ਸਾਲ 2019 : ਸੋਸ਼ਲ ਮੀਡੀਆ ''ਤੇ ਟ੍ਰੈਂਡਿੰਗ ''ਚ ਰਹੇ ਇਹ ''ਟੌਪਿਕ''
Saturday, Dec 21, 2019 - 11:43 PM (IST)

ਜਲੰਧਰ (ਏਜੰਸੀ)- ਸਾਲ 2019 'ਚ ਤਕਨਾਲੋਜੀ ਨੇ ਕਈ ਮੁਕਾਮ ਹਾਸਲ ਕੀਤੇ। ਇਸ ਸਾਲ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ 'ਤੇ ਕਈ ਚੀਜਾਂ ਟ੍ਰੈਂਡ ਕਰਦੀਆਂ ਰਹੀਆਂ। ਤੁਹਾਨੂੰ ਦੱਸ ਦਈਏ ਕਿ ਕਿਸ ਟਵੀਟ ਨੂੰ 2019 ਵਿਚ ਜ਼ਿਆਦਾ ਲਾਈਕ ਮਿਲੇ ਅਤੇ ਕਿਸ ਨੂੰ ਸਭ ਤੋਂ ਜ਼ਿਆਦਾ ਵਾਰ ਰੀਟਵੀਟ ਕੀਤਾ ਗਿਆ।
#Loksabhaelection 2019- ਸਾਲ 2019 ਵਿਚ ਟਾਪ ਟ੍ਰੈਂਡਿੰਗ ਵਿਚ ਰਿਹਾ ਅਤੇ ਗੋਲਡਨ ਟਵੀਟ ਬਣਿਆ। ਮਈ 2019 ਵਿਚ ਲੋਕਸਭਾ ਚੋਣਾਂ ਵਿਚ ਭਾਜਪਾ ਦੀ ਜਿੱਤ 'ਤੇ ਪੀ.ਐਮ. ਮੋਦੀ ਵਲੋਂ ਕੀਤੇ ਗਏ ਟਵੀਟ ਨੂੰ ਇਸ ਸਾਲ ਭਾਰਤ ਵਿਚ ਸਭ ਤੋਂ ਜ਼ਿਆਦਾ ਰੀਟਵੀਟ ਅਤੇ ਲਾਈਕ ਕੀਤਾ ਗਿਆ। ਖੁਦ ਇਸ ਜਾਣਕਾਰੀ ਨੂੰ ਸਾਂਝਾ ਕਰਦੇ ਹੋਏ ਟਵਿੱਟਰ 'ਤੇ ਲਿਖਿਆ ਕਿ ਪੀ.ਐਮ. ਮੋਦੀ ਵਲੋਂ ਕੀਤੇ ਗਏ ਟਵੀਟ।
#Loksabhaelection 2019- ਨੂੰ ਇਸ ਸਾਲ ਸਭ ਤੋਂ ਜ਼ਿਆਦਾ (1.17 ਲੱਖ) ਵਾਰ ਰੀਟਵੀਟ ਕੀਤਾ ਗਿਆ ਅਤੇ ਇਸ ਨੂੰ ਸਭ ਤੋਂ ਜ਼ਿਆਦਾ (4.2 ਲੱਖ) ਲਾਈਕ ਮਿਲੇ।
ਇਸ ਤੋਂ ਇਲਾਵਾ ਇਸਰੋ ਦੇ ਚੰਦਰਯਾਨ ਮਿਸ਼ਨ #Chandaryan2, #CWC2019, #Pulwama ਅਤੇ #Article 370 ਨੂੰ ਸਭ ਤੋਂ ਜ਼ਿਆਦਾ ਪਸੰਦ ਕੀਤਾ ਗਿਆ ਅਤੇ ਰੀਟਵੀਟ ਵੀ ਮਿਲੇ। ਸਿਨੇ ਜਗਤ ਵਿਚ ਬਿਗ ਬੀ ਯਾਨੀ ਅਮਿਤਾਭ ਬੱਚਨ ਦਾ ਟਵਿੱਟਰ ਹੈਂਡਲ ਚੋਟੀ 'ਤੇ ਰਿਹਾ। ਇਸ ਨੂੰ ਸਭ ਤੋਂ ਜ਼ਿਆਦਾ ਯੂਜ਼ਰਸ ਨੇ ਐਕਸੈਸ ਕੀਤਾ, ਜਦੋਂ ਕਿ ਸੋਨਾਕਸ਼ੀ ਸਿਨ੍ਹਾ ਦਾ ਟਵਿੱਟਰ ਹੈਂਡਲ ਵੀ ਟਾਪ 'ਤੇ ਨਜ਼ਰ ਆਇਆ। ਸਪੋਰਟਸ ਵਿਚ ਐਮ.ਐਸ. ਧੋਨੀ ਨੂੰ ਜਨਮਦਿਨ ਦੀ ਵਧਾਈ ਦੇਣ ਵਾਲੇ ਵਿਰਾਟ ਕੋਹਲੀ ਦੇ ਟਵੀਟ ਨੂੰ ਸਭ ਤੋਂ ਜ਼ਿਆਦਾ ਰੀਟਵੀਟ ਕੀਤਾ ਗਿਆ। ਇਸ ਟਵੀਟ ਨੂੰ 45000 ਤੋਂ ਜ਼ਿਆਦਾ ਵਾਰ ਰੀਟਵੀਟ ਕੀਤਾ ਗਿਆ ਅਤੇ ਇਸ ਨੂੰ 4.12 ਲੱਖ ਲਾਈਕ ਮਿਲੇ। ਗੂਗਲ 'ਈਅਰ ਇਨ ਸਰਚ 2019' ਦੇ ਮੁਤਾਬਕ ਇਸ ਸਾਲ ਭਾਰਤ ਵਿਚ ਜ਼ਿਆਦਾ ਸਰਚ ਕੀਤਾ ਗਿਆ ਟੌਪਿਕ 'ਧਾਰਾ 370 ਕੀ ਹੈ' ਰਿਹਾ।