23 ਇੰਸਪੈਕਟਰਾਂ ਨੂੰ ਮਿਲੀ ਬਤੌਰ DSP ਤਰੱਕੀ

Monday, Jul 01, 2019 - 12:28 AM (IST)

23 ਇੰਸਪੈਕਟਰਾਂ ਨੂੰ ਮਿਲੀ ਬਤੌਰ DSP ਤਰੱਕੀ

ਚੰਡੀਗੜ੍ਹ (ਰਮਨਜੀਤ)— ਪੰਜਾਬ ਪੁਲਸ ਦੇ 22 ਇੰਸਪੈਕਟਰ ਅਹੁਦੇ ਦੇ ਅਧਿਕਾਰੀਆਂ ਨੂੰ ਡੀ. ਐੱਸ. ਪੀ. ਦੇ ਤੌਰ 'ਤੇ ਤਰੱਕੀ ਦਿੱਤੀ ਗਈ ਹੈ। 27 ਜੂਨ ਨੂੰ ਹੀ ਡਿਪਾਰਟਮੈਂਟਲ ਪ੍ਰਮੋਸ਼ਨ ਕਮੇਟੀ ਦੀ ਬੈਠਕ ਹੋਈ ਸੀ, ਜਿਸ 'ਚ ਕੁਲ 23 ਕੇਸਾਂ 'ਤੇ ਵਿਚਾਰ ਕੀਤਾ ਗਿਆ ਪਰ ਇਕ ਕੈਂਡੀਡੇਟ ਨੂੰ ਤਕਨੀਕੀ ਰੂਪ ਤੋਂ ਯੋਗ ਨਾ ਮੰਨਦਿਆਂ ਫਿਲਹਾਲ ਤਰੱਕੀ ਨਹੀਂ ਦਿੱਤੀ ਗਈ ਹੈ। ਇਨ੍ਹਾਂ ਤਰੱਕੀਆਂ ਸਬੰਧੀ ਰਾਜਪਾਲ ਵਲੋਂ ਹੁਕਮ ਵੀ ਜਾਰੀ ਹੋ ਗਿਆ ਹੈ। ਇਹ ਤਰੱਕੀਆਂ ਪੰਜਾਬ ਪੁਲਸ ਦੇ ਡੀ. ਐੱਸ. ਪੀ. (ਟੈਕਨੀਕਲ ਸਪੋਰਟ ਸਰਵਿਸ ਕਾਡਰ) 'ਚ ਖਾਲੀ ਅਹੁਦਿਆਂ ਨੂੰ ਭਰਨ ਲਈ ਕੀਤੀਆਂ ਗਈਆਂ ਹਨ।
ਜਾਣਕਾਰੀ ਅਨੁਸਾਰ ਡੀ. ਪੀ. ਸੀ. ਨੇ ਗੁਰਸ਼ੇਰ ਸਿੰਘ, ਅਸ਼ਵਨੀ ਕੁਮਾਰ, ਨੰਦ ਕਿਸ਼ੋਰ, ਸਤਿੰਦਰ ਕੁਮਾਰ, ਬਲਦੇਵ ਸਿੰਘ, ਜਗਮੋਹਨ ਸਿੰਘ, ਅਮਰਜੀਤ ਸਿੰਘ, ਬਰਜਿੰਦਰ ਸਿੰਘ, ਸੁਨੀਲ ਕੁਮਾਰ, ਥਾਨਾ ਸਿੰਘ, ਚਰਨਪਾਲ ਸਿੰਘ, ਹਰਦੇਵ ਸਿੰਘ, ਤਰਸੇਮ ਲਾਲ, ਜਗਰਾਜ ਸਿੰਘ, ਜਸਬੀਰ ਸਿੰਘ, ਗੁਰਿੰਦਰ ਸਿੰਘ, ਜਗਤਾਰ ਸਿੰਘ, ਤਰਵਿੰਦਰ ਸਿੰਘ, ਇੰਦਰਬੀਰ ਸਿੰਘ, ਕਿਸ਼ੋਰੀ ਲਾਲ, ਪਾਲ ਸਿੰਘ ਤੇ ਇਕਬਾਲ ਸਿੰਘ ਨੂੰ ਡੀ. ਐੱਸ. ਪੀ. ਬਣਾਇਆ। ਉਥੇ ਹੀ ਇੰਸ. ਸੁਰਜੀਤ ਸਿੰਘ ਦੇ ਕੇਸ ਨੂੰ ਤਰੱਕੀ ਲਈ ਫਿਲਹਾਲ ਟਾਲ ਦਿੱਤਾ ਗਿਆ ਹੈ।


author

KamalJeet Singh

Content Editor

Related News