ਕੋਟਾ ''ਚ ਫਸੇ ਸ਼ਹਿਰ ਦੇ 26 ਵਿਦਿਆਰਥੀਆਂ ਦੀ ਹੋਈ ਘਰ ਵਾਪਸੀ, 14 ਦਿਨਾਂ ਤੱਕ ਹੋਏ ਕੁਆਰੰਟਾਈਨ

Tuesday, Apr 28, 2020 - 03:06 PM (IST)

ਕੋਟਾ ''ਚ ਫਸੇ ਸ਼ਹਿਰ ਦੇ 26 ਵਿਦਿਆਰਥੀਆਂ ਦੀ ਹੋਈ ਘਰ ਵਾਪਸੀ, 14 ਦਿਨਾਂ ਤੱਕ ਹੋਏ ਕੁਆਰੰਟਾਈਨ

ਲੁਧਿਆਣਾ (ਵਿੱਕੀ) : ਲਾਕਡਾਊਨ ਦੀ ਵਜ੍ਹਾ ਨਾਲ ਪਿਛਲੇ ਮਹੀਨੇ ਤੋਂ ਹੀ ਰਾਜਸਥਾਨ ਦੇ ਕੋਟਾ ਵਿਚ ਫਸੇ ਸ਼ਹਿਰ ਦੇ 26 ਵਿਦਿਆਰਥੀਆਂ ਦੀ ਸੋਮਵਾਰ ਨੂੰ ਘਰ ਵਾਪਸੀ ਹੋ ਗਈ। ਕੋਟਾ ਦੇ ਵੱਖ-ਵੱਖ ਇੰਸਟੀ. 'ਚ ਉਪਰੋਕਤ ਵਿਦਿਆਰਥੀ ਪੜ੍ਹਾਈ ਕਰਨ ਗਏ ਸਨ। ਇਨ੍ਹਾਂ ਵਿਦਿਆਰਥੀਆਂ ਨੂੰ ਸਰਕਾਰ ਦੇ ਯਤਨਾਂ ਨਾਲ ਰਾਜਥਸਾਨ ਵਿਚ ਵਿਸ਼ੇਸ਼ ਵਾਹਨ ਭੇਜ ਕੇ ਵਾਪਸ ਬੁਲਾਇਆ ਗਿਆ ਹੈ।

ਇਹ ਵੀ ਪੜ੍ਹੋ ► ਕੋਰੋਨਾ ਨਾਲ ਜੰਗ 'ਚ ਸਹਿਯੋਗ ਦੇ ਰਹੀ 88 ਸਾਲਾ ਔਰਤ, ਘਰ ਬੈਠੇ ਰੋਜ਼ਾਨਾ ਬਣਾ ਰਹੀ 150 ਮਾਸਕ 

ਸਿਵਲ ਹਸਪਤਾਲ 'ਚ ਸਕ੍ਰੀਨਿੰਗ ਕੀਤੀ
ਲੁਧਿਆਣਾ ਪੁੱਜਦੇ ਹੀ ਇਨ੍ਹਾਂ 26 ਵਿਦਿਆਰਥੀਆਂ ਦੀ ਸਿਵਲ ਹਸਪਤਾਲ 'ਚ ਲਿਆ ਕੇ ਸਕ੍ਰੀਨਿੰਗ ਕੀਤੀ ਗਈ। ਟੈਸਟਿੰਗ ਦੇ ਉਪਰੰਤ ਇਨ੍ਹਾਂ ਸਾਰੇ ਵਿਦਿਆਰਥੀਆਂ ਨੂੰ 14 ਦਿਨਾਂ ਲਈ ਘਰਾਂ ਵਿਚ ਇਕਾਂਤਵਾਸ ਕਰਵਾ ਦਿੱਤਾ ਗਿਆ ਹੈ। ਸਕ੍ਰੀਨਿੰਗ ਵਿਚ ਇਹ ਸਾਰੇ ਵਿਦਿਆਰਥੀ ਸਹੀ ਪਾਏ ਗਏ ਹਨ। ਵਿਦਿਆਰਥੀਆਂ ਨੇ ਗੱਲ ਕਰਦਿਆਂ ਦੱਸਿਆ ਕਿ ਕਿਹਾ ਜਿੱਥੇ ਪੰਜਾਬ ਸਰਕਾਰ ਨੇ ਇਸ ਮੁਸ਼ਕਲ ਘੜੀ ਵਿਚ ਉਨ੍ਹਾਂ ਲਈ ਸ਼ਲਾਘਾਯੋਗ ਕਦਮ ਵਧਾਏ ਹਨ, ਉਨਾਂ ਨੇ ਪੰਜਾਬ 'ਚ ਕੋਵਿਡ 19 ਦੇ ਲਈ ਕੀਤੇ ਗਏ ਪ੍ਰਬੰਧਾਂ 'ਤੇ ਸੰਤੁਸ਼ਟੀ ਵੀ ਪ੍ਰਗਟ ਕੀਤੀ।

ਇਸ ਤੋਂ ਇਲਾਵਾ ਸੋਮਵਾਰ ਨੂੰ ਡਿਪਟੀ ਕਮਿਸ਼ਨਰ ਨੇ ਮੈਰੀਟੋਰੀਅਸ ਬੱਚਿਆਂ ਲਈ ਚਲਾਏ ਜਾ ਰਹੇ ਸਕੂਲ ਦਾ ਦੌਰਾ ਕਰਦਿਆਂ ਦੱਸਿਆ ਕਿ ਇਸ ਸਕੂਲ ਨੂੰ ਆਈਸੋਲੇਸ਼ਨ ਸੁਵਿਧਾ ਦੇ ਤੌਰ 'ਤੇ ਵਰਤਿਆ ਜਾਵੇਗਾ। 700 ਬਿਸਤਰਿਆਂ ਦੀ ਸੁਵਿਧਾ ਵਾਲੇ ਇਸ ਸਕੂਲ ਵਿਚ ਜ਼ਿਲਾ ਪ੍ਰਸ਼ਾਸਨ ਵਲੋਂ 1 ਮਈ ਤੋਂ ਮੈਡੀਕਲ ਸੁਵਿਧਾਵਾਂ ਸ਼ੁਰੂ ਕਰਨ ਦੀ ਯੋਜਨਾ ਹੈ। ਇਸ ਸੁਵਿਧਾ ਵਿਚ ਸ਼ੱਕੀ ਮਰੀਜ਼ਾਂ ਨੂੰ ਪਹਿਲੀ ਸਟੇਜ ਵਿਚ ਰੱਖਿਆ ਜਾ ਸਕੇਗਾ। ਉਨ੍ਹਾਂ ਕਿਹਾ ਕਿ ਅਗਲੇ ਪੜਾਅ ਵਿਚ ਪੀ. ਏ. ਯੂ. ਪਿੰਡ ਕਿਸ਼ਨਗੜ੍ਹ ਅਤੇ ਰਾਏਕੋਟ ਆਦਿ ਵਿਚ ਵੀ ਇਸ ਤਰ੍ਹਾਂ ਦੀਆਂ ਸੁਵਿਧਾਵਾਂ ਵਿਕਸਤ ਕੀਤੀਆਂ ਜਾਣਗੀਆਂ ਤਾਂ ਕਿ ਜ਼ਿਲਾ ਲੁਧਿਆਣਾ ਵਿਚ ਸਾਹਮਣੇ ਆਉਣ ਵਾਲੇ ਹਰ ਮਰੀਜ਼ ਨੂੰ ਵਧੀਆ ਇਲਾਜ ਉਪਲੱਬਧ ਕਰਵਾਇਆ ਜਾ ਸਕੇ।

ਇਹ ਵੀ ਪੜ੍ਹੋ ► ਤਰਨਤਾਰਨ : ਹਜ਼ੂਰ ਸਾਹਿਬ ਤੋਂ ਪਰਤੇ ਦੋ ਹੋਰ ਦੀ ਰਿਪੋਰਟ ਆਈ ਪਾਜ਼ੇਟਿਵ 


author

Anuradha

Content Editor

Related News