200 ਗ੍ਰਾਮ ਨਸ਼ੇ ਵਾਲੇ ਪਾਊਡਰ ਸਣੇ 2 ਗ੍ਰਿਫਤਾਰ
Monday, Feb 12, 2018 - 12:54 AM (IST)

ਰਾਹੋਂ, (ਪ੍ਰਭਾਕਰ)- ਪੁਲਸ ਪਾਰਟੀ ਨੇ ਪਿੰਡ ਸ਼ਹਿਬਾਜ਼ਪੁਰ ਵੱਲੋਂ ਆ ਰਹੇ ਇਕ ਨੌਜਵਾਨ ਜਗਰੂਪ ਰਾਮ (ਰੂਪ) ਪੁੱਤਰ ਬਲਵੀਰ ਰਾਮ ਵਾਸੀ ਲਗੜੋਆ ਨੂੰ ਕਾਬੂ ਕਰ ਕੇ 100 ਗ੍ਰਾਮ ਨਸ਼ੇ ਵਾਲਾ ਪਾਊਡਰ ਬਰਾਮਦ ਕੀਤਾ। ਜ਼ਿਕਰਯੋਗ ਹੈ ਕਿ ਜਗਰੂਪ ਰਾਮ 'ਤੇ ਥਾਣਾ ਨਵਾਂਸ਼ਹਿਰ ਵਿਖੇ ਪਹਿਲਾਂ ਵੀ 380 ਗ੍ਰਾਮ ਨਸ਼ੇ ਵਾਲੇ ਪਾਊਡਰ ਦੇ ਦੋ ਮਾਮਲੇ ਦਰਜ ਹਨ। ਇਸੇ ਤਰ੍ਹਾਂ ਏ. ਐੱਸ. ਆਈ. ਸੁਰਿੰਦਰ ਸਿੰਘ ਦੀ ਪੁਲਸ ਪਾਰਟੀ ਨੇ ਪਿੰਡ ਛੋਕਰਾ ਮੋੜ ਦੇ ਕੋਲੋਂ ਇਕ ਪੈਦਲ ਆ ਰਹੇ ਨੌਜਵਾਨ ਦੀਪਾ ਪੁੱਤਰ ਸਵ. ਮੋਹਨ ਲਾਲ ਵਾਸੀ ਸੋਇਤਾ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ 100 ਗ੍ਰਾਮ ਨਸ਼ੇ ਵਾਲਾ ਪਾਊਡਰ ਬਰਾਮਦ ਹੋਇਆ। ਇਨ੍ਹਾਂ ਦੋਵਾਂ ਖਿਲਾਫ ਥਾਣਾ ਰਾਹੋਂ ਵਿਖੇ ਮਾਮਲੇ ਦਰਜ ਕਰ ਕੇ ਦੋਵਾਂ ਦੋਸ਼ੀਆਂ ਨੂੰ ਨਵਾਂਸ਼ਹਿਰ ਦੀ ਅਦਾਲਤ ਵਿਚ ਪੇਸ਼ ਕੀਤਾ। ਜੱਜ ਸਾਹਿਬ ਦੇ ਹੁਕਮਾਂ ਅਨੁਸਾਰ ਜਗਰੂਪ ਰਾਮ (ਰੂਪ) ਤੇ ਦੀਪਾ ਨੂੰ ਲੁਧਿਅਣਾ ਦੀ ਜੇਲ ਭੇਜਿਆ ਗਿਆ।