ਚਾਲੂ ਭੱਠੀ ਤੇ ਸ਼ਰਾਬ ਸਣੇ 3 ਗ੍ਰਿਫਤਾਰ
Sunday, Aug 13, 2017 - 02:50 AM (IST)
ਜਲਾਲਾਬਾਦ/ਮੰਡੀ ਲਾਧੂਕਾ, (ਸੇਤੀਆ,ਬੰਟੀ, ਦੀਪਕ, ਟੀਨੂੰ, ਬਜਾਜ, ਮਿੱਕੀ,ਨਿਖੰਜ,ਸੰਧੂ)— ਸਦਰ ਪੁਲਸ ਨੇ ਚਾਲੂ ਭੱਠੀ ਅਤੇ ਸ਼ਰਾਬ ਸਮੇਤ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ । ਜਾਂਚ ਅਧਿਕਾਰੀ ਐੱਚ. ਸੀ. ਬਗੀਚਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਚੱਕ ਖੀਵਾ ਵਿਚ ਮਹਿੰਦਰ ਸਿੰਘ ਪੁੱਤਰ ਅਮਰ ਸਿੰਘ ਵਾਸੀ ਜੱਲਾ ਲੱਖੇ ਕੇ ਹਿਠਾੜ ਉਰਫ ਧੁਨਕੀਆ ਸ਼ਰਾਬ ਦੀ ਭੱਠੀ ਚਲਾਉਂਦਾ ਹੈ । ਪੁਲਸ ਨੇ ਸੂਚਨਾ ਦੇ ਆਧਾਰ 'ਤੇ ਬੀਤੇ ਦਿਨੀਂ ਸ਼ਾਮ 7.45 ਵਜੇ ਉਕਤ ਜਗ੍ਹਾ 'ਤੇ ਰੇਡ ਕਰਕੇ ਚਾਲੂ ਭੱਠੀ, 40 ਲਿਟਰ ਲਾਹਨ ਅਤੇ ਸਵਾ 5 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ । ਜਿਸ 'ਤੇ ਪਰਚਾ ਦਰਜ ਕੀਤਾ ਗਿਆ ਹੈ ।
ਫਾਜ਼ਿਲਕਾ, (ਨਾਗਪਾਲ, ਲੀਲਾਧਰ)—ਥਾਣਾ ਸਦਰ ਪੁਲਸ ਫਾਜ਼ਿਲਕਾ ਨੇ ਪਿੰਡ ਪੱਕਾ ਚਿਸ਼ਤੀ ਦੇ ਨੇੜੇ ਦੋ ਵਿਅਕਤੀਆਂ ਨੂੰ 20 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਗ੍ਰਿਫ਼ਤਾਰ ਕੀਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਐੱਚ. ਸੀ. ਗੁਰਬਖ਼ਸ਼ ਸਿੰਘ ਨੂੰ 11 ਅਗਸਤ 2017 ਨੂੰ ਸ਼ਾਮ ਲਗਭਗ 6.30 ਵਜੇ ਗੁਪਤ ਸੂਚਨਾ ਮਿਲੀ ਕਿ ਮਨਜੀਤ ਸਿੰਘ ਅਤੇ ਹਰਬਿੰਦਰ ਸਿੰਘ ਦੋਵੇਂ੍ਹ ਵਾਸੀ ਪਿੰਡ ਪੱਕਾ ਚਿਸ਼ਤੀ ਸ਼ਰਾਬ ਕੱਢਣ ਅਤੇ ਵੇਚਣ ਦੇ ਆਦੀ ਹਨ ਅਤੇ ਜੇਕਰ ਹੁਣੇ ਰੇਡ ਕੀਤੀ ਜਾਵੇ, ਤਾਂ ਉਕਤ ਵਿਅਕਤੀਆਂ ਕੋਲੋਂ ਨਾਜਾਇਜ਼ ਸ਼ਰਾਬ ਬਰਾਮਦ ਹੋ ਸਕਦੀ ਹੈ। ਜਦੋਂ ਉਨ੍ਹਾਂ ਨੇ ਰੇਡ ਕੀਤੀ ਤਾਂ ਉਕਤ ਵਿਅਕਤੀਆਂ ਕੋਲੋਂ 20 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਹੋਈ। ਪੁਲਸ ਨੇ ਦੋਵ੍ਹਾਂ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।
