ਪੰਜਾਬ ''ਚ 26 ਪ੍ਰਾਜੈਕਟ 2023-24 ਦੌਰਾਨ 1851 ਕਰੋੜ ਰੁਪਏ ਨਾਲ ਹੋਣਗੇ ਮੁਕੰਮਲ

08/11/2022 6:46:20 PM

ਚੰਡੀਗੜ੍ਹ : ਸੂਬੇ ਦੇ ਸੜਕੀ ਨੈਟਵਰਕ ਨੂੰ ਬਿਹਤਰ ਬਣਾਉਣ ਲਈ, ਪੰਜਾਬ ਵਿੱਚ 26 ਪ੍ਰਾਜੈਕਟ ਪ੍ਰਕਿਰਿਆ ਅਧੀਨ ਹਨ ਅਤੇ ਇਨ੍ਹਾਂ ਨੂੰ 2023-24 ਵਿੱਚ ਮੁਕੰਮਲ ਕਰਨ ਦਾ ਟੀਚਾ ਮਿੱਥਿਆ ਗਿਆ ਹੈ, ਪੰਜਾਬ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਇਹ ਜਾਣਕਾਰੀ ਦਿੱਤੀ।

ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਸਰਬਪੱਖੀ ਵਿਕਾਸ ਲਈ ਲਗਾਤਾਰ ਯਤਨ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਪ੍ਰਵਾਨਤ 1851 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਵਾਲੇ ਇਨ੍ਹਾਂ ਪ੍ਰਾਜੈਕਟਾਂ ਵਿੱਚ 8 ਵੱਡੇ ਤੇ ਛੋਟੇ ਪੁੱਲ਼, 388 ਕਿਲੋਮੀਟਰ ਕੌਮੀ ਮਾਰਗਾਂ ਦੀ ਅਪਗ੍ਰੇਡੇਸ਼ਨ ਦੇ ਕੰਮ ਪ੍ਰਗਤੀ ਅਧੀਨ ਹਨ, ਜੋ ਕਿ ਵਿੱਤੀ ਸਾਲ 2023-24 ਦੌਰਾਨ ਮੁਕੰਮਲ ਕਰਨ ਦਾ ਟੀਚਾ ਮਿੱਥਿਆ ਗਿਆ ਹੈ। 

ਇਹ ਵੀ ਪੜ੍ਹੋ : ਮਜੀਠੀਆ ਦੀ ਜ਼ਮਾਨਤ ਨਾਲ ਸੁਖਬੀਰ ਨੂੰ ਮਿਲੇਗੀ ਵੱਡੀ ਰਾਹਤ

ਉਨ੍ਹਾਂ ਦੱਸਿਆ ਕਿ ਨੰਗਲ ਵਿਖੇ 58.77 ਕਰੋੜ ਰੁਪਏ ਅਤੇ 123.8 ਕਰੋੜ ਰੁਪਏ ਦੀ ਲਾਗਤ ਵਾਲੇ ਦੋ ਰੇਲਵੇ ਓਵਰ ਬ੍ਰਿਜ, ਮੋਗਾ-ਕੋਟ ਈਸੇ ਖਾਂ-ਮਖੂ-ਹਰੀਕੇ-ਖਾਲੜਾ ਮਾਰਗ ਨੂੰ 293.64 ਕਰੋੜ ਰੁਪਏ ਦੀ ਲਾਗਤ ਨਾਲ ਚੌੜਾ ਅਤੇ ਅਪਗ੍ਰੇਡ ਕਰਨਾ, ਮਖੂ-ਹਰੀਕੇ ਮਾਰਗ ਨੂੰ 192.48 ਕਰੋੜ ਰੁਪਏ ਦੀ ਲਾਗਤ ਨਾਲ ਚੌੜਾ ਅਤੇ ਅਪਗ੍ਰੇਡ ਕਰਨ ਦੇ ਨਾਲ-ਨਾਲ ਇੱਕ ਸਾਂਝੇ ਪੁੱਲ਼ ਅਤੇ ਦੋ ਰੇਲਵੇ ਅੰਡਰ ਬ੍ਰਿਜਾਂ ਦੀ ਉਸਾਰੀ ਕਰਨੀ, ਟੋਹਾਣਾ (ਪੰਜਾਬ/ਹਰਿਆਣਾ ਸਰਹੱਦ) ਤੋਂ ਮੂਨਕ-ਜਾਖਲ-ਬੁੱਢਲਾਡਾ-ਭੀਖੀ ਮਾਰਗ ਨੂੰ 293.1 ਕਰੋੜ ਰੁਪਏ ਦੀ ਲਾਗਤ ਨਾਲ ਚੌੜਾ ਕਰਨ ਅਤੇ ਅਪਗ੍ਰੇਡ ਕਰਨਾ ਅਤੇ ਪਿੰਡ ਜੰਡੂ ਸਿੰਘਾ ਤੋਂ ਪਿੰਡ ਮਦਾਰਾ (ਕੌਮੀ ਮਾਰਗ 03) ਨੂੰ 15.04 ਕਰੋੜ ਰੁਪਏ ਦੀ ਲਾਗਤ ਨਾਲ ਚਾਰ ਮਾਰਗੀ ਕਰਨ ਕੀਤਾ ਜਾ ਰਿਹਾ ਹੈ।

 ਈ.ਟੀ.ਓ. ਨੇ ਦੱਸਿਆ ਕਿ ਕੌਮੀ ਮਾਰਗ 703-ਏ ਵਿਖੇ 6.06 ਕਰੋੜ ਰੁਪਏ ਦੀ ਲਾਗਤ ਵਾਲੇ ਤਿੰਨ ਛੋਟੇ ਪੁੱਲਾਂ ਦੀ ਉਸਾਰੀ ਕਰਨੀ, ਸਲਾਬਤਪੁਰਾ-ਫੂਲ ਮਾਰਗ ਦੀ 84.09 ਕਰੋੜ ਰੁਪਏ ਦੀ ਲਾਗਤ ਨਾਲ ਚੌੜਾ ਅਤੇ ਅਪਗ੍ਰੇਡ ਕਰਨਾ, ਜਲੰਧਰ-ਕਪੂਰਥਲਾ-ਸੁਲਤਾਨਪੁਰ ਲੋਧੀ-ਮਖੂ ਮਾਰਗ ਦੀ 39.68 ਕਰੋੜ ਰੁਪਏ ਦੀ ਲਾਗਤ ਨਾਲ ਅਪਗ੍ਰੇਡ ਕਰਨਾ ਅਤੇ ਚਾਰ ਮਾਰਗੀਕਰਨ ਕਰਨਾ, 22.71 ਕਰੋੜ ਰੁਪਏ ਦੀ ਲਾਗਤ ਨਾਲ ਘੱਗਰ ਦਰਿਆ 'ਤੇ ਪੁੱਲ ਦੀ ਉਸਾਰੀ, ਪਠਾਨਕੋਟ-ਬਨੀਖੇਤ ਮਾਰਗ ਦਾ 32.14 ਕਰੋੜ ਰੁਪਏ ਦੀ ਲਾਗਤ ਨਾਲ ਮਜ਼ਬੂਤੀਕਰਨ ਕਰਨਾ ਅਤੇ 67.19 ਕਰੋੜ ਰੁਪਏ ਦੀ ਲਾਗਤ ਨਾਲ ਜਲੰਧਰ-ਨਕੋਦਰ-ਮੋਗਾ ਮਾਰਗ ਨੂੰ ਚੌੜਾ ਅਤੇ ਚਾਰ ਮਾਰਗੀ ਕੀਤਾ ਜਾ ਰਿਹਾ ਹੈ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Anuradha

Content Editor

Related News