21 ਸਾਲਾ ਨੌਜਵਾਨ ਨੇ ਕਰਜ਼ੇ ਤੋਂ ਦੁਖੀ ਹੋ ਕੇ ਲਗਾਇਆ ਮੌਤ ਨੂੰ ਗਲੇ

Saturday, May 18, 2019 - 09:49 PM (IST)

21 ਸਾਲਾ ਨੌਜਵਾਨ ਨੇ ਕਰਜ਼ੇ ਤੋਂ ਦੁਖੀ ਹੋ ਕੇ ਲਗਾਇਆ ਮੌਤ ਨੂੰ ਗਲੇ

ਖੰਨਾ,(ਬਿਪਨ) : ਸ਼ਹਿਰ 'ਚ ਇਕ ਨੌਜਵਾਨ ਕਿਸਾਨ ਵਲੋਂ ਜਿਸ ਨੇ ਕਰਜ਼ੇ ਤੋਂ ਤੰਗ ਪਰੇਸ਼ਾਨ ਹੋਣ ਕਾਰਨ ਖੁਦਕੁਸ਼ੀ ਕਰ ਲਈ। ਪੁਲਸ ਜਿਲ੍ਹਾ ਖੰਨਾ ਅਧੀਨ ਪੈਂਦੇ ਪਿੰਡ ਨੌਲੜੀ ਖੁਰਦ ਦੇ 21 ਸਾਲਾ ਕਿਸਾਨ ਜਸਦੀਪ ਸਿੰਘ ਵਲੋ ਕਰਜ਼ੇ ਤੋਂ ਤੰਗ ਆ ਕੇ ਖੁਦਕੁਸ਼ੀ ਕਰਨ ਦਾ ਸਮਾਚਾਰ ਮਿਲਿਆ ਹੈ । ਜਾਣਕਾਰੀ ਮੁਤਾਬਕ ਜਸਦੀਪ ਸਿੰਘ ਪੁਤਰ ਹਰਜਿੰਦਰ ਸਿੰਘ ਉਮਰ 21 ਸਾਲ ਜਿਹੜਾ ਕਿ ਆਪਣੇ ਬਜ਼ੁਰਗ ਮਾਪਿਆਂ ਦਾ ਇਕਲੌਤਾ ਸਹਾਰਾ ਸੀ । ਆਪਣੀ ਪੜ੍ਹਾਈ ਦੀ ਉਮਰ 'ਚ ਹੀ ਆਪਣੇ ਬਜ਼ੁਰਗ ਮਾਤਾ ਪਿਤਾ ਨਾਲ ਖੇਤੀ ਕਰਨ ਲੱਗ ਗਿਆ। ਖੇਤ 'ਚ ਪੈ ਰਹੇ ਲਗਾਤਾਰ ਘਾਟੇ ਕਾਰਨ ਅੱਜ ਬਾਅਦ ਦੁਪਿਹਰ ਜਸਦੀਪ ਨੇ ਆਪਣੇ ਘਰ ਪੱਖੇ ਵਾਲੀ ਹੁੱਕ ਨਾਲ ਗੱਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ।  
ਇਸ ਮੌਕੇ ਪਿੰਡ ਨੌਲੜੀ ਖੁਰਦ ਤੇ ਸਾਬਕਾ ਸਰਪੰਚ ਕੈਂਪੀ ਗਰੇਵਾਲ ਨਾਲ ਗੱਲ ਕਰਨ 'ਤੇ ਉਨ੍ਹਾਂ ਕਿਹਾ ਕਿ ਜਸਦੀਪ ਸਿੰਘ ਦੀਆਂ ਹਾੜ੍ਹੀ ਤੇ ਸਾਊਣੀ ਦੀਆਂ ਦੋਵੇਂ ਫਸਲਾਂ ਖਰਾਬ ਹੋ ਗਈਆਂ ਸਨ । ਜਿਸ ਕਰਕੇ ਜਸਦੀਪ ਸਿੰਘ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿਣ ਲੱਗਾ ਸੀ । ਜਸਦੀਪ ਸਿੰਘ ਦੀ ਮੌਤ ਦਾ ਕਾਰਨ ਵੀ ਇਸ ਦੇ ਸਿਰ ਚੱੜੀ ਕਰਜ਼ੇ ਦੀ ਪੱਡ ਹੀ ਬਣੀ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਜਸਦੀਪ ਦੇ ਮਾਪਿਆਂ ਸਿਰ ਚੜ੍ਹਿਆ ਸਾਰਾ ਕਰਜ਼ਾ ਮੁਆਫ ਕੀਤਾ ਜਾਵੇ ਤੇ ਇਸ ਪਰਿਵਾਰ ਦੀਆਂ ਹੋਈਆਂ ਦੋਵੇਂ ਫਸਲਾਂ ਦਾ ਮੁਆਵਜਾ ਦਿੱਤਾ ਜਾਵੇ।|


Related News