ਰੋਟੀ ਬਣਾਉਂਦੇ ਸਮੇਂ ਫਟਿਆ ਸਿਲੰਡਰ ਦਾ ਰੈਗੂਲੇਟਰ, 3 ਲੋਕ ਝੁਲਸੇ (ਵੀਡੀਓ)
Thursday, Jan 16, 2020 - 01:00 PM (IST)
ਸਮਰਾਲਾ (ਵਿਪਨ) : ਸਮਰਾਲਾ 'ਚ ਸਥਿਤ ਇਕ ਫੈਕਟਰੀ ਅੰਦਰ ਬਣੇ ਕੁਆਰਟਰ 'ਚ ਰੋਟੀ ਬਣਾਉਂਦੇ ਸਮੇਂ ਸਿਲੰਡਰ ਦਾ ਰੈਗੂਲੇਟਰ ਫਟ ਗਿਆ, ਜਿਸ ਕਾਰਨ 3 ਲੋਕ ਬੁਰੀ ਤਰ੍ਹਾਂ ਝੁਲਸ ਗਏ, ਜਿਨ੍ਹਾਂ ਨੂੰ ਇਲਾਜ ਲਈ ਸਮਰਾਲਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਪਰ 2 ਲੋਕਾਂ ਦੀ ਗੰਭੀਰ ਹਾਲਤ ਹੋਣ ਕਾਰਨ ਉਨ੍ਹਾਂ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਇਸ ਹਾਦਸੇ ਦੌਰਾਨ ਜ਼ਖਮੀਂ ਹੋਏ ਮਜ਼ਦੂਰ ਨੇ ਦੱਸਿਆ ਕਿ ਰਾਤ ਨੂੰ ਡਿਊਟੀ ਕਰਕੇ ਜਦੋਂ ਉਹ ਆਪਣੇ ਕਮਰੇ 'ਚ ਪੁੱਜਾ ਤਾਂ ਖਾਣਾ ਬਣਾਉਣ ਲਈ ਮਾਚਿਸ ਬਾਲੀ।
ਇਸ ਦੌਰਾਨ ਸਿਲੰਡਰ ਦਾ ਰੈਗੂਲੇਟਰ ਫਟ ਗਿਆ ਅਤੇ ਗੈਸ ਲੀਕ ਹੋਣ ਕਾਰਨ ਅੱਗ ਲੱਗ ਗਈ। ਮਜ਼ਦੂਰ ਦੇ ਨਾਲ ਕਮਰੇ 'ਚ ਉਸ ਦਾ ਭਰਾ ਅਤੇ ਭੂਆ ਦਾ ਮੁੰਡਾ ਵੀ ਮੌਜੂਦ ਸੀ। ਜਦੋਂ ਇਹ ਲੋਕ ਕਮਰੇ ਤੋਂ ਬਾਹਰ ਜਾਣ ਲੱਗੇ ਤਾਂ ਕਮਰੇ 'ਚ ਗੈਸ ਭਰਨ ਕਾਰਨ ਦਰਵਾਜ਼ਾ ਵੀ ਬੰਦ ਹੋ ਗਿਆ, ਜਿਸ ਤੋਂ ਬਾਅਦ ਖਿੜਕੀ ਤੋੜ ਕੇ ਇਹ ਲੋਕ ਬਾਹਰ ਆਏ। ਫਿਲਹਾਲ ਇਸ ਹਾਦਸੇ ਦੌਰਾਨ ਝੁਲਸੇ 3 ਲੋਕਾਂ ਦੀ ਹਾਲਤ ਹੁਣ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।