ਚਾਵਾਂ ਨਾਲ ਪਾਲ਼ੀ ਧੀ ਦੀ ਸ਼ੱਕੀ ਹਾਲਤ ’ਚ ਮੌਤ, ਅਜਿਹੀ ਹਾਲਤ ’ਚ ਲਾਸ਼ ਦੇਖ ਉੱਡੇ ਸਭ ਦੇ ਹੋਸ਼

Tuesday, Feb 13, 2024 - 03:33 PM (IST)

ਨਾਭਾ (ਖੁਰਾਣਾ) : ਨਾਭਾ ਬਲਾਕ ਦੇ ਪਿੰਡ ਸੁੱਖੇਵਾਲ ਦੇ ਪਸ਼ੂ ਹਸਪਤਾਲ ਦੇ ਪਿੱਛੇ ਰਣਦੀਪ ਕੌਰ (22) ਦੀ ਸ਼ੱਕੀ ਹਾਲਾਤ ਵਿਚ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਮ੍ਰਿਤਕ ਰਣਦੀਪ ਕੌਰ ਨਾਲ ਲੱਗਦੇ ਪਿੰਡ ਗੁਦਾਈਆਂ ਦੀ ਰਹਿਣ ਵਾਲੀ ਸੀ। ਰਣਦੀਪ ਦੇ ਸਿਰ ’ਤੇ ਡੂੰਘੀਆਂ ਸੱਟਾਂ ਦੇ ਨਿਸ਼ਾਨ ਪਾਏ ਗਏ। ਪੁਲਸ ਵੱਲੋਂ ਗੰਭੀਰਤਾ ਨਾਲ ਤਫਤੀਸ਼ ਕੀਤੀ ਜਾ ਰਹੀ ਹੈ। ਮ੍ਰਿਤਕ ਰਣਦੀਪ ਕੌਰ ਘਰੋਂ ਕਦੋਂ ਲਾਪਤਾ ਹੋਈ ਇਹ ਕਿਸੇ ਨੂੰ ਹੀ ਪਤਾ ਅਤੇ ਇਸਦੀ ਲਾਸ਼ ਇੱਥੇ ਕਿਵੇਂ ਪਹੁੰਚੀ ਇਸ ਦੀ ਵੀ ਪੁਲਸ ਵਲੋਂ ਜਾਂਚ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਵਿਚ ਇਸ ਦਿਨ ਨਹੀਂ ਮਿਲੇਗਾ ਪੈਟਰੋਲ-ਡੀਜ਼ਲ

ਇਸ ਮੌਕੇ ਮ੍ਰਿਤਕਾ ਦੇ ਦਾਦਾ ਨੇ ਕਿਹਾ ਕਿ ਰਣਦੀਪ ਨੇ ਬਾਰ੍ਹਵੀਂ ਪਾਸ ਕੀਤੀ ਸੀ ਅਤੇ ਇਹ ਘਰ ’ਚ ਹੀ ਰਹਿੰਦੀ ਸੀ। ਇਸਦੀ ਇਹ ਹਾਲਤ ਕਿਸ ਨੇ ਕੀਤੀ ਹੈ ਸਾਨੂੰ ਕੁਝ ਨਹੀਂ ਪਤਾ ਪਰ ਇਸ ਨੂੰ ਅਸੀਂ ਬਹੁਤ ਹੀ ਚਾਵਾਂ ਨਾਲ ਪਾਲਿਆ ਸੀ। ਇਸ ਮੌਕੇ ਮਹਿਲਾ ਸਰਪੰਚ ਦੇ ਪਤੀ ਧਰਮਿੰਦਰ ਸਿੰਘ ਨੇ ਕਿਹਾ ਕਿ ਜਦੋਂ ਇਸ ਲੜਕੀ ਦੀ ਲਾਸ਼ ਬਾਰੇ ਸਾਨੂੰ ਪਤਾ ਲੱਗਾ ਤਾਂ ਅਸੀਂ ਮੌਕੇ ਪਹੁੰਚੇ ਅਤੇ ਪੁਲਸ ਨੂੰ ਸੂਚਿਤ ਕੀਤਾ ਪਰ ਇਸਦੇ ਸਰੀਰ ’ਤੇ ਬਹੁਤ ਸੱਟਾਂ ਹਨ।

ਇਹ ਵੀ ਪੜ੍ਹੋ : ਪੰਜਾਬ ’ਚ ਵੱਡਾ ਹਾਦਸਾ, ਸਕੂਲ ਵੈਨ ਦੀ ਭਿਆਨਕ ਟੱਕਰ, 5 ਸਾਲਾ ਬੱਚੇ ਦੀ ਮੌਤ

ਇਸ ਮੌਕੇ ਪਿੰਡ ਸੁੱਖੇਵਾਲ ਦੇ ਡਿਸਪੈਂਸਰੀ ਦੇ ਡਾਕਟਰ ਨੇ ਕਿਹਾ ਕਿ ਜਦੋਂ ਮੈਂ ਡਿਊਟੀ ’ਤੇ ਆਇਆ ਤਾਂ ਮੈਨੂੰ ਵੀ ਉਦੋਂ ਪਤਾ ਲੱਗਿਆ ਕਿ ਲੜਕੀ ਦੀ ਲਾਸ਼ ਪਿੱਛੇ ਪਈ ਹੈ ਅਤੇ ਅਸੀਂ ਮੌਕੇ ’ਤੇ ਸਰਪੰਚ ਨੂੰ ਸੂਚਿਤ ਕੀਤਾ। ਦੂਜੇ ਪਾਸੇ ਜਾਂਚ ਅਧਿਕਾਰੀ ਬਾਲੀ ਸ਼ਰਮਾ ਨੇ ਦੱਸਿਆ ਕਿ ਇਸ ਲੜਕੇ ਦੇ ਸਿਰ ਅਤੇ ਸਰੀਰ ਦੇ ਹੋਰ ਹਿੱਸਿਆਂ ’ਤੇ ਗੰਭੀਰ ਸੱਟਾਂ ਦੇ ਨਿਸ਼ਾਨ ਪਾਏ ਗਏ ਹਨ ਅਤੇ ਤਫਤੀਸ਼ ਕੀਤੀ ਜਾ ਰਹੀ ਹੈ ਕਿ ਇਹ ਲਾਸ਼ ਇਥੇ ਕਿਵੇਂ ਆਈ ਅਤੇ ਕਿਸ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਇਹ ਜਾਂਚ ਦਾ ਵਿਸ਼ਾ ਹੈ।

ਇਹ ਵੀ ਪੜ੍ਹੋ : ਸ਼ੰਭੂ ਬਾਰਡਰ ਤੋੜਨ ਦਾ ਇਸ ਕਿਸਾਨ ਨੇ ਦੱਸ ’ਤਾ ਜੁਗਾੜ, ਸਰਕਾਰ ਦੀਆਂ ਰੋਕਾਂ ਤੋੜ ਇੰਝ ਵਧਣਗੇ ਦਿੱਲੀ ਵੱਲ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Gurminder Singh

Content Editor

Related News