2000 ਰੁਪਏ ਲਈ ਕਿਸਾਨ ਦਾ ਕਤਲ ਕਰਨ ਵਾਲੇ 2 ਗ੍ਰਿਫ਼ਤਾਰ

Friday, Jun 15, 2018 - 06:15 AM (IST)

2000 ਰੁਪਏ ਲਈ ਕਿਸਾਨ ਦਾ ਕਤਲ ਕਰਨ ਵਾਲੇ 2 ਗ੍ਰਿਫ਼ਤਾਰ

ਸ਼ੁਤਰਾਣਾ/ਪਾਤੜਾਂ,   (ਅਡਵਾਨੀ)- ਪਿੰਡ ਅਰਨੋ ਦੇ ਇਕ ਕਿਸਾਨ ਨੂੰ 2000 ਰੁਪਏ ਕਰਜ਼ਾ ਨਾ ਮੋੜਨ 'ਤੇ 2 ਵਿਅਕਤੀ ਕੁੱਟ-ਮਾਰ ਕੇ ਮੌਤ ਦੇ ਘਾਟ ਉਤਾਰ ਕੇ ਫਰਾਰ ਹੋ ਗਏ ਸਨ। ਪੁਲਸ ਨੇ ਅੱਜ ਸੂਚਨਾ ਦੇ ਆਧਾਰ 'ਤੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ। 
ਐੱਸ. ਐੈੱਚ. ਓ. ਸ਼ੁਤਰਾਣਾ ਦਰਸ਼ਨ ਸਿੰਘ ਤੇ ਠਰੂਆ ਇੰਚਾਰਜ ਜਸਵਿੰਦਰ ਸਿੰਘ ਨੇ ਦੱਸਿਆ ਕਿ ਸ਼ਮਸ਼ੇਰ ਸਿੰਘ ਪੁੱਤਰ ਗੁਰਨਾਮ ਸਿੰਘ ਪਿੰਡ ਅਰਨੋ ਤੇ ਨੀਟਾ ਸਿੰਘ ਪੁੱਤਰ ਮੱਖਣ ਸਿੰਘ ਪਿੰਡ ਠਰੂਆ ਨੇ ਕਿਸਾਨ ਹਰਜਿੰਦਰ ਸਿੰਘ ਪੁੱਤਰ ਮਨਜੀਤ ਸਿੰਘ ਡੇਰਾ ਕੁਰੂਕਸ਼ੇਤਰੀਆਂ ਠਰੂਆ ਦੀ ਜ਼ਮੀਨ ਪੱਧਰ ਕਰਨ ਦੇ ਕਰੀਬ 2 ਹਜ਼ਾਰ ਰੁਪਏ ਲੈਣੇ ਸਨ। ਹਰਜਿੰਦਰ ਸਿੰਘ ਕੋਲੋਂ ਪੈਸੇ ਮੰਗਣ 'ਤੇ ਤਕਰਾਰ ਹੋ ਗਿਆ। ਤਕਰਾਰ ਇੰਨਾ ਵਧ ਗਿਆ ਕਿ ਸ਼ਮਸ਼ੇਰ ਸਿੰਘ ਤੇ ਨੀਟਾ ਸਿੰਘ ਨੇ ਉਸ ਨੂੰ ਬੜੀ ਬੇਰਹਿਮੀ ਨਾਲ ਡੰਡਿਆਂ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੁਲਸ ਵੱਲੋਂ ਮਾਮਲਾ ਦਰਜ ਕਰਨ ਤੋਂ ਬਾਅਦ ਉਹ ਫਰਾਰ ਹੋ ਗਏ ਸਨ, ਜਿਨ੍ਹਾਂ ਨੂੰ ਪਿੰਡ ਅਰਨੋਂ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਅੱਜ ਉਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕਰਨ ਮਗਰੋਂ ਇਕ ਦਿਨ ਦਾ ਰਿਮਾਂਡ ਦਿੱਤਾ ਗਿਆ ਹੈ। 


Related News