ਧਾਰਮਿਕ ਸਥਾਨ ’ਤੇ ਮੱਥਾ ਟੇਕ ਕੇ ਪਰਤ ਰਹੇ ਪਰਿਵਾਰ ਨਾਲ ਵਾਪਰਿਆ ਹਾਦਸਾ, 5 ਸਾਲਾ ਬੱਚੀ ਸਣੇ 3 ਦੀ ਮੌਤ

Tuesday, Aug 16, 2022 - 06:34 PM (IST)

ਧਾਰਮਿਕ ਸਥਾਨ ’ਤੇ ਮੱਥਾ ਟੇਕ ਕੇ ਪਰਤ ਰਹੇ ਪਰਿਵਾਰ ਨਾਲ ਵਾਪਰਿਆ ਹਾਦਸਾ, 5 ਸਾਲਾ ਬੱਚੀ ਸਣੇ 3 ਦੀ ਮੌਤ

ਰਾਮਾਂ ਮੰਡੀ(ਪਰਮਜੀਤ ਸਿੰਘ ਲਹਿਰੀ) : ਰਾਮਾਂ ਮੰਡੀ ਰਿਫਾਇਨਰੀ ਦੇ ਨਜ਼ਦੀਕ ਨਾਰੰਗ ਪਿੰਡ ਰੋਡ ਤੇ ਪਿੱਕ ਅੱਪ ਜੀਪ ਦਾ ਭਿਆਨਕ ਸੜਕ ਹਾਦਸਾ ਹੋਣ ਨਾਲ 1 ਬੱਚੀ ਅਤੇ 2 ਵਿਅਕਤੀਆਂ ਦੀ ਮੌਤ ਹੋ ਗਈ ਅਤੇ 5 ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਹੈਲਪਲਾਇਨ ਸੁਸਾਇਟੀ ਰਾਮਾਂ ਦੀ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਰਾਮਾਂ ਮੰਡੀ ਵਿਖੇ ਲਿਆਂਦਾ ਗਿਆ। ਜਿਨ੍ਹਾਂ ਨੂੰ ਡਾਕਟਰਾਂ ਨੇ ਮੁੱਢਲੀ ਸਹਾਇਤਾਂ ਦੇਣ ਤੋਂ ਬਾਅਦ ਸਿਵਲ ਹਸਪਤਾਲ ਬਠਿੰਡਾ ਰੈਫਰ ਕਰ ਦਿੱਤਾ।

ਇਹ ਵੀ ਪੜ੍ਹੋ- ਪੰਜਾਬ ’ਚ MBBS ਡਾਕਟਰਾਂ ਦੀ ਨਿਯੁਕਤੀ ਲਈ ਨਵਾਂ ਨਿਯਮ, ਪਹਿਲਾਂ ਮੁਹੱਲਾ ਕਲੀਨਿਕਾਂ ’ਚ ਹੋਵੇਗੀ ਤਾਇਨਾਤੀ

ਪੀੜਤਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਗੁੱਗਾ ਮੈੜੀ ਮੰਦਰ ਵਿਖੇ ਮੱਥਾ ਟੇਕ ਕੇ ਵਾਪਸ ਆਪਣੇ ਘਰ ਬਠਿੰਡਾ ਪਰਤ ਰਹੇ ਸਨ, ਤਾਂ ਪਿੰਡ ਨਾਰੰਗ ਰੋਡ ਤੇ ਗੱਡੀ ਦਾ ਅਚਾਨਕ ਸੰਤੁਲਨ ਵਿਗੜਨ ਕਾਰਨ ਉਨ੍ਹਾਂ ਦੀ ਜੀਪ ਦੀ ਦਰੱਖ਼ਤ ਨਾਲ ਟੱਕਰ ਹੋ ਗਈ। ਸਿਵਲ ਹਸਪਤਾਲ ਰਾਮਾਂ ਦੇ ਡਾ. ਰਿਸ਼ੂ ਗਰਗ ਨੇ ਦੱਸਿਆ ਕਿ ਐਕਸੀਡੈਂਟ ਕਾਰਨ 5 ਸਾਲਾ ਕੜੀ ਮਨਪ੍ਰੀਤ ਅਤੇ ਨਰੇਸ਼ ਕੁਮਾਰ, ਭੂਰਾ ਰਾਮ ਦੀ ਮੌਤ ਹੋ ਚੁੱਕੀ ਹੈ, ਜਦਕਿ 4 ਗੰਭੀਰ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਬਠਿੰਡਾ ਰੈਫਰ ਕਰ ਦਿੱਤਾ ਹੈ।

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


author

Simran Bhutto

Content Editor

Related News