ਖੇਤੀਬਾੜੀ ਕਰਦੇ-ਕਰਦੇ ਬਣ ਗਏ ਕ੍ਰਿਮੀਨਲ, ਜਲੰਧਰ ''ਚ ਵਾਰਦਾਤ ਕਰਨ ਲਈ ਤਰਨਤਾਰਨ ਤੋਂ ਆਏ ਨੌਜਵਾਨ

Friday, Oct 13, 2023 - 09:57 PM (IST)

ਖੇਤੀਬਾੜੀ ਕਰਦੇ-ਕਰਦੇ ਬਣ ਗਏ ਕ੍ਰਿਮੀਨਲ, ਜਲੰਧਰ ''ਚ ਵਾਰਦਾਤ ਕਰਨ ਲਈ ਤਰਨਤਾਰਨ ਤੋਂ ਆਏ ਨੌਜਵਾਨ

ਜਲੰਧਰ (ਵਰੁਣ)– ਜਲੰਧਰ ਕਮਿਸ਼ਨਰੇਟ ਪੁਲਸ ਨੇ ਅੰਮ੍ਰਿਤਸਰ ਬਾਈਪਾਸ ਤੋਂ ਤਰਨਤਾਰਨ ਦੇ 3 ਨੌਜਵਾਨਾਂ ਨੂੰ ਨਾਜਾਇਜ਼ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਪੇਸ਼ੇ ਤੋਂ ਖੇਤੀਬਾੜੀ ਕਰਦੇ ਹਨ ਪਰ ਪਹਿਲਾਂ ਤੋਂ ਡਕੈਤੀ ਦੇ ਕੇਸ ਵਿਚ ਨਾਮਜ਼ਦ ਆਪਣੇ ਦੋਸਤ ਨਾਲ ਮਿਲ ਕੇ ਉਨ੍ਹਾਂ ਨੇ ਵੀ ਨਾਜਾਇਜ਼ ਹਥਿਆਰ ਰੱਖ ਲਏ ਅਤੇ ਹੁਣ ਤਰਨਤਾਰਨ ਤੋਂ ਜਲੰਧਰ ਵਾਰਦਾਤ ਨੂੰ ਅੰਜਾਮ ਦੇਣ ਵਾਸਤੇ ਰੇਕੀ ਕਰਨ ਲਈ ਆਏ ਹੋਏ ਸਨ।

ਇਹ ਖ਼ਬਰ ਵੀ ਪੜ੍ਹੋ - 'ਸਮਾਰਟ ਸਕੂਲ ਦਾ ਫੱਟਾ ਲਗਾਉਣ ਨਾਲ ਹੀ ਸਕੂਲ ਸਮਾਰਟ ਨਹੀਂ ਬਣ ਜਾਂਦੇ', ਐਕਸ਼ਨ ਮੋਡ 'ਚ ਦਿਸੇ ਸਿੱਖਿਆ ਮੰਤਰੀ

ਡੀ. ਸੀ. ਪੀ. ਇਨਵੈਸਟੀਗੇਸ਼ਨ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਸੀ.ਆਈ. ਏ. ਸਟਾਫ ਦੇ ਇੰਚਾਰਜ ਇੰਦਰਜੀਤ ਸਿੰਘ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਸ਼ਹੀਦ ਭਗਤ ਸਿੰਘ ਕਾਲੋਨੀ ਨੇੜੇ ਟਰੈਪ ਲਾ ਕੇ 3 ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ। ਤਿੰਨਾਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ ਇਕ ਹਥਿਆਰ 12 ਬੋਰ ਅਤੇ ਦੋ 30 ਬੋਰ ਦੇ ਬਰਾਮਦ ਹੋਏ। ਮੁਲਜ਼ਮਾਂ ਕੋਲੋਂ 7 ਗੋਲੀਆਂ ਵੀ ਮਿਲੀਆਂ। ਪੁੱਛਗਿੱਛ ਵਿਚ ਤਿੰਨਾਂ ਨੇ ਆਪਣੇ ਨਾਂ ਮਹਿੰਦਰਪਾਲ ਉਰਫ ਚੰਦ ਪੁੱਤਰ ਸਰਦੂਲ ਸਿੰਘ ਨਿਵਾਸੀ ਕੱਚਾ-ਪੱਕਾ ਪਿੰਡ (ਤਰਨਤਾਰਨ), ਸਿਮਰਨਜੀਤ ਸਿੰਘ ਉਰਫ ਸੰਨੀ ਪੁੱਤਰ ਸਰਵਣ ਸਿੰਘ ਨਿਵਾਸੀ ਸੰਗਤਪੁਰਾ (ਤਰਨਤਾਰਨ) ਅਤੇ ਹਰਮਨਜੀਤ ਸਿੰਘ ਪੁੱਤਰ ਗੁਰਬਖਸ਼ ਸਿੰਘ ਨਿਵਾਸੀ ਟਾਂਡਾ ਪਿੰਡ (ਤਰਨਤਾਰਨ) ਦੱਸਿਆ।

ਇਹ ਖ਼ਬਰ ਵੀ ਪੜ੍ਹੋ - Paytm ਯੂਜ਼ਰਸ ਪੜ੍ਹ ਲਓ ਇਹ ਖ਼ਬਰ, RBI ਨੇ ਠੋਕਿਆ 5.39 ਕਰੋੜ ਰੁਪਏ ਦਾ ਜੁਰਮਾਨਾ

ਜਾਂਚ ਵਿਚ ਪਤਾ ਲੱਗਾ ਕਿ ਖੇਤੀਬਾੜੀ ਕਰਨ ਵਾਲੇ 21 ਸਾਲ ਦੇ ਹਰਮਨ ਖ਼ਿਲਾਫ਼ ਤਰਨਤਾਰਨ ਵਿਚ ਡਕੈਤੀ ਦਾ ਕੇਸ ਦਰਜ ਹੈ। ਉਸੇ ਨੇ ਹੀ ਸੰਨੀ ਨੂੰ ਹਥਿਆਰ ਦਿਵਾਇਆ ਸੀ, ਜਦੋਂ ਕਿ ਮਹਿੰਦਰਪਾਲ ਨਸ਼ੇ ਦਾ ਆਦੀ ਹੈ, ਜਿਸ ਨੇ ਆਪਣੇ ਜਾਣਕਾਰ ਤੋਂ ਨਾਜਾਇਜ਼ ਹਥਿਆਰ ਖਰੀਦਿਆ ਸੀ। ਪੁਲਸ ਨੇ ਤਰਨਤਾਰਨ ਦੇ ਉਕਤ ਲੋਕਾਂ ਖ਼ਿਲਾਫ਼ ਵੀ ਕੇਸ ਦਰਜ ਕੀਤਾ ਹੈ, ਜਿਨ੍ਹਾਂ ਕੋਲੋਂ ਇਨ੍ਹਾਂ ਨੌਜਵਾਨਾਂ ਨੇ ਨਾਜਾਇਜ਼ ਹਥਿਆਰ ਖਰੀਦੇ ਸਨ। ਤਿੰਨਾਂ ਨੌਜਵਾਨਾਂ ਨੂੰ 3 ਦਿਨ ਦੇ ਰਿਮਾਂਡ ’ਤੇ ਲਿਆ ਗਿਆ ਹੈ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਤਿੰਨੋਂ ਨੌਜਵਾਨ ਸ਼ਹਿਰ ਵਿਚ ਵਾਰਦਾਤ ਦੀ ਯੋਜਨਾ ਬਣਾ ਰਹੇ ਸਨ ਪਰ ਉਸ ਤੋਂ ਪਹਿਲਾਂ ਹੀ ਉਹ ਪੁਲਸ ਦੇ ਹੱਥੇ ਚੜ੍ਹ ਗਏ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News