ਜਲੰਧਰ ਜ਼ਿਲ੍ਹੇ 'ਚ 26 ਲੋਕਾਂ ਦੀ ਰਿਪੋਰਟ 'ਕੋਰੋਨਾ' ਪਾਜ਼ੇਟਿਵ

Thursday, Jul 16, 2020 - 01:43 PM (IST)

ਜਲੰਧਰ ਜ਼ਿਲ੍ਹੇ 'ਚ 26 ਲੋਕਾਂ ਦੀ ਰਿਪੋਰਟ 'ਕੋਰੋਨਾ' ਪਾਜ਼ੇਟਿਵ

ਜਲੰਧਰ (ਰੱਤਾ) : ਪੂਰੀ ਦੁਨੀਆ 'ਚ ਤਬਾਹੀ ਮਚਾਉਣ ਵਾਲਾ ਕੋਰੋਨਾ ਵਾਇਰਸ ਪੰਜਾਬ 'ਚ ਮਾਰੂ ਹੁੰਦਾ ਜਾ ਰਿਹਾ ਹੈ। ਇਕ ਪਾਸੇ ਜਿੱਥੇ ਪੰਜਾਬ 'ਚ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਕੇਸਾਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੋ ਰਿਹਾ ਹੈ, ਉੱਥੇ ਹੀ ਕੋਰੋਨਾ ਕਾਰਨ ਮਰਨ ਵਾਲੇ ਮਰੀਜ਼ਾਂ ਦਾ ਅੰਕੜਾ ਵੀ ਲਗਾਤਾਰਾ ਵੱਧਦਾ ਜਾ ਰਿਹਾ ਹੈ। ਅੱਜ ਜਲੰਧਰ 'ਚ ਫਿਰ ਕੋਰੋਨਾ ਦੇ 26 ਨਵੇਂ ਕੇਸ ਸਾਹਮਣੇ ਆਏ ਹਨ, ਜਿਸ ਦੀ ਪੁਸ਼ਟੀ ਸਿਹਤ ਮਿਹਕਮੇ ਵਲੋਂ ਕੀਤੀ ਗਈ ਹੈ। ਇਸ ਦੇ ਨਾਲ ਹੀ ਜ਼ਿਲ੍ਹੇ 'ਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 1450 ਤੋਂ ਪਾਰ ਹੋ ਗਈ ਹੈ। 

ਅੱਜ ਜ਼ਿਲ੍ਹੇ 'ਚ 372 ਲੋਕਾਂ ਦੀ ਕੋਰੋਨਾ ਰਿਪੋਰਟ ਆਈ ਨੈਗੇਟਿਵ
ਜ਼ਿਲ੍ਹਾ ਜਲੰਧਰ 'ਚ ਅੱਜ ਕੋਰੋਨਾ ਵਾਇਰਸ ਦੇ ਵੱਧਦੇ ਪ੍ਰਕੋਪ ਦਰਮਿਆਨ ਕੁਝ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਸਿਹਤ ਮਹਿਕਮੇ ਨੂੰ 372 ਸ਼ੱਕੀ ਮਰੀਜ਼ਾਂ ਦੀਆਂ ਕੋਰੋਨਾ ਜਾਂਚ ਲਈ ਭੇਜੀਆਂ ਗਈਆਂ ਰਿਪੋਰਟਾਂ ਨੈਗੇਟਿਵ ਪ੍ਰਾਪਤ ਹੋਈਆਂ ਹਨ। ਇਥੇ ਦੱਸ ਦੇਈਏ ਕਿ ਜ਼ਿਲ੍ਹੇ 'ਚ ਕੋਰੋਨਾ ਵਾਇਰਸ ਦਾ ਕਹਿਰ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ। ਰੋਜ਼ਾਨਾ 30 ਤੋਂ ਵਧੇਰੇ ਪਾਜ਼ੇਟਿਸ ਕੇਸ ਸਾਹਮਣੇ ਆ ਰਹੇ ਹਨ। ਬੀਤੇ ਦਿਨ ਪਹਿਲੀ ਵਾਰ ਜਲੰਧਰ ਜ਼ਿਲ੍ਹੇ 'ਚ ਇਕੱਠੇ 96 ਪਾਜ਼ੇਟਿਵ ਕੇਸ ਸਾਹਮਣੇ ਆਏ ਸਨ, ਜਿਨ੍ਹਾਂ ਦੇ ਵਿੱਚ ਆਰ. ਟੀ. ਏ. ਦਫ਼ਤਰ ਦੇ 7 ਮੈਂਬਰਾਂ ਸਣੇ ਜਲੰਧਰ ਦਿਹਾਤੀ ਦੇ ਐੱਸ. ਐੱਸ. ਪੀ. ਨਵਜੋਤ ਸਿੰਘ ਮਾਹਲ ਦੀ ਪਤਨੀ ਅਤੇ ਬੇਟੀ ਵੀ ਸ਼ਾਮਲ ਹੈ।

ਇਹ ਵੀ ਪੜ੍ਹੋ : ਜ਼ਿਲ੍ਹਾ ਜਲੰਧਰ ਲਈ ਚੰਗੀ ਖਬਰ, 372 ਲੋਕਾਂ ਦੀ ਕੋਰੋਨਾ ਰਿਪੋਰਟ ਆਈ ਨੈਗੇਟਿਵ

ਕੋਰੋਨਾ ਦੇ ਮਾਮਲੇ 'ਚ ਦੂਜੇ ਨੰਬਰ 'ਤੇ ਚੱਲ ਰਿਹੈ ਮਹਾਨਗਰ ਜਲੰਧਰ
ਜਲੰਧਰ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਰੋਜ਼ਾਨਾ ਜਲੰਧਰ ਸ਼ਹਿਰ 'ਚੋਂ 50 ਤੋਂ ਵੱਧ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਕੀਤੀ ਜਾ ਰਹੀ ਹੈ। ਜਲੰਧਰ ਸ਼ਹਿਰ ਕੋਰੋਨਾ ਦੇ ਮਾਮਲੇ 'ਚ ਪੰਜਾਬ 'ਚੋਂ ਦੂਜੇ ਨੰਬਰ 'ਤੇ ਪਹੁੰਚ ਚੁੱਕਾ ਹੈ, ਜਿੱਥੇ ਹੁਣ ਪਾਜ਼ੇਟਿਵ ਮਰੀਜ਼ਾਂ ਦਾ ਅੰਕੜਾ 1459 ਤੋਂ ਵੱਧ ਹੋ ਚੁੱਕਾ ਹੈ। ਇਥੇ ਦੱਸ ਦੇਈਏ ਕਿ ਕੋਰੋਨਾ ਦੇ ਮਾਮਲਿਆਂ 'ਚ ਪੰਜਾਬ 'ਚ ਸਭ ਤੋਂ ਪਹਿਲੇ ਨੰਬਰ 'ਤੇ ਲੁਧਿਅਣਾ ਸ਼ਹਿਰ ਚੱਲ ਰਿਹਾ ਹੈ, ਜਿੱਥੇ ਪਾਜ਼ੇਟਿਵ ਕੇਸਾਂ ਦਾ ਅੰਕੜਾ 1581 ਤੋਂ ਵੱਧ ਦਾ ਹੋ ਚੁੱਕਾ ਹੈ ਅਤੇ 40 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉਸ ਤੋਂ ਬਾਅਦ ਦੂਜੇ ਨੰਬਰ 'ਤੇ ਜਲੰਧਰ ਜ਼ਿਲ੍ਹਾ ਹੈ, ਜਿੱਥੇ ਪਾਜ਼ੇਟਿਵ ਮਰੀਜ਼ਾਂ ਦਾ ਅੰਕੜਾ 1459 ਤੋਂ ਵੱਧ ਹੈ ਅਤੇ 30 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।

ਪੰਜਾਬ 'ਚ ਕੋਰੋਨਾ ਦੇ ਹਾਲਾਤ 
ਪੰਜਾਬ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਪੰਜਾਬ ਵਿਚ ਕੋਰੋਨਾ ਵਾਇਰਸ ਦੇ ਪੀੜਤ ਮਰੀਜ਼ਾਂ ਦੀ ਗਿਣਤੀ  8861 ਤੋਂ ਪਾਰ ਹੋ ਗਈ ਹੈ। ਪੰਜਾਬ 'ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ 'ਚ 1147, ਲੁਧਿਆਣਾ 'ਚ 1581, ਜਲੰਧਰ 'ਚ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਕੇਸ 1459, ਸੰਗਰੂਰ 'ਚ 672 ਕੇਸ, ਪਟਿਆਲਾ 'ਚ 749, ਮੋਹਾਲੀ 'ਚ 456, ਗੁਰਦਾਸਪੁਰ 'ਚ 297 ਕੇਸ, ਪਠਾਨਕੋਟ 'ਚ 263, ਤਰਨਤਾਰਨ 221,    ਹੁਸ਼ਿਆਰਪੁਰ 'ਚ 215, ਨਵਾਂਸ਼ਹਿਰ 'ਚ 251, ਮੁਕਤਸਰ 159, ਫਤਿਹਗੜ੍ਹ ਸਾਹਿਬ 'ਚ 178, ਰੋਪੜ 'ਚ 143, ਮੋਗਾ 'ਚ 153, ਫਰੀਦਕੋਟ 175, ਕਪੂਰਥਲਾ 141, ਫਿਰੋਜ਼ਪੁਰ 'ਚ 190, ਫਾਜ਼ਿਲਕਾ 114, ਬਠਿੰਡਾ 'ਚ 154, ਬਰਨਾਲਾ 'ਚ 79, ਮਾਨਸਾ 'ਚ 64 ਮਾਮਲੇ ਕੋਰੋਨਾ ਵਾਇਰਸ ਦੇ ਸਾਹਮਣੇ ਆ ਚੁੱਕੇ ਹਨ। ਇਥੇ ਰਾਹਤ ਦੀ ਗੱਲ ਇਹ ਹੈ ਕਿ ਸੂਬੇ ਭਰ 'ਚੋਂ 6067 ਮਰੀਜ਼ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ। ਜਦਕਿ ਕੋਰੋਨਾ ਮਹਾਮਾਰੀ ਦੇ 2542 ਤੋਂ ਵੱਧ ਮਾਮਲੇ ਅਜੇ ਵੀ ਸਰਗਰਮ ਹਨ। ਇਸ ਤੋਂ ਇਲਾਵਾ ਕੋਰੋਨਾ ਵਾਇਰਸ ਨਾਲ 226 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਇਹ ਵੀ ਪੜ੍ਹੋ : ਕੋਰੋਨਾ ਪਾਜ਼ੇਟਿਵ ਜਨਾਨੀ ਨੇ ਦਿੱਤਾ ਬੱਚੇ ਨੂੰ ਜਨਮ, ਮਾਂ-ਪੁੱਤ ਦੋਵੇਂ ਸੁਰੱਖਿਅਤ


author

Anuradha

Content Editor

Related News