ਮੁਕਤਸਰ 'ਚ ਦਿਨ-ਦਿਹਾੜੇ ਵੱਡੀ ਵਾਰਦਾਤ, 29 ਲੱਖ ਦਾ ਸੋਨਾ ਚੋਰੀ ਕਰ ਰਫੂ ਚੱਕਰ ਹੋਇਆ ਚੋਰ

Tuesday, Nov 15, 2022 - 03:32 PM (IST)

ਮੁਕਤਸਰ 'ਚ ਦਿਨ-ਦਿਹਾੜੇ ਵੱਡੀ ਵਾਰਦਾਤ, 29 ਲੱਖ ਦਾ ਸੋਨਾ ਚੋਰੀ ਕਰ ਰਫੂ ਚੱਕਰ ਹੋਇਆ ਚੋਰ

ਸ੍ਰੀ ਮੁਕਤਸਰ ਸਾਹਿਬ (ਕੁਲਦੀਪ) : ਸ੍ਰੀ ਮੁਕਤਸਰ ਸਾਹਿਬ ਵਿਖੇ ਬੀਤੇ ਦਿਨ ਇਕ ਚੋਰ ਵੱਲੋਂ ਚੋਰੀ ਦੀ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਮੁਕਤਸਰ ਦੇ ਫੱਤਣਵਾਲਾ ਇਨਕਲੇਵ ਵਿੱਚ ਚੋਰ ਨੇ ਦਿਨ-ਦਿਹਾੜੇ ਇਕ ਘਰ 'ਚ ਵੜ੍ਹ ਕੇ ਕਰੀਬ 29 ਲੱਖ ਰੁਪਏ ਦੇ ਸੋਨੇ ਦੇ ਗਹਿਣੇ ਚੋਰੀ ਕਰ ਲਏ। ਦੱਸਿਆ ਜਾ ਰਿਹਾ ਹੈ ਪਰਿਵਾਰ ਕਿਸੇ ਕੰਮ ਤੋਂ ਬਾਹਰ ਗਿਆ ਸੀ , ਜਿਸ ਦਾ ਫਾਇਦਾ ਚੁੱਕਦਿਆਂ ਚੋਰ ਘਰ ਅੰਦਰ ਦਾਖ਼ਲ ਹੋਇਆ। ਚੋਰ ਦੇ ਘਰ ਅੰਦਰ ਦਾਖ਼ਲ ਹੋਣ ਦੀਆਂ ਤਸਵੀਰਾਂ ਘਰ ਅੰਦਰ ਲੱਗੇ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈਆਂ। ਜਿਸ ਦੇ ਆਧਾਰ 'ਤੇ ਪੁਲਸ ਨੇ ਕਾਰਵਾਈ ਕਰਦਿਆਂ ਉਕਤ ਚੋਰ ਨੂੰ 24 ਘੰਟਿਆਂ ਅੰਦਰ ਗ੍ਰਿਫ਼ਤਾਰ ਕਰ ਕੇ ਸੋਨਾ ਵੀ ਬਰਾਮਦ ਕਰ ਲਿਆ । 

ਇਹ ਵੀ ਪੜ੍ਹੋ- ਗੰਨ ਕਲਚਰ ’ਤੇ ਆਮ ਆਦਮੀ ਪਾਰਟੀ ਦਾ ਵੱਡਾ ਬਿਆਨ, ਕਾਂਗਰਸ ਤੇ ਅਕਾਲੀਆਂ ਸਿਰ ਭੰਨਿਆ ਠੀਕਰਾ

ਦੱਸਿਆ ਜਾ ਰਿਹਾ ਹੈ ਕਿ ਫੱਤਣਵਾਲਾ ਇਨਕਲੇਵ ਸ੍ਰੀ ਮੁਕਤਸਰ ਸਾਹਿਬ ਦਾ ਵਾਸੀ ਅਮਨਪ੍ਰੀਤ ਸਿੰਘ ਜਦ ਆਪਣੇ ਪਰਿਵਾਰ ਨਾਲ ਬਾਹਰ ਗਿਆ ਹੋਇਆ ਸੀ ਤਾਂ ਇਹ ਚੋਰ ਘਰ ਦਾ ਮੈਨ ਗੇਟ ਟੱਪ ਕੇ ਘਰ ਅੰਦਰ ਦਾਖ਼ਲ ਹੋਇਆ। ਜਿਸ ਤੋਂ ਬਾਅਦ ਉਸਨੇ ਰਸੋਈ 'ਚ ਲੱਗੇ ਅਗਜ਼ਾਸਟ ਫੈਨ ਨੂੰ ਤੋੜ ਕੇ ਅੰਦਰ ਐਂਟਰੀ ਕੀਤੀ ਅਤੇ ਘਰ ਦੀਆਂ ਅਲਮਾਰੀਆਂ ਆਦਿ ਤੋੜ ਕੇ ਘਰ ਦੇ ਪੁਸ਼ਤੈਨੀ ਗਹਿਣੇ, ਜਿਨ੍ਹਾਂ ਦੀ ਕੀਮਤ ਕਰੀਬ 29 ਲੱਖ ਰੁਪਏ ਦੱਸੀ ਜਾ ਰਹੀ ਹੈ, ਚੋਰੀ ਕਰ ਲਏ। ਜਦੋਂ ਪਰਿਵਾਰ ਘਰ ਵਾਪਸ ਆਇਆ ਤਾਂ ਉਨ੍ਹਾਂ ਨੇ ਦੇਖਿਆ ਕਿ ਘਰ ਦਾ ਸਾਰਾ ਸਾਮਾਨ ਖਿਲਰਿਆ ਪਿਆ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਦੀ ਜਾਣਕਾਰੀ ਪੁਲਸ ਨੂੰ ਦਿੱਤੀ।

ਇਹ ਵੀ ਪੜ੍ਹੋ- ਦਰਿਆਵਾਂ ਤੋਂ ਵੱਡੇ ਹੌਂਸਲੇ, ਬੇੜੇ ਰਾਹੀਂ ਸਤਲੁਜ ਪਾਰ ਸਕੂਲ ਜਾਂਦੀਆਂ 2 ਵਿਦਿਆਰਥਣਾਂ, ਮਿੱਥਿਆ ਦੇਸ਼ ਸੇਵਾ ਦਾ ਟੀਚਾ

ਜਦੋਂ ਇਸ ਸਬੰਧੀ ਘਰ ਦੇ ਅੰਦਰ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਦੇਖਿਆ ਗਿਆ ਸੀ ਤਾਂ ਸਾਰੀ ਘਟਨਾ ਦੀਆਂ ਤਸਵੀਰਾਂ ਉਸ 'ਚ ਕੈਦ ਹੋਈਆਂ ਮਿਲੀਆਂ। ਗੱਲਬਾਤ ਕਰਦਿਆਂ ਏ. ਐੱਸ. ਆਈ. ਬਲਦੇਵ ਸਿੰਘ ਨੇ ਦੱਸਿਆ ਕਿ ਪੁਲਸ ਨੇ ਸੀ. ਸੀ. ਟੀ. ਵੀ. ਨੂੰ ਕਬਜ਼ੇ 'ਚ ਲੈ ਕੇ ਚੋਰ ਦੀ ਪਛਾਣ ਕੀਤੀ ਅਤੇ ਵੱਖ-ਵੱਖ ਪਹਿਲੂਆਂ ਦੀ ਜਾਂਚ ਕਰਦਿਆਂ ਚੋਰ ਨੂੰ 24 ਘੰਟਿਆਂ ਅੰਦਰ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਚੋਰ ਯੂ. ਪੀ. ਨਾਲ ਸਬੰਧਿਤ ਹੈ ਅਤੇ ਉਸ ਨੇ ਸਾਰਾ ਚੋਰੀ ਕੀਤਾ ਸੋਨਾ ਮੁਕਤਸਰ ਰਹਿੰਦੀ ਆਪਣੀ ਭੈਣ ਕੋਲ ਰੱਖਿਆ ਸੀ। ਜਿਸ ਦੀ ਬਰਾਮਦਗੀ ਉਪਰੰਤ ਪੁਲਸ ਨੇ ਉਸਦੀ ਭੈਣ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। 

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


author

Simran Bhutto

Content Editor

Related News