ਕਤਲ ਕੀਤੇ ਨੌਜਵਾਨ ਦੀ ਹੱਥ ਵੱਢੀ ਲਾਸ਼ ਦੇ ਮਾਮਲੇ 'ਚ ਗਰਲਫਰੈਂਡ ਸਬੰਧੀ ਪਿਓ ਨੇ ਕੀਤੇ ਵੱਡੇ ਖ਼ੁਲਾਸੇ

Saturday, Sep 17, 2022 - 04:06 PM (IST)

ਨਕੋਦਰ (ਪਾਲੀ)- ਨਕੋਦਰ-ਜਲੰਧਰ ਹਾਈਵੇਅ ’ਤੇ ਵੀਰਵਾਰ ਪਿੰਡ ਕੰਗ ਸਾਹਬੂ ਨੇੜੇ ਸੜਕ ਕੰਢੇ ਝਾੜੀਆਂ ’ਚੋਂ ਲੈਬ ਟੈਕਨੀਸ਼ੀਅਨ 22 ਸਾਲਾ ਨੌਜਵਾਨ ਦੀ ਗੁੱਟ ਵੱਢੀ ਲਾਸ਼ ਮਿਲਣ ਦੇ ਮਾਮਲੇ ’ਚ ਸਦਰ ਪੁਲਸ ਨੇ ਗਰਲਫਰੈਂਡ ਸਣੇ 4 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਮ੍ਰਿਤਕ ਮਨਪ੍ਰੀਤ ਸਿੰਘ ਦੇ ਪਿਤਾ ਨੱਛਤਰ ਸਿੰਘ ਵਾਸੀ ਕੋਠੇ ਕੌਰ ਸਿੰਘ ਵਾਲੇ (ਅਬਲੂ) ਜ਼ਿਲ੍ਹਾ ਬਠਿੰਡਾ ਨੇ ਸਦਰ ਪੁਲਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਮਨਪ੍ਰੀਤ ਸਿੰਘ ਨੇ ਅਪ੍ਰੇਸ਼ਨ ਥੇਟਰ ਦਾ ਕੋਰਸ ਕੀਤਾ ਸੀ ਅਤੇ ਪਹਿਲਾਂ ਉਹ ਮੋਗਾ ਹਸਪਤਾਲ ਵਿਚ ਨੌਕਰੀ ਕਰਦਾ ਸੀ ਅਤੇ ਹੁਣ ਕੁਝ ਮਹੀਨਿਆਂ ਤੋਂ ਪਟੇਲ ਹਸਪਤਾਲ ਜਲੰਧਰ ਵਿਚ ਨੌਕਰੀ ਕਰਦਾ ਸੀ ਅਤੇ ਉੱਥੇ ਹੀ ਰਹਿੰਦਾ ਸੀ। ਬੀਤੀ 6 ਸਤੰਬਰ ਨੂੰ ਫੋਨ ਕਰਕੇ ਕਿਹਾ ਕਿ ਉਹ ਘਰ ਆ ਰਿਹਾ ਹੈ ਪਰ ਘਰ ਨਹੀਂ ਪੁੱਜਾ, ਜਿਸ ਦੀ ਮੈਂ ਤਿੰਨ ਦਿਨ ਆਪਣੇ ਤੌਰ ’ਤੇ ਭਾਲ ਕਰਦਾ ਰਿਹਾ ਅਤੇ ਫਿਰ 9 ਸਤੰਬਰ ਨੂੰ ਥਾਣਾ ਡਿਵੀਜ਼ਨ ਨੰ. 4 ਜਲੰਧਰ ਕਮਿਸ਼ਨਰੇਟ ’ਚ ਇਕ ਦਰਖ਼ਾਸਤ ਲੜਕੇ ਦੇ ਗੁੰਮ ਹੋਣ ਸਬੰਧੀ ਦਿੱਤੀ।

ਪਿਤਾ ਨੇ ਕੀਤੀ ਲਾਸ਼ ਦੀ ਸ਼ਨਾਖਤ
ਮ੍ਰਿਤਕ ਦੇ ਪਿਤਾ ਨੱਛਤਰ ਸਿੰਘ ਨੇ ਸ਼ਨਾਖਤ ਕਰਦੇ ਹੋਏ ਕਿਹਾ ਕਿ ਪਿੰਡ ਕੰਗ ਸਾਹਬੂ ਨੇੜੇ ਸੜਕ ਕੰਢੇ ਝਾੜੀਆਂ ’ਚੋਂ ਮਿਲੀ ਲਾਸ਼ ਮੇਰੇ ਪੁੱਤਰ ਮਨਪ੍ਰੀਤ ਸਿੰਘ ਦੀ ਹੈ। ਮੇਰੇ ਲੜਕੇ ਮਨਪ੍ਰੀਤ ਸਿੰਘ ਦੇ ਮੋਗਾ ਵਿਖੇ ਹਸਪਤਾਲ ’ਚ ਨੌਕਰੀ ਕਰਦੇ ਸਮੇਂ ਰਮਨਦੀਪ ਕੌਰ ਪੁੱਤਰੀ ਰੇਸ਼ਮ ਸਿੰਘ ਵਾਸੀ ਪਿੰਡ ਦਇਆ ਕਲਾਂ ਜ਼ਿਲ੍ਹਾ ਮੋਗਾ ਨਾਲ ਪ੍ਰੇਮ ਸੰਬੰਧ ਬਣ ਗਏ ਸਨ। ਉਕਤ ਲੜਕੀ ਦੇ ਮੁਕੇਸ਼ ਯਾਦਵ ਪੁੱਤਰ ਮੱਲ ਨਾਥ ਵਾਸੀ ਘੱਲ ਕਲਾ ਰੋਡ ਜ਼ਿਲ੍ਹਾ ਮੋਗਾ ਨਾਲ ਵੀ ਸੰਬੰਧ ਹਨ। ਲੜਕੀ ਰਮਨਦੀਪ ਕੌਰ ਦੇ ਚਾਚੇ ਦਾ ਲੜਕਾ ਅਮਰੀਕ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ ਦਾਈਆਂ ਕਲਾਂ ਜ਼ਿਲ੍ਹਾ ਮੋਗਾ ਅਤੇ ਇਸ ਦੇ ਫੁੱਫੜ ਅਜੀਤ ਸਿੰਘ ਪੁੱਤਰ ਗੁਲਜਾਰ ਸਿੰਘ ਵਾਸੀ ਪਿੰਡ ਬੱਦਲਾ, ਜਗਰਾਓਂ ਜ਼ਿਲ੍ਹਾ ਲੁਧਿਆਣਾ ਇਹ ਤਿੰਨਾਂ ਨੇ ਮੇਰੇ ਪੁੱਤਰ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਕਈ ਵਾਰ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਮਨਪ੍ਰੀਤ ਸਿੰਘ ਇਨ੍ਹਾਂ ਦੇ ਡਰੋਂ ਮੋਗਾ ਤੋਂ ਨੌਕਰੀ ਛੱਡ ਕੇ ਪਟੇਲ ਹਸਪਤਾਲ ਜਲੰਧਰ ਵਿਖੇ ਲੈਬ ਟੈਕਨੀਸ਼ੀਅਨ ਦੀ ਨੌਕਰੀ ਕਰਨ ਲੱਗ ਪਿਆ। ਉਕਤ ਲੜਕੀ ਰਮਨਦੀਪ ਕੌਰ ਵੀ ਨੌਕਰੀ ਛੱਡ ਕੇ ਪਟੇਲ ਹਸਪਤਾਲ ਜਲੰਧਰ ’ਚ ਨੌਕਰੀ ਕਰਨ ਲੱਗ ਪਈ।

ਇਹ ਵੀ ਪੜ੍ਹੋ: ਭਿਆਨਕ ਹਾਦਸੇ 'ਚ ਔਰਤ ਦੀ ਦਰਦਨਾਕ ਮੌਤ, ਟਰੱਕ ਨੇ ਖੋਪੜੀ ਦੇ ਉਡਾਏ ਚਿੱਥੜੇ, ਸਾਲ ਪਹਿਲਾਂ ਹੋਇਆ ਸੀ ਵਿਆਹ

ਨਛੱਤਰ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਦੱਸਦਾ ਸੀ ਕਿ ਰਮਨਦੀਪ ਕੌਰ ਆਪਣੇ ਪਹਿਲੇ ਪ੍ਰੇਮੀ ਮੁਕੇਸ਼ ਯਾਦਵ ਨਾਲ ਹੁਣ ਵੀ ਮੇਰੇ ਸਾਹਮਣੇ ਗੱਲਾਂ ਕਰਦੀ ਸੀ ਅਤੇ ਜਦ ਮੈਂ ਇਸ ਨੂੰ ਰੋਕਦਾ ਹਾਂ ਤਾਂ ਇਹ ਮੈਨੂੰ ਆਪਣੇ ਪਹਿਲੇ ਪ੍ਰੇਮੀ ਮੁਕੇਸ਼ ਯਾਦਵ, ਚਾਚੇ ਦੇ ਲੜਕੇ ਅਮਰੀਕ ਸਿੰਘ ਅਤੇ ਆਪਣੇ ਫੁੱਫੜ ਅਜੀਤ ਸਿੰਘ ਪਾਸੋਂ ਮੈਨੂੰ ਜਾਨੋਂ ਮਰਵਾਉਣ ਦੀਆਂ ਕਈ ਵਾਰ ਧਮਕੀਆਂ ਦਿੱਤੀਆਂ। ਬੀਤੀ 5 ਸਤੰਬਰ ਨੂੰ ਉਕਤ ਤਿੰਨੇ ਲੜਕੀ ਰਮਨਦੀਪ ਕੌਰ ਨੂੰ ਆਪਣੇ ਨਾਲ ਲੈ ਗਏ ਅਤੇ ਮੇਰੇ ਲੜਕੇ ’ਤੇ ਹਮਲਾ ਕਰਨ ਲੱਗੇ ਤਾਂ ਮੇਰੇ ਪੁੱਤਰ ਨੇ ਭੱਜ ਕੇ ਇਨ੍ਹਾਂ ਤੋਂ ਆਪਣੀ ਜਾਨ ਬਚਾਈ। ਹੁਣ ਮੈਨੂੰ ਪੂਰਾ ਯਕੀਨ ਹੈ ਕਿ ਮੇਰੇ ਪੁੱਤਰ ਮਨਪ੍ਰੀਤ ਸਿੰਘ ਦਾ ਕਤਲ ਉਕਤ ਚਾਰਾਂ ਨੇ ਕੀਤਾ ਹੈ।

ਇਸ ਸਬੰਧੀ ਥਾਣਾ ਸਦਰ ਮੁਖੀ ਪਲਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਮਨਪ੍ਰੀਤ ਸਿੰਘ ਦੇ ਪਿਤਾ ਨੱਛਤਰ ਸਿੰਘ ਦੇ ਬਿਆਨਾਂ ’ਤੇ ਰਮਨਦੀਪ ਕੌਰ ਪੁੱਤਰੀ ਰੇਸ਼ਮ ਸਿੰਘ ਵਾਸੀ ਪਿੰਡ ਦਇਆ ਕਲਾਂ ਜ਼ਿਲ੍ਹਾ ਮੋਗਾ, ਮੁਕੇਸ਼ ਯਾਦਵ ਪੁੱਤਰ ਮੇਲ ਨਾਥ ਵਾਸੀ ਘੱਲ ਕਲਾਂ ਰੋਡ ਜ਼ਿਲ੍ਹਾ ਮੋਗਾ, ਅਮਰੀਕ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ ਦਾਈਆ ਕਲਾਂ ਜ਼ਿਲ੍ਹਾ ਮੋਗਾ ਅਤੇ ਅਜੀਤ ਸਿੰਘ ਪੁੱਤਰ ਗੁਲਜਾਰ ਸਿੰਘ ਵਾਸੀ ਪਿੰਡ ਬੱਦਲਾ ਜਗਰਾਓਂ ਜ਼ਿਲ੍ਹਾ ਲੁਧਿਆਣਾ ਖ਼ਿਲਾਫ਼ ਥਾਣਾ ਸਦਰ ਨਕੋਦਰ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਮੰਤਰੀ ਚੇਤਨ ਸਿੰਘ ਜੌੜਾਮਾਜਰਾ ਦਾ ਅਹਿਮ ਬਿਆਨ, ਸਾਨੂੰ ਸੁਰਖੀਆਂ ਨਹੀਂ, ਪੰਜਾਬੀਆਂ ਦੀ ਸਿਹਤ ਫਿੱਟ ਚਾਹੀਦੀ ਹੈ

3 ਡਾਕਟਰਾਂ ਦੇ ਬੋਰਡ ਨੇ ਕੀਤਾ ਪੋਸਟਮਾਰਟਮ :-
ਮ੍ਰਿਤਕ ਮਨਪ੍ਰੀਤ ਸਿੰਘ ਦਾ ਸ਼ੁੱਕਰਵਾਰ ਨਕੋਦਰ ਦੇ ਸਿਵਲ ਹਸਪਤਾਲ ’ਚ ਡਾਕਟਰਾਂ ਦੇ ਤਿੰਨ ਮੈਂਬਰੀ ਬੋਰਡ, ਜਿਨ੍ਹਾਂ ’ਚ ਡਾ. ਜਸਬੀਰ ਸਿੰਘ, ਡਾ. ਜਸਦੀਪ ਸਿੰਘ ਅਤੇ ਡਾ. ਸ਼ਿਲਪਾ ਨੇ ਪੋਸਟਮਾਰਟਮ ਕੀਤਾ, ਜਿਸ ਦਾ ਬਿਸਰਾ ਕੱਢ ਕੇ ਐਗਜ਼ਾਮੀਨਰ ਲਈ ਲੈਬ ’ਚ ਭੇਜਿਆ ਜਾਵੇਗਾ। ਡਾਕਟਰਾਂ ਦੇ ਬੋਰਡ ਅਨੁਸਾਰ ਮ੍ਰਿਤਕ ਦੇ ਗਲ ’ਤੇ ਨਿਸ਼ਾਨ ਸਨ। ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਉਸ ਦੀ ਮੌਤ ਗਲਾ ਘੁੱਟ ਕੇ ਕੀਤੀ ਗਈ ਹੈ। ਮ੍ਰਿਤਕ ਦੇ ਹੱਥ ਕਤਲ ਤੋਂ ਪਹਿਲਾਂ ਕੱਟੇ ਗਏ ਜਾਂ ਬਾਅਦ‌ ’ਚ ਇਹ ਸਪੱਸ਼ਟ ਨਹੀਂ ਹੋਇਆ।

ਇਹ ਵੀ ਪੜ੍ਹੋ: ਗੜ੍ਹਸ਼ੰਕਰ ਵਿਖੇ ਬੀਜ ਵਿਕਰੇਤਾ ਨੇ ਕੀਤੀ ਖ਼ੁਦਕੁਸ਼ੀ, ਮਰਨ ਤੋਂ ਪਹਿਲਾਂ CM ਮਾਨ ਨੂੰ ਸੁਸਾਈਡ ਨੋਟ 'ਚ ਕੀਤੀ ਫਰਿਆਦ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News