ਟਰੱਕ ਦੀ ਲਪੇਟ ’ਚ ਆਉਣ ਨਾਲ 3 ਕਾਰਾਂ ਤੇ 1 ਮੋਟਰਸਾਈਕਲ ਹੋਏ ਹਾਦਸੇ ਦਾ ਸ਼ਿਕਾਰ
Wednesday, Jul 19, 2023 - 12:12 PM (IST)
ਹਰਿਆਣਾ (ਰੱਤੀ)-ਹਰਿਆਣਾ-ਹੁਸ਼ਿਆਰਪੁਰ ਮੁੱਖ ਸੜਕ ’ਤੇ ਬਾਗਪੁਰ ਵਿਖੇ ਬੀਤੇ ਦਿਨ ਇਕ ਟਰੱਕ ਵੱਲੋਂ ਜ਼ਬਰਦਸਤ ਟੱਕਰ ਮਾਰਨ ’ਤੇ 3 ਵੱਖ-ਵੱਖ ਕਾਰਾਂ ਅਤੇ ਇਕ ਮੋਟਰਸਾਈਕਲ ਹਾਦਸੇ ਦਾ ਸ਼ਿਕਾਰ ਹੋ ਗਿਆ। ਹਾਦਸੇ ’ਚ ਕੋਈ ਵੀ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਕਾਰਾਂ ਦਾ ਕਾਫ਼ੀ ਨੁਕਸਾਨ ਹੋਇਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਬੀਤੇ ਦਿਨ ਇਕ ਅਸ਼ੋਕਾ ਲੇਲੈਂਡ ਟਰੱਕ ਨੰਬਰ ਪੀ. ਬੀ. 02 ਬੀ. ਜੇ. 9839, ਜਿਸ ਨੂੰ ਅਮਰੀਕ ਸਿੰਘ ਪੁੱਤਰ ਜਗਤ ਸਿੰਘ ਵਾਸੀ ਰਸੂਲਪੁਰ ਥਾਣਾ ਮੋਰਿੰਡਾ ਜ਼ਿਲ੍ਹਾ ਰੋਪੜ, ਜੋਕਿ ਹੁਸ਼ਿਆਰਪੁਰ ਪਾਸੋਂ ਆ ਰਿਹਾ ਸੀ ਅਤੇ ਟਰੱਕ ’ਚ ਸਰੀਆ ਲੱਦਿਆ ਹੋਇਆ ਸੀ। ਜਦੋਂ ਉਹ ਹਾਦਸੇ ਵਾਲੀ ਥਾਂ ’ਤੇ ਪੁੱਜਿਆ ਤਾਂ ਉਸ ਨੇ ਕਾਰ ਨੰਬਰ ਪੀ. ਬੀ. 21 ਜੀ. 2892, ਕਾਰ ਨੰਬਰ ਪੀ. ਬੀ. 32 ਆਰ. 2824 ਅਤੇ ਕਾਰ ਨੰਬਰ ਪੀ. ਬੀ. 18 ਐੱਨ. 7077 ਅਤੇ ਇਕ ਮੋਟਰਸਾਈਕਲ ਨੂੰ ਆਪਣੀ ਲਪੇਟ ’ਚ ਲੈ ਲਿਆ ਅਤੇ ਕਾਰਾਂ ਦਾ ਕਾਫ਼ੀ ਨੁਕਸਾਨ ਕਰ ਦਿੱਤਾ।
ਇਹ ਵੀ ਪੜ੍ਹੋ- ਹੜ੍ਹਾਂ ਦਰਮਿਆਨ ਰਾਹਤ ਭਰੀ ਖ਼ਬਰ: ਅੱਜ ਤੋਂ ਆਮ ਵਾਂਗ ਚੱਲਣਗੀਆਂ ਇਸ ਟਰੈਕ ਤੋਂ ਸਾਰੀਆਂ ਰੇਲ ਗੱਡੀਆਂ
ਕਾਰਾਂ ’ਚ ਸਵਾਰ ਸਾਰੇ ਵਿਅਕਤੀ ਵਾਲ-ਵਾਲ ਬਚ ਗਏ ਅਤੇ ਸੂਤਰਾਂ ਮੁਤਾਬਕ ਕੋਈ ਵੀ ਗੰਭੀਰ ਜ਼ਖ਼ਮੀ ਨਹੀਂ ਹੋਇਆ ਹੈ। ਕਾਰ ਨੰਬਰ ਪੀ. ਬੀ. 21 ਜੀ. 2892, ਜਿਸ ਨੂੰ ਮੋਹਨ ਸਿੰਘ ਵਾਸੀ ਦਾਰਾਪੁਰ (ਗੜ੍ਹਦੀਵਾਲਾ) ਚਲਾ ਰਿਹਾ ਸਨ ਅਤੇ ਉਨ੍ਹਾਂ ਦੀ ਪਤਨੀ ਨਾਲ ਬੈਠੀ ਸੀ, ਨੂੰ ਰੌਂਗ ਸਾਈਡ ਆ ਕੇ ਟੱਕਰ ਮਾਰੀ ਅਤੇ ਕਾਰ ਨੂੰ ਘੜੀਸਦੇ ਹੋਏ ਸਫੈਦੇ ’ਚ ਜਾ ਕੇ ਰੁਕਿਆ।
ਉਨ੍ਹਾਂ ਦੱਸਿਆ ਕਿ ਰਾਹਗੀਰਾਂ ਨੇ ਉਨ੍ਹਾਂ ਨੂੰ ਕੱਢਿਆ ਪਰ ਕਾਰ ਦਾ ਨੁਕਸਾਨ ਹੋ ਗਿਆ। ਉਨ੍ਹਾਂ ਦੱਸਿਆ ਕਿ ਉਕਤ ਟਰੱਕ ਚਾਲਕ ਨਸ਼ੇ ’ਚ ਧੁੱਤ ਸੀ, ਜਿਸ ਦੀ ਲਾਪਰਵਾਹੀ ਨਾਲ ਕਈ ਲੋਕਾਂ ਦੀ ਜਾਨ ਵੀ ਜਾ ਸਕਦੀ ਸੀ। ਹਾਦਸੇ ਦੀ ਸੂਚਨਾ ਮਿਲਣ ’ਤੇ ਥਾਣਾ ਹਰਿਆਣਾ ਦੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਛਾਣਬੀਣ ਆਰੰਭ ਕਰ ਦਿੱਤੀ ਹੈ। ਵਾਹਨਾਂ ਨੂੰ ਕਬਜ਼ੇ ’ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਹੜ੍ਹਾਂ ਦਰਮਿਆਨ ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਅਪਡੇਟ, ਜਾਣੋ ਕਿਹੋ-ਜਿਹਾ ਰਹੇਗਾ ਅਗਲੇ ਦਿਨਾਂ ਦਾ ਹਾਲ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ