ਸੱਪ ਦੇ ਡੰਗਣ ਨਾਲ 25 ਸਾਲਾ ਵਿਅਕਤੀ ਦੀ ਮੌਤ

Wednesday, Sep 27, 2017 - 11:11 AM (IST)


ਅਬੋਹਰ (ਰਹੇਜਾ) - ਪਿੰਡ ਕੁੰਡਲ ਵਾਸੀ ਇਕ ਵਿਅਕਤੀ ਨੂੰ ਨਰਮਾ ਚੁਗਦੇ ਸਮੇਂ ਸੱਪ ਨੇ ਡੰਗ ਲਿਆ, ਜਿਸ ਨਾਲ ਉਸਦੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ 25 ਸਾਲਾ ਗੁਰਤੇਜ ਸਿੰਘ ਪੁੱਤਰ ਹਾਕਮ ਸਿੰਘ ਵਾਸੀ ਪਿੰਡ ਕੁੰਡਲ ਆਪਣੇ ਪਰਿਵਾਰ ਸਮੇਤ ਰਾਜਸਥਾਨ ਸਥਿਤ ਜ਼ਿਲਾ ਨਾਗੌਰ ਦੇ ਪਿੰਡ ਸ਼ੂਹ ਗਿਆ ਹੋਇਆ ਸੀ, ਜਿਥੇ ਨਰਮਾ ਚੁਗਦੇ ਸਮੇਂ ਉਸਨੂੰ ਸੱਪ ਨੇ ਡੰਗ ਲਿਆ। ਪਾਰਿਵਾਰਿਕ ਮੈਂਬਰਾਂ ਨੇ ਉਸਨੂੰ ਸਰਕਾਰੀ ਹਸਪਤਾਲ ਵਿਚ ਭਰਤੀ ਕਰਵਾਇਆ, ਜਿਥੇ ਉਸਦੀ ਇਲਾਜ ਦੌਰਾਨ ਮੌਤ ਹੋ ਗਈ। ਲਾਸ਼ ਨੂੰ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਦੇ ਹਵਾਲੇ ਕਰ ਦਿੱਤਾ ਹੈ। ਪਾਰਿਵਾਰਿਕ ਮੈਂਬਰਾਂ ਨੇ ਪ੍ਰਸ਼ਾਸਨ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।


Related News