ਕਾਰੋਬਾਰੀਆਂ ਕੋਲੋਂ ਫਿਰੌਤੀ ਦੀ ਮੰਗ ਕਰਨ ਵਾਲੇ 3 ਗ੍ਰਿਫ਼ਤਾਰ, ਅੰਤਰਰਾਜੀ ਗਿਰੋਹ ਦਾ ਪਰਦਾਫਾਸ਼

Saturday, Jul 20, 2024 - 12:50 PM (IST)

ਕਾਰੋਬਾਰੀਆਂ ਕੋਲੋਂ ਫਿਰੌਤੀ ਦੀ ਮੰਗ ਕਰਨ ਵਾਲੇ 3 ਗ੍ਰਿਫ਼ਤਾਰ, ਅੰਤਰਰਾਜੀ ਗਿਰੋਹ ਦਾ ਪਰਦਾਫਾਸ਼

ਸੁਲਤਾਨਪੁਰ ਲੋਧੀ (ਸੋਢੀ, ਧੀਰ)-ਸਰਮਾਏਦਾਰ ਕਾਰੋਬਾਰੀਆਂ ਕੋਲੋਂ ਲੱਖਾਂ ਕਰੋੜਾਂ ਦੀ ਫਿਰੌਤੀ ਮੰਗਣ ਵਾਲੇ ਅੰਤਰਰਾਜੀ ਗਿਰੋਹ ਦਾ ਜ਼ਿਲ੍ਹਾ ਕਪੂਰਥਲਾ ਅਤੇ ਸੁਲਤਾਨਪੁਰ ਲੋਧੀ ਪੁਲਸ ਵੱਲੋਂ ਪਰਦਾਫ਼ਾਸ਼ ਕੀਤਾ ਗਿਆ ਹੈ ਅਤੇ 3 ਮੁਲਜ਼ਮ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਇਸ ਕੇਸ ਵਿਚ ਵਿਦੇਸ਼ਾਂ ’ਚੋਂ ਕਾਲਜ਼ ਕਰਕੇ ਫਿਰੌਤੀ ਮੰਗਣ ਵਾਲੇ ਗਿਰੋਹ ਦੇ ਹੋਰ ਮੈਂਬਰਾਂ ਦਾ ਵੀ ਖ਼ੁਲਾਸਾ ਕੀਤਾ ਗਿਆ ਹੈ ।

ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦੇ ਸਬ ਡਿਵੀਜ਼ਨ ਸੁਲਤਾਨਪੁਰ ਲੋਧੀ ਦੇ ਡੀ. ਐੱਸ. ਪੀ. ਬਬਨਦੀਪ ਸਿੰਘ ਲੁਬਾਣਾ ਨੇ ਦੱਸਿਆ ਕਿ ਵਤਸਲਾ ਗੁਪਤਾ ਸੀਨੀਅਰ ਪੁਲਸ ਕਪਤਾਨ ਕਪੂਰਥਲਾ ਵੱਲੋ ਬਿਜ਼ਨੈੱਸਮੈਨ ਅਤੇ ਹੋਰ ਉਦਯੋਗਪਤੀਆ ਨੂੰ ਧਮਕੀਆ ਦੇ ਕੇ ਫਿਰੌਤੀ ਦੀ ਮੰਗ ਕਰਨ ਵਾਲੇ ਮਾੜੇ ਅਨਸਰਾਂ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿਮ ਤਹਿਤ ਪੁਲਸ ਨੂੰ ਭਾਰੀ ਸਫ਼ਲਤਾ ਹਾਸਲ ਉਦੋਂ ਹੋਈ, ਜਦੋਂ ਵੱਖ-ਵੱਖ ਪੁਲਸ ਟੀਮਾਂ ਬਣਾ ਕੇ ਬਿਜ਼ਨੈੱਸਮੈਨ ਅਤੇ ਹੋਰ ਉਦਯੋਗਪਤੀਆਂ ਨੂੰ ਵਿਦੇਸ਼ੀ ਵ੍ਹਟਸਐਂਪ ਨੰਬਰਾਂ ਰਾਹੀਂ ਡਰਾ ਕੇ ਅਤੇ ਹਥਿਆਰਾਂ ਦੀ ਨੋਕ ’ਤੇ ਫਿਰੌਤੀ ਦੀ ਮੰਗ ਕਰਨ ਵਾਲੇ ਇਕ ਅੰਤਰਰਾਜੀ ਖ਼ਤਰਨਾਕ ਗੈਂਗ ਦਾ ਪਰਦਾਫ਼ਾਸ਼ ਕਰਦੇ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ।

ਇਹ ਵੀ ਪੜ੍ਹੋ- 4 ਦਿਨ ਪਹਿਲਾਂ ਚਾਵਾਂ ਨਾਲ ਇਕਲੌਤਾ ਪੁੱਤ ਭੇਜਿਆ ਸੀ ਕੈਨੇਡਾ, 5ਵੇਂ ਦਿਨ ਮਿਲੀ ਮੌਤ ਦੀ ਖ਼ਬਰ ਨੇ ਮਾਤਮ 'ਚ ਬਦਲੀਆਂ ਖ਼ੁਸ਼ੀਆਂ

ਡੀ. ਐੱਸ. ਪੀ. ਬਬਨਦੀਪ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਸੁਲਤਾਨਪੁਰ ਲੋਧੀ ਵਿਖੇ ਅਰੋੜਾ ਟੈਲੀਕਾਮ ਸੁਲਤਾਨਪੁਰ ਲੋਧੀ ਮਾਲਕ ਨੂੰ ਵਿਦੇਸ਼ੀ ਵ੍ਹਟਸਐੱਪ ਨੰਬਰਾਂ ਤੋਂ ਗੈਂਗਸਟਰ ਸੱਤਾ ਨੌਸ਼ਿਹਰਾ ਬੋਲ ਕੇ ਫੋਨ ਕਰਕੇ ਧਮਕਾਇਆ ਗਿਆ ਕਿ ਇਕ ਕਰੋੜ ਰੁਪਏ ਦੇਵੋ ਨਹੀਂ ਤਾਂ ਉਹ ਗੋਲ਼ੀ ਮਾਰ ਕੇ ਪੂਰਾ ਪਰਿਵਾਰ ਮਾਰ ਦੇਣਗੇ ਅਤੇ ਇਸੇ ਤਰ੍ਹਾਂ ਅਕਾਲ ਅਕੈਡਮੀ ਸਕੂਲ ਸੁਲਤਾਨਪੁਰ ਲੋਧੀ ਦੇ ਮਾਲਕ ਨੂੰ ਵਿਦੇਸ਼ੀ ਵ੍ਹਟਸਐੱਪ ਨੰਬਰਾਂ ਤੋਂ ਗੈਂਗਸਟਰ ਸੱਤਾ ਨੌਸ਼ਿਹਰਾ ਬੋਲ ਕੇ ਫੋਨ ਕਰਕੇ ਇਕ ਕਰੋੜ ਰੁਪਏ ਦੀ ਫਿਰੌਤੀ ਮੰਗੀ ਅਤੇ ਉਸ ਦੇ ਘਰ ’ਤੇ ਫਾਇਰ ਵੀ ਕੀਤੇ।

ਇਸ ’ਤੇ ਥਾਣਾ ਸੁਲਤਾਨਪੁਰ ਲੋਧੀ ਵਿਖੇ ਮੁਕੱਦਮਾ ਦਰਜ ਕਰਕੇ ਤਫ਼ਤੀਸ਼ ਅਮਲ ਵਿਚ ਲਿਆਂਦੀ ਗਈ ਅਤੇ ਟੈਕਨੀਕਲ ਸੈੱਲ ਅਤੇ ਹਿਊਮਨਸੋਰਸਾ ਦੀ ਮਦਦ ਨਾਲ ਹਰਜਿੰਦਰ ਸਿੰਘ ਉਰਫ਼ ਜਿੰਦਰ ਪੁੱਤਰ ਪਰਮਿੰਦਰਜੀਤ ਸਿੰਘ ਵਾਸੀ ਪਿੰਡ ਧਰਮੀਵਾਲ,ਥਾਣਾ ਸ਼ਾਹਕੋਟ (ਜਲੰਧਰ), ਕੁਲਵਿੰਦਰ ਸਿੰਘ ਪੁੱਤਰ ਬਲਵਿੰਦਰ ਸਿੰਘ ,ਵਾਸੀ ਵਾਰਡ ਨੰਬਰ 5 ਲੋਹੀਆ (ਜਲੰਧਰ), ਜੋਬਨਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਧਾਰੜ ਥਾਣਾ ਜੰਡਿਆਲਾ ਗੁਰੂ (ਅੰਮ੍ਰਿਤਸਰ) ਨੂੰ ਗ੍ਰਿਫ਼ਤਾਰ ਕੀਤਾ ਅਤੇ ਵਿਦੇਸ਼ ਤੋਂ ਧਮਕੀਆ ਭਰੇ ਫੋਨ ਕਰਨ ਵਾਲੇ ਨਵਦੀਪ ਸਿੰਘ ਉਰਫ਼ ਗਾਲਾ ਪੁੱਤਰ ਗੁਰਦੀਪ ਸਿੰਘ ਵਾਸੀ ਚੱਕ ਪੱਤੀ ਬਾਲੂ ਬਹਾਦਰ, ਥਾਣਾ ਕਬੀਰਪੁਰ (ਕਪੂਰਥਲਾ), ਅਮਰੀਕ ਸਿੰਘ ਉਰਫ਼ ਮੀਕਾ ਪੁੱਤਰ ਸੁਖਵਿੰਦਰ ਸਿੰਘ,ਵਾਸੀ ਵਾਰਡ ਨੰਬਰ 12 ਲੋਹੀਆ (ਜਲੰਧਰ) ਅਤੇ ਜਗਦੀਪ ਸਿੰਘ ਉਰਫ ਜੱਗਾ ਪੁੱਤਰ ਨਿਰਮਲ ਸਿੰਘ ਵਾਸੀ ਪਿੰਡ ਫੂਕੀਵਾਲ (ਸ਼ਾਹਜਹਾਨਪੁਰ) ਥਾਣਾ ਸੁਲਤਾਨਪੁਰ ਲੋਧੀ ਨੂੰ ਨਾਮਜ਼ਦ ਕੀਤਾ ਗਿਆ। ਡੀ. ਐੱਸ. ਪੀ. ਬਬਨਦੀਪ ਸਿੰਘ ਨੇ ਦੱਸਿਆ ਕਿ ਮੁਲਜ਼ਮ ਨਵਦੀਪ ਸਿੰਘ ਉਰਫ਼ ਗਾਲਾ ਪੁੱਤਰ ਗੁਰਦੀਪ ਸਿੰਘ ਨਿਵਾਸੀ ਪਿੰਡ ਚੱਕਾਂ (ਤਹਿਸੀਲ ਸੁਲਤਾਨਪੁਰ ਲੋਧੀ ) ਅਤੇ ਮੁਲਜ਼ਮ ਜਗਦੀਪ ਸਿੰਘ ਉਰਫ਼ ਜੱਗਾ ਨਿਵਾਸੀ ਪਿੰਡ ਫੂਕੀਵਾਲ (ਸੁਲਤਾਨਪੁਰ ਲੋਧੀ) ਇਸ ਸਮੇਂ ਵਿਦੇਸ਼ ਰਹਿ ਰਹੇ ਹਨ। ਗ੍ਰਿਫ਼ਤਾਰ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ। ਪੁੱਛਗਿੱਛ ਦੌਰਾਨ ਇਨ੍ਹਾਂ ਦੇ ਹੋਰ ਸਾਥੀਆਂ ਦੇ ਨਾਂ ਸਾਹਮਣੇ ਆਉਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ-ਅਮਰੀਕਾ ਤੋਂ ਲਾਸ਼ ਬਣ ਪਰਤੇ ਪੁੱਤ ਨੂੰ ਵੇਖ ਧਾਹਾਂ ਮਾਰ ਰੋਇਆ ਪਰਿਵਾਰ, ਸਿਰ 'ਤੇ ਸਿਹਰਾ ਸਜਾ ਦਿੱਤੀ ਅੰਤਿਮ ਵਿਦਾਈ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


author

shivani attri

Content Editor

Related News