ਸੁਖ਼ਨਾ ਝੀਲ ’ਤੇ ਕੁੜੀ ਨਾਲ ਕੁੱਟਮਾਰ ਕਰਨ ਵਾਲੇ 3 ਕਾਬੂ

03/15/2023 2:59:27 PM

ਚੰਡੀਗੜ੍ਹ (ਸੁਸ਼ੀਲ) : ਸੁਖ਼ਨਾ ਝੀਲ ’ਤੇ ਕੁੱਤੇ ਨੂੰ ਘੁੰਮਾ ਰਹੀ ਕੁੜੀ ਨਾਲ ਬੀਟ ਬਾਕਸ ਕੋਲ ਛੇੜਛਾੜ, ਕੁੱਟਮਾਰ ਅਤੇ ਮੋਬਾਇਲ ਫੋਨ ਖੋਹਣ ਵਾਲੀ ਫ਼ਰਾਰ ਔਰਤ ਦੇ ਤਿੰਨ ਸਾਥੀਆਂ ਨੂੰ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਖੁੱਡਾ ਅਲੀਸ਼ੇਰ ਨਿਵਾਸੀ ਲਖਨ, ਵਸੀਮ ਖਾਨ ਅਤੇ ਸੰਤੋਸ਼ ਵਜੋਂ ਹੋਈ। ਸੈਕਟਰ-3 ਥਾਣਾ ਪੁਲਸ ਨੇ ਕੁੜੀ ਦੀ ਸ਼ਿਕਾਇਤ ’ਤੇ ਉਕਤ ਨੌਜਵਾਨਾਂ ਅਤੇ ਇਕ ਕੁੜੀ ’ਤੇ ਮਾਮਲਾ ਦਰਜ ਕੀਤਾ। ਪੁਲਸ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਫ਼ਰਾਰ ਔਰਤ ਦੀ ਭਾਲ ਕਰ ਰਹੀ ਹੈ। ਸੈਕਟਰ-5 ਨਿਵਾਸੀ ਵੰਦਨਾ ਨੇ ਦੱਸਿਆ ਕਿ ਉਹ ਇਕ ਕੋਠੀ ਵਿਚ ਕੰਮ ਕਰਦੀ ਹੈ। ਐਤਵਾਰ ਕੁੱਤੇ ਨੂੰ ਘੁੰਮਾਉਣ ਲਈ ਉਹ ਸੁਖ਼ਨਾ ਝੀਲ ’ਤੇ ਗਈ ਸੀ।

ਜਦੋਂ ਉਹ ਪੁਲਸ ਬੀਟ ਬਾਕਸ ਕੋਲ ਪਹੁੰਚੀ ਤਾਂ ਇਕ ਕੁੜੀ ਗਾਲੀ-ਗਲੋਚ ਕਰਨ ਲੱਗੀ। ਵਿਰੋਧ ਕਰਨ ’ਤੇ ਉਸ ਨੇ ਆਪਣੀ ਮਾਸੀ ਨੂੰ ਸੱਦ ਲਿਆ, ਜਿਸ ਤੋਂ ਬਾਅਦ ਉੱਥੇ ਲਖਨ ਅਤੇ ਵਸੀਮ ਖਾਨ ਨਾਂ ਦੇ ਵਿਅਕਤੀ ਵੀ ਆ ਗਏ ਅਤੇ ਉਹ ਉਸ ਨਾਲ ਛੇੜਛਾੜ ਕਰਨ ਲੱਗੇ। ਇੰਨਾ ਹੀ ਨਹੀਂ, ਉਸ ਨਾਲ ਕੁੱਟਮਾਰ ਕੀਤੀ ਅਤੇ ਉਸਦਾ ਮੋਬਾਇਲ ਫੋਨ ਖੋਹ ਲਿਆ। ਵੰਦਨਾ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਸੂਚਨਾ ਮਿਲਦਿਆਂ ਹੀ ਸੈਕਟਰ-3 ਥਾਣਾ ਪੁਲਸ ਮੌਕੇ ’ਤੇ ਪਹੁੰਚੀ ਅਤੇ ਘਟਨਾ ਸਥਾਨ ’ਤੇ 3 ਮੁਲਜ਼ਮ ਲਖਨ, ਵਸੀਮ ਖਾਨ ਅਤੇ ਸੰਤੋਸ਼ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਨੇ ਮੁਲਜ਼ਮਾਂ ਕੋਲੋਂ ਵੰਦਨਾ ਦਾ ਫੋਨ ਬਰਾਮਦ ਕਰ ਲਿਆ ਹੈ।
 


Babita

Content Editor

Related News