ਘਰ ''ਚ ਦੇਹ ਵਪਾਰ ਰੈਕਟ ਚਲਾ ਰਹੀ ਮਾਲਕਨ ਸਣੇ 3 ਔਰਤਾਂ ਤੇ ਨੌਜਵਾਨ ਕਾਬੂ

Thursday, Nov 30, 2017 - 08:10 AM (IST)

ਘਰ ''ਚ ਦੇਹ ਵਪਾਰ ਰੈਕਟ ਚਲਾ ਰਹੀ ਮਾਲਕਨ ਸਣੇ 3 ਔਰਤਾਂ ਤੇ ਨੌਜਵਾਨ ਕਾਬੂ

ਸਮਾਣਾ (ਦਰਦ) - ਸਮਾਣਾ ਸ਼ਹਿਰ ਦੇ ਮੁਹੱਲਾ ਅਮਾਮਗੜ੍ਹ ਦੇ ਇਕ ਮਕਾਨ ਵਿਚ ਸੈਕਸ ਦਾ ਧੰਦਾ ਚਲਾਏ ਜਾਣ ਦੀ ਗੁਪਤ ਸੂਚਨਾ ਦੇ ਆਧਾਰ 'ਤੇ ਸਿਟੀ ਪੁਲਸ ਮੁਖੀ ਕਰਨੈਲ ਸਿੰਘ ਦੀ ਅਗਵਾਈ ਵਿਚ ਕੀਤੀ ਗਈ ਛਾਪੇਮਾਰੀ ਦੌਰਾਨ ਪੁਲਸ ਨੇ ਘਰ ਦੀ ਮਾਲਕਨ ਸਣੇ 3 ਔਰਤਾਂ ਅਤੇ ਇਕ ਪ੍ਰਵਾਸੀ ਨੌਜਵਾਨ ਨੂੰ ਰੰਗੇ ਹੱਥੀਂ ਕਾਬੂ ਕੀਤਾ ਹੈ। ਪੁਲਸ ਨੇ ਕਾਬੂ ਕੀਤੇ ਸਾਰੇ ਦੋਸ਼ੀਆਂ ਖਿਲਾਫ ਇਮੌਰਲ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਮੁਖੀ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਸਬ-ਇੰਸਪੈਕਟਰ ਭਿੰਦਰਪਾਲ ਸਿੰਘ ਨੇ ਪੁਲਸ ਪਾਰਟੀ ਸਣੇ ਮੁਹੱਲਾ ਅਮਾਮਗੜ੍ਹ ਵਿਖੇ ਸੁਮਿੱਤਰਾ ਪਤਨੀ ਕਰਮ ਚੰਦ ਦੇ ਮਕਾਨ 'ਚ ਛਾਪੇਮਾਰੀ ਕੀਤੀ।
ਮਕਾਨ 'ਚੋਂ ਪਰਮਜੀਤ ਕੌਰ ਵਾਸੀ ਬੁਜਰਕ ਤੇ ਸੁਨੈਨਾ ਵਾਸੀ ਸਮਾਣਾ ਤੇ ਇਕ ਪ੍ਰਵਾਸੀ ਨੌਜਵਾਨ (ਗਾਹਕ) ਰਾਜ ਕਿਸ਼ੋਰ ਵਾਸੀ ਜ਼ਿਲਾ ਮੁਜ਼ੱਫਰਪੁਰ (ਬਿਹਾਰ) ਹਾਲ ਆਬਾਦ ਸਮਾਣਾ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ।
ਥਾਣਾ ਮੁਖੀ ਨੇ ਦੱਸਿਆ ਕਿ ਮਕਾਨ ਮਾਲਕਨ ਸੁਮਿੱਤਰਾ ਪਿਛਲੇ ਕਾਫੀ ਸਮੇਂ ਤੋਂ ਇਹ ਧੰਦਾ ਚਲਾ ਰਹੀ ਹੈ। ਇਸ 'ਤੇ ਪਹਿਲਾਂ ਵੀ ਇਹ ਮਾਮਲਾ ਦਰਜ ਹੈ। ਹੁਣ ਇਹ ਨਵੀਆਂ ਔਰਤਾਂ ਨਾਲ ਸੰਪਰਕ ਕਰ ਕੇ ਉਨ੍ਹਾਂ ਨੂੰ ਆਪਣੇ ਜਾਲ ਵਿਚ ਫਸਾ ਕੇ ਆਪਣਾ ਧੰਦਾ ਚਲਾ ਰਹੀ ਹੈ। ਪੁਲਸ ਵੱਲੋਂ ਕਾਬੂ ਕੀਤੀਆਂ ਤਿੰਨੋਂ ਔਰਤਾਂ ਵਿਆਹੀਆਂ ਹੋਈਆਂ ਹਨ।


Related News