ਸ਼ੰਭੂ ਬਾਰਡਰ 'ਤੇ ਕਿਸਾਨ ਅੰਦੋਲਨ ਦੇ 200 ਦਿਨ ਪੂਰੇ, ਅੱਜ ਕਿਸਾਨਾਂ ਦਾ ਹੋਵੇਗਾ ਵੱਡਾ ਇਕੱਠ

Saturday, Aug 31, 2024 - 12:04 PM (IST)

ਪਟਿਆਲਾ/ਸੰਗਰੂਰ : ਸ਼ੰਭੂ ਬਾਰਡਰ ਅਤੇ ਖਨੌਰੀ ਬਾਰਡਰ ‘ਤੇ ਕਿਸਾਨ ਜੱਥੇਬੰਦੀਆਂ ਆਪਣੀਆਂ ਮੰਗਾਂ ਨੂੰ ਲੈ ਕੇ 13 ਫਰਵਰੀ ਤੋਂ ਲਗਾਤਾਰ ਧਰਨੇ ‘ਤੇ ਬੈਠੀਆਂ ਹੋਈਆਂ ਹਨ ਪਰ ਹੁਣ 200 ਦਿਨ ਪੂਰੇ ਹੋਣ ‘ਤੇ ਕਿਸਾਨ ਜੱਥੇਬੰਦੀਆਂ ਵੱਲੋਂ ਵੱਡਾ ਇਕੱਠ ਕੀਤਾ ਜਾਵੇਗਾ। ਇਹ ਜਾਣਕਾਰੀ ਸਰਵਣ ਸਿੰਘ ਪੰਧਰੇ ਵੱਲੋਂ ਪੱਤਰਕਾਰਾਂ ਨੂੰ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਆਪਣਾ ਹੱਕ ਲੈ ਕੇ ਹੀ ਰਹਾਂਗੇ ਅਤੇ ਸਾਡੀ ਇੱਕ ਬੀਬੀ ਸੁਖਵਿੰਦਰ ਕੌਰ ਦੇ ਘਰ ਐੱਨ. ਆਈ. ਏ. ਵੱਲੋਂ ਛਾਪੇਮਾਰੀ ਕੀਤੀ ਗਈ ਹੈ, ਜੋ ਕਿ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੀ ਜਨਰਲ ਸਕੱਤਰ ਹੈ ਪਰ ਉਹ ਸ਼ੰਭੂ ਮੋਰਚੇ 'ਤੇ ਬੀਬੀਆਂ ਦੇ ਜੱਥੇ ਨਾਲ ਬੈਠੇ ਹਨ।  

ਇਹ ਵੀ ਪੜ੍ਹੋ : ਪ੍ਰੇਮ ਸਬੰਧਾਂ ਦੇ ਚੱਲਦਿਆਂ ਪ੍ਰੇਮੀ ਤੇ ਪ੍ਰੇਮਿਕਾ ਨੇ ਪੀਤੀ ਜ਼ਹਿਰੀਲੀ ਦਵਾਈ, ਪ੍ਰੇਮਿਕਾ ਦੀ ਮੌਤ 

ਸਾਡਾ ਮੋਰਚਾ ਚੜ੍ਹਦੀ ਕਲਾ ਵਿੱਚ ਹੈ ਅਤੇ ਅੱਜ ਵੱਡਾ ਇਕੱਠ ਹੋਵੇਗਾ। ਦੂਜੇ ਪਾਸੇ ਇੱਕ ਮਹਿਲਾ ਕਿਸਾਨ ਆਗੂ ਦੇ ਘਰ ਐੱਨ. ਆਈ. ਏ. ਦੇ ਛਾਪੇ ’ਤੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਉਹ ਇਨ੍ਹਾਂ ਛਾਪਿਆਂ ਤੋਂ ਡਰਨ ਵਾਲੇ ਨਹੀਂ ਹਨ ਅਤੇ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਦੋਂ ਤੱਕ ਅੰਦੋਲਨ ਜਾਰੀ ਰਹੇਗਾ। ਸਰਵਣ ਸਿੰਘ ਪੰਧੇਰ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਹ ਮੋਦੀ ਸਰਕਾਰ ਲਈ ਵੱਡੀ ਸਿਰਦਰਦੀ ਬਣਿਆ ਹੋਇਆ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਕਾਂਗਰਸ ਪਾਰਟੀ ਨੇ ਪੰਜਾਬ ਸਣੇ ਕਈ ਸੂਬਿਆਂ 'ਚ ਸੈਕਟਰੀ ਤੇ ਜੁਆਇੰਟ ਸੈਕਟਰੀ ਕੀਤੇ ਨਿਯੁਕਤ

ਮੋਦੀ ਸਰਕਾਰ ਨੇ ਅਤੀਤ ਵਿੱਚ ਵੀ ਅੰਦੋਲਨ 'ਤੇ ਜ਼ੁਲਮ ਕੀਤੇ ਹਨ। ਬੀਬੀ ਸੁਖਵਿੰਦਰ ਕੌਰ ਦੇ ਘਰ ਐੱਨ. ਆਈ. ਏ. ਵੱਲੋਂ ਛਾਪੇਮਾਰੀ ਕੀਤੀ ਗਈ ਅਤੇ ਵਕੀਲਾਂ ਦੇ ਘਰ ਛਾਪੇਮਾਰੀ ਕੀਤੀ ਗਈ। ਕਿਸਾਨ ਆਗੂ ਨੇ ਕਿਹਾ ਕਿ 31 ਅਗਸਤ ਨੂੰ ਅੰਦੋਲਨ ਦੇ 200 ਦਿਨ ਪੂਰੇ ਹੋ ਗਏ ਹਨ। ਲੱਖਾਂ ਕਿਸਾਨ ਇਕੱਠੇ ਹੋ ਰਹੇ ਹਨ। ਸਮਾਂ ਦੇਖੋ, ਉਹ ਅੰਦੋਲਨ ਨੂੰ ਅਜਿਹੇ ਸਮੇਂ 'ਚ ਦਬਾ ਦੇਣਾ ਚਾਹੁੰਦੇ ਹਨ, ਜਦੋਂ 200 ਦਿਨ ਪੂਰੇ ਹੋ ਰਹੇ ਹਨ ਪਰ ਅਸੀਂ ਦੱਬਣ ਵਾਲੇ ਨਹੀਂ। ਮੈਂ ਸਾਰੇ ਕਿਸਾਨਾਂ ਨੂੰ ਕਹਾਂਗਾ ਕਿ ਬੀਬੀ ਸੁਖਵਿੰਦਰ ਕੌਰ ਦੇ ਘਰ ਪੁੱਜਣ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 


Babita

Content Editor

Related News