ਜਲੰਧਰ ਜ਼ਿਲ੍ਹੇ ''ਚ ''ਲੰਪੀ ਸਕਿਨ'' ਦੇ 266 ਹੋਰ ਕੇਸ ਮਿਲੇ, 20 ਪਸ਼ੂਆਂ ਦੀ ਮੌਤ
Thursday, Aug 18, 2022 - 02:06 PM (IST)
ਜਲੰਧਰ (ਮਾਹੀ)- ਜ਼ਿਲ੍ਹਾ ਜਲੰਧਰ ’ਚ ਪਸ਼ੂਆਂ ਦੀ ਲੰਪੀ ਸਕਿਨ ਦੇ ਬੀਤੇ ਦਿਨ 266 ਨਵੇਂ ਕੇਸ ਸਾਹਮਣੇ ਆਏ ਹਨ। ਜਾਣਕਾਰੀ ਦਿੰਦਿਆਂ ਜਲੰਧਰ ਦੇ ਪਸ਼ੂ ਪਾਲਣ ਮਹਿਕਮੇ ਦੇ ਡਿਪਟੀ ਡਾਇਰੈਕਟਰ ਹਰਮਿੰਦਰ ਸਿੰਘ ਨੇ ਦੱਸਿਆ ਕਿ ਜਦ ਤੋਂ ਇਹ ਬੀਮਾਰੀ ਸ਼ੁਰੂ ਹੋਈ ਹੈ ਅੱਜ ਤਕ ਟੋਟਲ 7079 ਕੇਸ ਸਾਹਮਣੇ ਆਏ ਹਨ, ਜਿਨ੍ਹਾਂ ’ਚੋਂ 4250 ਕੇਸ ਰਿਕਵਰ ਅਤੇ ਅੱਜ ਤੱਕ ਜ਼ਿਲ੍ਹੇ ’ਚ 142 ਪਸ਼ੂਆਂ ਦੀ ਮੌਤ ਹੋਈ ਹੈ।
ਇਹ ਵੀ ਪੜ੍ਹੋ: ਲਿਵ-ਇਨ-ਰਿਲੇਸ਼ਨ ’ਚ ਰਹਿ ਰਹੇ ਪ੍ਰੇਮੀ ਜੋੜੇ ਦਾ ਕਾਰਨਾਮਾ ਕਰੇਗਾ ਹੈਰਾਨ, ਪੁਲਸ ਅੜਿੱਕੇ ਚੜ੍ਹਨ ਮਗਰੋਂ ਖੁੱਲ੍ਹੀ ਪੋਲ
ਹਰਮਿੰਦਰ ਸਿੰਘ ਨੇ ਦੱਸਿਆ ਕਿ ਪੂਰੇ ਜ਼ਿਲ੍ਹੇ ’ਚ 18000 ਹਜ਼ਾਰ ਵੈਕਸੀਨ ਦੀਆਂ ਡੋਜ਼ਾਂ ਆਈਆਂ ਹਨ, ਜਿਨ੍ਹਾਂ 17500 ਪਸ਼ੂਆਂ ਦੇ ਵੈਕਸੀਨ ਡੋਜ਼ ਲਾਈ ਜਾ ਚੁੱਕੀ ਹੈ। ਹਰ ਰੋਜ਼ ਮਹਿਕਮੇ ਵੱਲੋਂ 2 ਹਜ਼ਾਰ ਡੋਜ਼ ਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਸ਼ੂਆਂ ਨੂੰ ਇਸ ਬੀਮਾਰੀ ਤੋਂ ਬਚਾਉਣ ਲਈ ਪਸ਼ੂ ਪਾਲਣ ਮਹਿਕਮੇ ਵੱਲੋਂ ਹਰ ਇਕ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਮਹਿਕਮੇ ਦਾ ਸਾਥ ਦੇਣ ਤਾਂ ਹੀ ਇਸ ਬਿਮਾਰੀ ਨੂੰ ਰੋਕਿਆ ਜਾ ਸਕਦਾ ਹੈ। ਲੰਪੀ ਸਕਿਨ ਕਾਰਨ ਪਿੰਡ ਕਬੂਲਪੁਰ ਵਿਖੇ ਇਕ ਗਊ ਦੀ ਮੌਤ ਹੋਣ ਦੀ ਸੂਚਨਾ ਹੈ, ਜਿਸ ਦੀ ਸੂਚਨਾ ਗਊ ਦੇ ਮਾਲਕ ਵੱਲੋਂ ਪੰਚਾਇਤ ਨੂੰ ਦਿੱਤੀ ਗਈ।
ਇਹ ਵੀ ਪੜ੍ਹੋ: ਪੰਜਾਬ ’ਚ ਇਸ ਵਾਰ ਵੀ ਅਗਸਤ ਰਿਹਾ ਸੁੱਕਾ, ਜਾਣੋ ਅਗਲੇ ਦਿਨਾਂ ’ਚ ਕਿਹੋ-ਜਿਹਾ ਰਹੇਗਾ ਮੌਸਮ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ