ਪੰਜਾਬ ਐਂਡ ਸਿੰਧ ਬੈਂਕ ''ਚ ਡਾਕਾ, 3.62 ਲੱਖ ਲੁੱਟੇ

Friday, Feb 11, 2022 - 05:03 PM (IST)

ਪੰਜਾਬ ਐਂਡ ਸਿੰਧ ਬੈਂਕ ''ਚ ਡਾਕਾ, 3.62 ਲੱਖ ਲੁੱਟੇ

ਅੰਮ੍ਰਿਤਸਰ (ਜਸ਼ਨ) : ਬੀਤੇ ਦਿਨ ਪੰਜਾਬ ਐਂਡ ਸਿੰਧ ਬੈਂਕ ਦੀ ਬ੍ਰਾਂਚ ਸੋਹੀਆਂ ਖੁਰਦ 'ਚ 3 ਲੁਟੇਰਿਆਂ ਨੇ ਬੈਂਕ ਦੇ ਕਰਮਚਾਰੀਆਂ ਨੂੰ ਬੰਧਕ ਬਣਾ ਕੇ ਕੈਸ਼ੀਅਰ ਅਭਿਸ਼ੇਕ ਕੁਮਾਰ ਕੋਲੋਂ 3.62 ਲੱਖ ਰੁਪਏ ਲੁੱਟ ਲਏ। ਘਟਨਾ ਤੋਂ ਬਾਅਦ ਮੁਲਜ਼ਮ ਬੈਂਕ 'ਚੋਂ ਸੀ. ਸੀ. ਟੀ. ਵੀ. ਦੀ ਡੀ. ਵੀ. ਆਰ. ਵੀ ਨਾਲ ਲੈ ਗਏ। ਫਿਲਹਾਲ ਪੁਲਸ ਵੱਲੋਂ ਬੈਂਕ ਦੇ ਆਸ-ਪਾਸ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।

ਬ੍ਰਾਂਚ ਮੈਨੇਜਰ ਅਨਿਲ ਕੁਮਾਰ ਨੇ ਕੰਬੋਅ ਥਾਣੇ 'ਚ ਪੁਲਸ ਨੂੰ ਦੱਸਿਆ ਕਿ ਬੁੱਧਵਾਰ ਦੁਪਹਿਰ 3.32 ਵਜੇ ਕੈਸ਼ੀਅਰ ਅਭਿਸ਼ੇਕ ਨਾਲ ਆਪਣੇ ਕੈਬਿਨ ਵਿਚ ਕੰਮ ਕਰ ਰਹੇ ਸਨ। ਇਸ ਦੌਰਾਨ ਮੋਟਰਸਾਈਕਲ 'ਤੇ ਸਵਾਰ 3 ਨਕਾਬਪੋਸ਼ ਲੁਟੇਰੇ ਆਏ ਤੇ ਬੈਂਕ 'ਚ ਦਾਖਲ ਹੁੰਦੇ ਹੀ ਉਨ੍ਹਾਂ ਗਾਰਡ ਦਵਿੰਦਰ ਸਿੰਘ ਦੀ ਲਾਇਸੈਂਸੀ ਰਾਈਫਲ ਖੋਹ ਲਈ, ਜਿਸ ਤੋਂ ਬਾਅਦ ਪਿਸਟਲ ਕੱਢ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਇਕ ਲੁਟੇਰੇ ਨੇ ਕੈਸ਼ੀਅਰ ਦੇ ਕਾਊਂਟਰ ਤੋਂ 3.62 ਲੱਖ ਰੁਪਏ ਲੁੱਟ ਕੇ ਆਪਣੇ ਬੈਗ ਵਿਚ ਰੱਖ ਲਏ। ਦੂਜੇ ਲੁਟੇਰੇ ਨੇ ਬੈਂਕ ਦੇ ਅੰਦਰ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਡੀ. ਵੀ. ਆਰ. ਹਟਾ ਦਿੱਤੀ ਅਤੇ ਤਿੰਨੇ ਲੁਟੇਰੇ ਘਟਨਾ ਨੂੰ ਅੰਜਾਮ ਦੇ ਕੇ ਮੋਟਰਸਾਈਕਲ 'ਤੇ ਫਰਾਰ ਹੋ ਗਏ।

ਇਹ ਵੀ ਪੜ੍ਹੋ : ਪਿੰਡ ਮੂਧਲ 'ਚ ਸਿੱਧੂ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਅਕਾਲੀਆਂ ਨੂੰ ਲਾਏ ਰਗੜੇ


author

Harnek Seechewal

Content Editor

Related News