24 ਥਾਣਾ ਮੁਖੀਆਂ ਦੇ ਤਬਾਦਲੇ

Wednesday, Jun 26, 2019 - 08:19 PM (IST)

24 ਥਾਣਾ ਮੁਖੀਆਂ ਦੇ ਤਬਾਦਲੇ

ਬਾਬਾ ਬਕਾਲਾ ਸਾਹਿਬ (ਰਾਕੇਸ਼)-ਪੁਲਸ ਜ਼ਿਲਾ ਅੰਮ੍ਰਿਤਸਰ ਦਿਹਾਤੀ ਦੇ ਐੱਸ. ਐੱਸ. ਪੀ. ਨੇ ਹੁਕਮ ਜਾਰੀ ਕਰ ਕੇ ਪੰਜਾਬ ਪੁਲਸ ਐਕਟ ਧਾਰਾ 32.6 ਤਹਿਤ ਐੱਨ. ਜੀ. ਓਜ਼ ਰੈਂਕ ਦੇ ਕਰਮਚਾਰੀਆਂ ਦੀਆਂ ਬਦਲੀਆਂ ਤੇ ਤਾਇਨਾਤੀਆਂ ਕਰਨ ਦੇ ਹੁਕਮ ਜਾਰੀ ਕੀਤੇ ਹਨ। ਜਾਰੀ ਹੁਕਮਾਂ ਅਨੁਸਾਰ ਇੰਸਪੈਕਟਰ ਪਲਵਿੰਦਰ ਸਿੰਘ ਨੂੰ ਪੁਲਸ ਲਾਈਨ ਤੋਂ ਇੰਚਾਰਜ ਸੰਮਨ ਸਟਾਫ ਅਤੇ ਪੈਰਵਾਈ ਸਟਾਫ, ਇੰਸ. ਗੁਲਜ਼ਾਰ ਸਿੰਘ ਨੂੰ ਪੁਲਸ ਲਾਈਨ ਤੋਂ ਇੰਚਾਰਜ ਪੀ. ਓ. ਸਟਾਫ, ਇੰਸ. ਸਵਰਨਪਾਲ ਸਿੰਘ ਨੂੰ ਪੁਲਿਸ ਲਾਈਨ ਤੋਂ ਵਧੀਕ ਮੁੱਖ ਅਫਸਰ ਥਾਣਾ ਜੰਡਿਆਲਾ, ਮਹਿਲਾ ਇੰਸਪੈਕਟਰ ਸਨੇਹ ਲੱਤਾ ਪੁਲਿਸ ਲਾਈਨ ਤੋਂ ਇੰਚਾਰਜ ਵੂਮੈਨ ਸੈੱਲ, ਮਹਿਲਾ ਇੰਸਪੈਕਟਰ ਬਲਵਿੰਦਰ ਕੌਰ ਪੁਲਸ ਲਾਈਨ ਤੋਂ ਸੀ. ਏ. ਡਬਲਿਯੂ.ਸੈੱਲ ਅਜਨਾਲਾ, ਮਹਿਲਾ ਇੰਸਪੈਕਟਰ ਹਰਜੀਤ ਕੌਰ ਪੁਲਸ ਲਾਈਨ ਤੋਂ ਸੀ. ਏ. ਡਬਲਿਯੂ. ਸੈੱਲ ਜੰਡਿਆਲਾ, ਇੰਸਪੈਕਟਰ ਅਮਰਜੀਤ ਸਿੰਘ ਪੁਲਸ ਲਾਈਨ ਤੋਂ ਇੰਚਾਰਜ ਈ. ਓ. ਵਿੰਗ, ਮਹਿਲਾ ਐੱਸ. ਆਈ. ਸਿਮਰਜੀਤ ਕੌਰ ਇੰਚਾਰਜ ਵੂਮੈਨ ਸੈੱਲ ਤੋਂ ਸੀ. ਏ. ਡਬਲਿਯੂ. ਸੈੱਲ ਬਾਬਾ ਬਕਾਲਾ ਸਾਹਿਬ, ਐੱਸ. ਆਈ. ਹਰਮੀਤ ਸਿੰਘ ਪੁਲਸ ਲਾਈਨ ਤੋਂ ਵਧੀਕ ਮੁੱਖ ਅਫਸਰ ਥਾਣਾ ਚਾਟੀਵਿੰਡ, ਐੱਸ. ਆਈ. ਹਰਸੰਦੀਪ ਸਿੰਘ ਪੁਲਿਸ ਲਾਈਨ ਤੋਂ ਇੰਚਾਰਜ ਐਂਟੀ ਨਾਰਕੋਟਿਕ ਸੈੱਲ, ਐੱਸ. ਆਈ. ਰਾਜਬੀਰ ਸਿੰਘ ਪੁਲਸ ਲਾਈਨ ਤੋਂ ਵਧੀਕ ਮੁੱਖ ਅਫਸਰ ਥਾਣਾ ਮਜੀਠਾ, ਏ. ਐੱਸ. ਆਈ. ਹਰਜੀਤ ਸਿੰਘ ਇੰਚਾਰਜ ਪੁਲਸ ਚੌਕੀ ਰਈਆ ਤੋਂ ਥਾਣਾ ਬਿਆਸ, ਏ. ਐੱਸ. ਆਈ. ਰਾਜਪਾਲ ਸਿੰਘ ਪੁਲਸ ਲਾਈਨ ਤੋਂ ਇੰਚਾਰਜ ਪੁਲਸ ਚੌਕੀ ਕੱਕੜ, ਐੱਸ. ਆਈ. ਜੁਗਿੰਦਰ ਸਿੰਘ ਪੁਲਸ ਲਾਈਨ ਤੋਂ ਵਧੀਕ ਮੁੱਖ ਅਫਸਰ ਥਾਣਾ ਬਿਆਸ, ਐੱਸ. ਆਈ .ਗੁਰਪ੍ਰੀਤ ਸਿੰਘ ਪੁਲਸ ਲਾਈਨ ਤੋਂ ਇੰਚਾਰਜ ਪੁਲਸ ਚੌਕੀ ਖਾਸਾ, ਐੱਸ. ਆਈ. ਬਲਰਾਜ ਸਿੰਘ ਪੁਲਸ ਲਾਈਨ ਤੋਂ ਇੰਚਾਰਜ ਚੌਕੀ ਬੰਡਾਲਾ, ਐੱਸ.ਆਈ.ਪ੍ਰਭਦਿਆਲ ਸਿੰਘ ਪੁਲਸ ਲਾਈਨ ਤੋਂ ਇੰਚਾਰਜ਼ ਟ੍ਰੈਫਿਕ ਐਜੂਕੇਸ਼ਨ ਸੈੱਲ, ਏ. ਐੱਸ. ਆਈ. ਊਧਮ ਸਿੰਘ ਪੁਲਸ ਚੌਕੀ ਬੁਤਾਲਾ ਤੋਂ ਇੰਚਾਰਜ਼ ਚੌਕੀ ਰਈਆ, ਐੱਸ. ਆਈ. ਗੁਰਨਾਮ ਸਿੰਘ ਪੁਲਸ ਲਾਈਨ ਤੋਂ ਇੰਚਾਰਜ ਡੀ. ਸੀ. ਆਰ. ਬੀ. ਸੈੱਲ, ਏ. ਐੱਸ. ਆਈ. ਕੁਲਵਿੰਦਰ ਸਿੰਘ ਥਾਣਾ ਬਿਆਸ ਤੋਂ ਥਾਣਾ ਚਾਟੀਵਿੰਡ, ਏ. ਐੱਸ .ਆਈ. ਗੁਰਪਾਲ ਸਿੰਘ ਪੁਲਸ ਲਾਈਨ ਤੋਂ ਥਾਣਾ ਕੱਥੂਨੰਗਲ, ਏ. ਐੱਸ. ਆਈ. ਰਛਪਾਲ ਸਿੰਘ ਪੁਲਸ ਲਾਈਨ ਤੋਂ ਇੰਚਾਰਜ ਡੀ. ਡੀ. ਸੈੱਲ, ਏ. ਐੱਸ. ਆਈ. ਚਰਨਜੀਤ ਸਿੰਘ ਚੌਕੀ ਬਾਬਾ ਬਕਾਲਾ ਸਾਹਿਬ ਤੋਂ ਸਠਿਆਲਾ ਤੇ ਏ. ਐੱਸ . ਆਈ. ਤੇਜਿੰਦਰ ਸਿੰਘ ਚੌਕੀ ਸਠਿਆਲਾ ਤੋਂ ਚੌਕੀ ਬਾਬਾ ਬਕਾਲਾ ਸਾਹਿਬ ਨਿਯੁਕਤ ਕੀਤਾ ਗਿਆ ਹੈ। ਤਬਦੀਲ ਹੋਏ ਅਧਿਕਾਰੀਆਂ ਨੂੰ ਤਰੁੰਤ ਆਪਣੇ ਨਵੇ ਅਹੁਦੇ 'ਤੇ ਹਾਜ਼ਰ ਹੋਣ ਲਈ ਕਿਹਾ ਗਿਆ ਹੈ।


author

Karan Kumar

Content Editor

Related News