AGTF ਪੰਜਾਬ ਨੂੰ ਵੱਡੀ ਸਫ਼ਲਤਾ, ਅੱਤਵਾਦੀ ਲੰਡਾ ਤੇ ਰਿੰਦਾ ਦੇ 3 ਸਾਥੀ ਹਥਿਆਰਾਂ ਸਣੇ ਗ੍ਰਿਫ਼ਤਾਰ

Wednesday, Feb 07, 2024 - 09:19 AM (IST)

AGTF ਪੰਜਾਬ ਨੂੰ ਵੱਡੀ ਸਫ਼ਲਤਾ, ਅੱਤਵਾਦੀ ਲੰਡਾ ਤੇ ਰਿੰਦਾ ਦੇ 3 ਸਾਥੀ ਹਥਿਆਰਾਂ ਸਣੇ ਗ੍ਰਿਫ਼ਤਾਰ

ਚੰਡੀਗੜ੍ਹ : ਏ. ਜੀ. ਟੀ. ਐੱਫ. ਪੰਜਾਬ ਵਲੋਂ ਵੱਡੀ ਸਫ਼ਲਤਾ ਹਾਸਲ ਕਰਦੇ ਹੋਏ ਕੈਨੇਡਾ ਸਥਿਤ ਅੱਤਵਾਦੀ ਲਖਬੀਰ ਲੰਡਾ ਅਤੇ ਪਾਕਿਸਤਾਨੀ ਸਥਿਤ ਹਰਵਿੰਦਰ ਰਿੰਦਾ ਦੇ 3 ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਦੀ ਪਛਾਣ ਜੋਬਨਜੀਤ ਸਿੰਘ ਉਰਫ਼ ਜੋਬਨ, ਬਿਕਰਮਜੀਤ ਸਿੰਘ ਉਰਫ਼ ਬਿੱਕਾ ਅਤੇ ਕੁਲਵਿੰਦਰ ਸਿੰਘ ਉਰਫ਼ ਕਾਲਾ ਵਜੋਂ ਹੋਈ ਹੈ।

ਇਹ ਵੀ ਪੜ੍ਹੋ : PRTC, ਪੰਜਾਬ ਰੋਡਵੇਜ਼ 'ਚ ਸਫ਼ਰ ਕਰਨ ਵਾਲਿਆਂ ਲਈ ਪਿਆ ਪੰਗਾ, ਆ ਗਈ ਨਵੀਂ Update (ਵੀਡੀਓ)

ਏ. ਜੀ. ਟੀ. ਐੱਫ. ਦੀ ਟੀਮ ਨੇ ਉਕਤ ਲੋਕਾਂ ਕੋਲੋਂ 2 ਪਿਸਤੌਲਾਂ ਅਤੇ 10 ਜ਼ਿੰਦਾ ਕਾਰਤੂਸ ਬਰਾਮਦ ਕੀਤੇ  ਹਨ। ਜੋਬਨ ਯੂ. ਏ. ਪੀ. ਏ., ਆਰਮਜ਼ ਐਕਟ, ਐੱਨ. ਡੀ. ਪੀ. ਐੱਸ. ਐਕਟ ਅਤੇ ਆਈ. ਟੀ. ਐਕਟ ਦੇ ਕੇਸਾਂ 'ਚ ਲੋੜੀਂਦਾ ਸੀ ਅਤੇ ਲੰਬੇ ਸਮੇਂ ਤੋਂ ਫ਼ਰਾਰ ਸੀ।

ਇਹ ਵੀ ਪੜ੍ਹੋ : ਲੁਧਿਆਣਾ 'ਚ ਪਲਾਸਟਿਕ ਡੋਰ ਦਾ ਕਹਿਰ, ਬੱਚੇ ਦੇ ਗਲੇ ਨੂੰ ਚੀਰਦੀ ਨਿਕਲ ਗਈ, ਕਰਨਾ ਪਿਆ ਆਪਰੇਸ਼ਨ

ਮੁਲਜ਼ਮ ਜੋਬਨ ਅਤੇ ਬਿੱਕਾ ਆਈ. ਪੀ. ਸੀ. ਦੀ ਧਾਰਾ-307 ਅਤੇ ਹੋਰ ਅਪਰਾਧਿਕ ਮਾਮਲਿਆਂ 'ਚ ਵੀ ਲੋੜੀਂਦੇ ਸਨ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਆਪਣੇ ਵਿਦੇਸ਼ੀ ਹੈਂਡਲਰਾਂ ਦੇ ਨਿਰਦੇਸ਼ਾਂ 'ਤੇ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦੇ ਰਹੇ ਸਨ।

PunjabKesari

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Babita

Content Editor

Related News