ਕਰਨ ’ਤੇ 19 ਪੂਡ਼ੀਆਂ ਜਰਦਾ (ਤੰਬਾਕੂ), 2 ਪੁਡ਼ੀਆਂ ਚੈਨੀ ਖੈਣੀ, 2 ਡੱਬੀਆਂ ਸਿਗਰਟਾਂ, 1 ਚਿੱਟੇ ਰੰਗ ਦਾ ਅਡਾਪਟਰ ਤੇ ਇਕ ਕਾਲੇ ਰੰਗ ਦੀ ਡਾਟਾ ਕੇਬਲ ਬਰਾਮਦ ਹੋਈ। ਦੂਜੇ ਪੈਕੇਟ ਵਿਚੋਂ 22 ਪੂਡ਼ੀਆਂ ਜਰਦਾ, 200 ਗ੍ਰਾਮ ਖੁੱਲਾ ਜਰਦਾ, ਇਕ ਮੋਬਾਇਲ ਫੋਨ ਕੀ-ਪੈਡ ਤੇ 3 ਡਾਟਾ ਕੇਬਲਾਂ ਬਰਾਮਦ ਹੋਈਆਂ।

ਇਹ ਵੀ ਪੜ੍ਹੋ- ਪ੍ਰੇਮ ਜਾਲ 'ਚ ਫਸਾ ਕੇ 15 ਸਾਲਾ ਵਿਦਿਆਰਥਣ ਨਾਲ ਬਣਾਏ ਸਰੀਰਕ ਸੰਬੰਧ, ਮਾਮਲਾ ਦਰਜ

ਏ.ਐੱਸ.ਆਈ. ਕੁਲਦੀਪ ਸਿੰਘ ਨੇ ਦੱਸਿਆ ਕਿ ਪੱਤਰ ਦੇ ਆਧਾਰ 'ਤੇ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਫਿਰੋਜ਼ਪੁਰ ਗੁਰਤੇਜ ਸਿੰਘ , ਰਿਸ਼ਭਪਾਲ ਗੋਇਲ ਨੇ ਦੱਸਿਆ ਕਿ ਤਲਾਸ਼ੀ ਦੌਰਾਨ ਇਕ ਮੋਬਾਇਲ ਫੋਨ ਮੋਬਾਇਲ ਫੋਨ , ਨੋਕੀਆ ਕੀ-ਪੈਡ ਸਮੇਤ ਸਿੰਮ ਟੁੱਟੀ ਹੋਈ ਲਵਾਰਿਸ ਬਰਾਮਦ ਹੋਇਆ। ਇਕ ਮੋਬਾਇਲ ਫੋਨ ਨੋਕੀਆ ਕੀ ਪੈਡ ਰੰਗ ਕਾਲਾ ਸਮੇਤ ਬੈਟਰੀ ਸਮੇਤ ਸਿੰਮ ਕਾਰਡ ਹਵਾਲਾਤੀ ਮਨਪ੍ਰੀਤ ਸਿੰਘ ਉਰਫ ਬਗੀਚਾ ਵਾਸੀ ਲੰਗੇਆਣਾ ਕੋਲੋਂ ਬਰਾਮਦ ਹੋਇਆ। ਇਕ ਮੋਬਾਇਲ ਫੋਨ ਮਾਰਕਾ , ਸੈਮਸੰਗ ਕੀ-ਪੈਡ ਸਮੇਤ ਸਿੰਮ ਕਾਰਡ ਹਵਾਲਾਤੀ ਰਵਿੰਦਰ ਸਿੰਘ ਕੋਲੋਂ ਬਰਾਮਦ ਹੋਇਆ। ਪੁਲਿਸ ਨੇ ਦੱਸਿਆ ਕਿ ਉਕਤ ਹਵਾਲਾਤੀਆਂ ਅਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ , ਕੁਮੈਂਟ ਕਰਕੇ ਦਿਓ ਜਵਾਬ।


author

Gurminder Singh

Content Editor

Related News