ਚੰਡੀਗੜ੍ਹ ''ਚ ਹੋਇਆ ਵੱਡਾ ਉਲਟਫ਼ੇਰ, ''ਆਪ'' ਦੇ ਤਿੰਨ ਕੌਂਸਲਰ ਭਾਜਪਾ ''ਚ ਸ਼ਾਮਲ

Monday, Feb 19, 2024 - 05:54 AM (IST)

ਚੰਡੀਗੜ੍ਹ: ਚੰਡੀਗੜ੍ਹ ਮੇਅਰ ਚੋਣਾਂ ਨੂੰ ਲੈ ਕੇ ਉਥਲ-ਪੁਥਲ ਦਾ ਦੌਰ ਲਗਾਤਾਰ ਜਾਰੀ ਹੈ। ਪਹਿਲਾਂ ਚੋਣਾਂ ਵਿਚ ਦੇਰੀ, ਫ਼ਿਰ ਚੋਣਾਂ ਵਿਚ ਧਾਂਦਲੀ ਦੇ ਦੋਸ਼ ਤਹਿਤ ਮਾਮਲਾ ਸੁਪਰੀਮ ਕੋਰਟ ਪਹੁੰਚਣਾ ਤੇ ਫ਼ਿਰ ਮੇਅਰ ਦਾ ਅਸਤੀਫ਼ਾ। ਹੁਣ ਇਸ ਮਾਮਲੇ ਵਿਚ ਇਕ ਨਵਾਂ ਮੋੜ ਆ ਗਿਆ ਹੈ। ਆਮ ਆਦਮੀ ਪਾਰਟੀ ਦੇ 3 ਕੌਂਸਲਰ ਭਾਜਪਾ ਵਿਚ ਸ਼ਾਮਲ ਹੋ ਗਏ ਹਨ। ਆਮ ਆਦਮੀ ਪਾਰਟੀ ਦੇ ਕੌਂਸਲਰ ਪੂਨਮ ਦੇਵੀ, ਨੇਹਾ ਅਤੇ ਗੁਰਚਰਨ ਕਾਲਾ ਨੇ ਭਾਜਪਾ ਦਾ ਪੱਲਾ ਫੜ ਲਿਆ ਹੈ। ਉਨ੍ਹਾਂ ਨੇ ਦਿੱਲੀ ਵਿਚ ਜਾ ਕੇ ਪਾਰਟੀ ਜੁਆਇਨ ਕੀਤੀ।

ਇਹ ਖ਼ਬਰ ਵੀ ਪੜ੍ਹੋ - ਕਿਸਾਨਾਂ ਦੀ ਮੀਟਿੰਗ 'ਚੋਂ ਆਈ ਵੱਡੀ ਅਪਡੇਟ, ਇਸ ਫ਼ਾਰਮੂਲੇ ਤਹਿਤ MSP ਦੇਣ ਲਈ ਤਿਆਰ ਹੋਇਆ ਕੇਂਦਰ (ਵੀਡੀਓ)

ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਵਿਨੋਦ ਤਾਵੜੇ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਟਵੀਟ ਕਰ ਤਿੰਨਾਂ ਕੌਂਸਲਰਾਂ ਦੇ ਪਾਰਟੀ ਵਿਚ ਸ਼ਾਮਲ ਹੋਣ ਦੀ ਤਸਵੀਰ ਵੀ ਸਾਂਝੀ ਕੀਤੀ ਹੈ। 

ਇਹ ਖ਼ਬਰ ਵੀ ਪੜ੍ਹੋ - ਅੱਥਰੂ ਗੈਸ ਤੋਂ ਬਾਅਦ ਹੁਣ ਕਿਸਾਨਾਂ ਲਈ ਨਵਾਂ 'ਹਥਿਆਰ' ਲਿਆਈ ਪੁਲਸ! ਬਾਰਡਰ 'ਤੇ ਪਹੁੰਚਿਆ ਸਾਊਂਡ ਕੈਨਨ

ਇੱਥੇ ਦੱਸ ਦਈਏ ਕਿ ਚੰਡੀਗੜ੍ਹ ਮੇਅਰ ਦੀ ਚੋਣ ਨੂੰ ਲੈ ਕੇ ਸੋਮਵਾਰ ਨੂੰ ਸੁਪਰੀਮ ਕੋਰਟ ਵਿਚ ਦੂਜੀ ਵਾਰ ਸੁਣਵਾਈ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਮੇਅਰ ਮਨੋਜ ਸੋਨਕਰ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਹੁਣ ਜੇ ਸੁਪਰੀਮ ਕੋਰਟ ਮੇਅਰ ਚੋਣਾਂ ਨੂੰ ਦੁਬਾਰਾ ਕਰਵਾਉਣ ਦਾ ਫ਼ੈਸਲਾ ਲੈਂਦੀ ਹੈ ਤਾਂ ਇਸ ਸਥਿਤੀ ’ਚ ਭਾਜਪਾ ਨੂੰ ਸਪੱਸ਼ਟ ਤੌਰ ’ਤੇ ਬਹੁਮਤ ਮਿਲੇਗਾ। ਭਾਜਪਾ ਦੇ 17 ਕੌਂਸਲਰਾਂ ਦੀਆਂ ਵੋਟਾਂ ਦੇ ਨਾਲ-ਨਾਲ ਸੰਸਦ ਮੈਂਬਰ ਦੀ ਇਕ ਵੋਟ ਵੀ ਵੱਖਰੀ ਪਾਈ ਜਾਵੇਗੀ। ਭਾਜਪਾ ਦੀਆਂ ਕੁੱਲ੍ਹ ਵੋਟਾਂ 18 ਹੋ ਜਾਣਗੀਆਂ। ਇਸ ਸਥਿਤੀ ’ਚ ‘ਆਪ’ ਕੋਲ ਸਿਰਫ਼ 10 ਕੌਂਸਲਰ ਰਹਿ ਜਾਣਗੇ ਅਤੇ ਇਸ ਤਰ੍ਹਾਂ ‘ਆਪ’ ਤੇ ਕਾਂਗਰਸ ਗਠਜੋੜ ਦੀਆਂ ਕੁੱਲ 17 ਵੋਟਾਂ ਰਹਿ ਜਾਣਗੀਆਂ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News