ਹਰਿਆਣਾ-ਪੰਜਾਬ ਬਾਰਡਰ ’ਤੇ ਮਿਲੇ 3 ਜ਼ਿੰਦਾ ਹੈਂਡ ਗ੍ਰੇਨੇਡ ਤੇ 1 ਆਈ. ਆਈ. ਡੀ.

Sunday, Mar 20, 2022 - 10:42 PM (IST)

ਹਰਿਆਣਾ-ਪੰਜਾਬ ਬਾਰਡਰ ’ਤੇ ਮਿਲੇ 3 ਜ਼ਿੰਦਾ ਹੈਂਡ ਗ੍ਰੇਨੇਡ ਤੇ 1 ਆਈ. ਆਈ. ਡੀ.

ਅੰਬਾਲਾ ਸ਼ਹਿਰ (ਕੋਚਰ)- ਹਰਿਆਣਾ-ਪੰਜਾਬ ਬਾਰਡਰ ਸਥਿਤ ਸੱਦੋਪੁਰ ਐੱਮ. ਐੱਮ. ਯੂਨੀਵਰਸਿਟੀ ਦੇ ਕੋਲ 3 ਜ਼ਿੰਦਾ ਹੈਂਡ ਗ੍ਰੇਨੇਡ ਅਤੇ 1 ਆਈ. ਆਈ. ਡੀ. ਮਿਲਣ ਨਾਲ ਹੜਕੰਪ ਮੱਚ ਗਿਆ। ਨੇੜੇ ਹੀ ਚੱਲ ਰਹੇ ਕੰਮ ’ਤੇ ਲੱਗੇ ਇਕ ਕਰਮਚਾਰੀ ਨੂੰ ਸ਼ਨੀਵਾਰ ਦੇਰ ਸ਼ਾਮ ਜੰਗਲ-ਪਾਣੀ ਜਾਣ ਦੌਰਾਨ ਇਹ ਬੰਬ ਮਿਲੇ ਅਤੇ ਉਹ ਇਨ੍ਹਾਂ ਨੂੰ ਯੂਨੀਵਰਸਿਟੀ ਦੇ ਅੰਦਰ ਲੈ ਗਿਆ। ਇੱਥੋਂ ਦੇ ਸਕਿਓਰਿਟੀ ਅਫਸਰ ਦੇ ਹੁਕਮਾਂ ਅਨੁਸਾਰ ਇਨ੍ਹਾਂ ਨੂੰ ਖੁੱਲ੍ਹੇ ਮੈਦਾਨ ’ਚ ਬਣੇ ਖੱਡੇ ’ਚ ਰੱਖਿਆ ਗਿਆ।

ਇਹ ਖ਼ਬਰ ਪੜ੍ਹੋ- ਆਸਟਰੇਲੀਆ ਨੇ ਪਾਕਿ ਵਿਰੁੱਧ ਤੀਜੇ ਟੈਸਟ ਲਈ ਪਲੇਇੰਗ-11 ਦਾ ਕੀਤਾ ਐਲਾਨ
ਐਤਵਾਰ ਸਵੇਰੇ ਹੀ ਐੱਸ. ਪੀ. ਜਸ਼ਨਦੀਪ ਰੰਧਾਵਾ ਸੂਚਨਾ ਮਿਲਣ ’ਤੇ ਮੌਕੇ ’ਤੇ ਪੁੱਜੇ ਅਤੇ ਬੰਬ ਨਾਕਾਰਾ ਕਰਨ ਵਾਲੇ ਦਸਤੇ ਅਤੇ ਥਾਣਾ ਬਲਰਾਮ ਨਗਰ ਦੀਆਂ ਪੁਲਸ ਟੀਮਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਆਸ-ਪਾਸ ਦੇ ਖੇਤਰ ਦੀ ਘੇਰਾਬੰਦੀ ਕਰਨ ਤਾਂ ਕਿ ਕਿਸੇ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨੂੰ ਰੋਕਿਆ ਜਾ ਸਕੇ। ਬੰਬ ਨਾਕਾਰਾ ਕਰਨ ਵਾਲੇ ਦਸਤੇ ਨੇ ਤਿੰਨਾਂ ਹੈਂਡ ਗ੍ਰੇਨੇਡਾਂ ਨੂੰ ਡਿਫਿਊਜ਼ ਕੀਤਾ। ਪੁਲਸ ਟੀਮਾਂ ਨੇ ਆਸ-ਪਾਸ ਦੇ ਖੇਤਰਾਂ ’ਚ ਵੀ ਤਲਾਸ਼ੀ ਮੁਹਿੰਮ ਚਲਾਈ। ਪੁਲਸ ਨੇ ਬਲਰਾਮ ਨਗਰ ਥਾਣੇ ’ਚ ਅਣਪਛਾਤੇ ਵਿਅਕਤੀ ਦੇ ਖਿਲਾਫ ਐਕਸਪਲੋਸਿਵ ਐਕਟ 1884 ਤਹਿਤ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਨਾਲ ਹੀ ਇਸ ਮਾਮਲੇ ਨੂੰ ਲੈ ਕੇ ਜ਼ਿਲਾ ਪੁਲਸ ਨੇ ਐੱਨ. ਆਈ. ਏ. ਸਮੇਤ ਹੋਰ ਸੁਰੱਖਿਆ ਏਜੰਸੀਆਂ ਦੇ ਨਾਲ ਵੀ ਸੰਪਰਕ ਕੀਤਾ ਹੈ, ਤਾਂ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਸਕੇ।

ਇਹ ਖ਼ਬਰ ਪੜ੍ਹੋ-ਅਡਵਾਨੀ ਨੇ 8ਵੀਂ ਵਾਰ ਏਸ਼ੀਆਈ ਬਿਲੀਅਰਡਸ ਖਿਤਾਬ ਜਿੱਤਿਆ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News