25 ਪੇਟੀਆਂ ਨਾਜਾਇਜ਼ ਸ਼ਰਾਬ ਸਣੇ ਸਮੱਗਲਰ ਗ੍ਰਿਫਤਾਰ

Monday, Jun 19, 2017 - 06:35 AM (IST)

25 ਪੇਟੀਆਂ ਨਾਜਾਇਜ਼ ਸ਼ਰਾਬ ਸਣੇ ਸਮੱਗਲਰ ਗ੍ਰਿਫਤਾਰ

ਲੁਧਿਆਣਾ, (ਰਿਸ਼ੀ)- ਥਾਣਾ ਮਾਡਲ ਟਾਊਨ ਦੀ ਪੁਲਸ ਨੇ ਸ਼ਨੀਵਾਰ ਨੂੰ ਸੂਚਨਾ ਦੇ ਆਧਾਰ 'ਤੇ ਆਪਣੇ ਇਲਾਕੇ ਵਿਚ ਟੈਂਪੂ 'ਤੇ ਸ਼ਰਾਬ ਦੀ ਸਪਲਾਈ ਕਰਨ ਆਏ ਇਕ ਸ਼ਰਾਬ ਸਮੱਗਲਰ ਨੂੰ 25 ਪੇਟੀਆਂ ਨਾਜਾਇਜ਼ ਸ਼ਰਾਬ ਸਣੇ ਗ੍ਰਿਫਤਾਰ ਕਰ ਕੇ ਐਕਸਾਈਜ਼ ਐਕਟ ਤਹਿਤ ਕੇਸ ਦਰਜ ਕੀਤਾ ਹੈ। ਜਾਂਚ ਅਧਿਕਾਰੀ ਮਦਨ ਲਾਲ ਅਨੁਸਾਰ ਫੜੇ ਗਏ ਦੋਸ਼ੀ ਦੀ ਪਛਾਣ ਹਰਵਿੰਦਰ ਸਿੰਘ ਨਿਵਾਸੀ ਭੱਟੀਆਂ ਬੇਟ ਦੇ ਰੂਪ ਵਿਚ ਹੋਈ ਹੈ।ਇਕ ਹੋਰ ਮਾਮਲੇ ਵਿਚ ਇਸੇ ਥਾਣੇ ਦੀ ਪੁਲਸ ਨੇ ਘਰ ਵਿਚ ਨਾਜਾਇਜ਼ ਤੌਰ 'ਤੇ ਸ਼ਰਾਬ ਵੇਚਣ ਵਾਲੇ ਇਕ ਸਮੱਗਲਰ ਨੂੰ 2 ਪੇਟੀਆਂ ਨਾਜਾਇਜ਼ ਸ਼ਰਾਬ ਸਣੇ ਗ੍ਰਿਫਤਾਰ ਕੀਤਾ ਹੈ। ਜਾਂਚ ਅਧਿਕਾਰੀ ਮੇਵਾ ਸਿੰਘ ਅਨੁਸਾਰ ਫ਼ੜੇ ਗਏ ਸਮੱਗਲਰ ਦੀ ਪਛਾਣ ਹਰਪ੍ਰੀਤ ਸਿੰਘ ਨਿਵਾਸੀ ਮਨਜੀਤ ਨਗਰ ਦੇ ਰੂਪ ਵਿਚ ਹੋਈ ਹੈ।
ਤੀਜੇ ਮਾਮਲੇ ਵਿਚ ਥਾਣਾ ਸਦਰ ਦੀ ਪੁਲਸ ਨੇ ਫੁੱਲਾਂਵਾਲ ਇਲਾਕੇ ਵਿਚ ਸਕੂਟਰ ਸਵਾਰ ਸ਼ਰਾਬ ਸਮੱਗਲਰ ਨੂੰ 12 ਬੋਤਲਾਂ ਸਣੇ ਗ੍ਰਿਫਤਾਰ ਕੀਤਾ ਹੈ। ਜਾਂਚ ਅਧਿਕਾਰੀ ਰਾਜ ਕੁਮਾਰ ਅਨੁਸਾਰ ਫੜੇ ਗਏ ਦੋਸ਼ੀ ਦੀ ਪਛਾਣ ਵਿੱਕੀ ਨਿਵਾਸੀ ਪੱਖੋਵਾਲ ਰੋਡ ਦੇ ਰੂਪ ਵਿਚ ਹੋਈ ਹੈ।
ਚੌਥੇ ਮਾਮਲੇ ਵਿਚ ਐਂਟੀ ਨਾਰਕੋਟਿਕਸ ਸੈੱਲ ਦੀ ਪੁਲਸ ਨੇ ਟਿੱਬਾ ਰੋਡ ਤੋਂ ਇਕ ਸ਼ਰਾਬ ਸਮੱਗਲਰ ਨੂੰ 5 ਪੇਟੀਆਂ ਨਾਜਾਇਜ਼ ਸ਼ਰਾਬ ਸਣੇ ਗ੍ਰਿਫਤਾਰ ਕਰ ਕੇ ਥਾਣਾ ਬਸਤੀ ਜੋਧੇਵਾਲ ਵਿਚ ਕੇਸ ਦਰਜ ਕੀਤਾ ਹੈ। ਜਾਂਚ ਅਧਿਕਾਰੀ ਦਿਲਬਰਗ ਅਨੁਸਾਰ ਫੜੇ ਗਏ ਸਮੱਗਲਰ ਦੀ ਪਛਾਣ ਲਾਲ ਬਹਾਦੁਰ ਨਿਵਾਸੀ ਰਾਜੂ ਕਾਲੋਨੀ ਦੇ ਰੂਪ ਵਿਚ ਹੋਈ ਹੈ। ਪੰਜਵੇਂ ਮਾਮਲੇ ਵਿਚ ਥਾਣਾ ਡਾਬਾ ਦੀ ਪੁਲਸ ਨੇ ਮੈਡ ਦੀ ਚੱਕੀ ਨੇੜੇ ਪੈਦਲ ਜਾ ਰਹੇ ਸ਼ਰਾਬ ਸਮੱਗਲਰ ਨੂੰ ਸੂਚਨਾ ਦੇ ਆਧਾਰ 'ਤੇ ਰੋਕ ਕੇ 18 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਗ੍ਰਿਫਤਾਰ ਕੀਤਾ ਹੈ। ਜਾਂਚ ਅਧਿਕਾਰੀ ਪਰਮਜੀਤ ਸਿੰਘ ਅਨੁਸਾਰ ਫੜ ਗਏ ਸਮੱਗਲਰ ਦੀ ਪਛਾਣ ਜਸਦੇਵ ਸਿੰਘ ਨਿਵਾਸੀ ਸ਼ਿਮਲਾਪੁਰੀ ਦੇ ਰੂਪ ਵਿਚ ਹੋਈ ਹੈ।


Related News