ਬਕਾਇਆ ਪ੍ਰਾਪਰਟੀ ਟੈਕਸ ਜਮ੍ਹਾ ਕਰਵਾਉਣ ’ਤੇ ਦੇਣੀ ਹੋਵੇਗੀ 20 ਫੀਸਦੀ ਪੈਨਲਟੀ, 18 ਫੀਸਦੀ ਵਿਆਜ਼ ਵੀ ਲੱਗੇਗਾ
Saturday, Apr 01, 2023 - 04:37 PM (IST)
ਲੁਧਿਆਣਾ (ਹਿਤੇਸ਼) : ਨਗਰ ਨਿਗਮ ਵਲੋਂ 10 ਫੀਸਦੀ ਪੈਨਲਟੀ ਨਾਲ ਬਕਾਇਆ ਪ੍ਰਾਪਰਟੀ ਟੈਕਸ ਜਮ੍ਹਾ ਕਰਵਾਉਣ ਲਈ ਫਿਕਸ ਕੀਤੀ ਗਈ ਡੈੱਡਲਾਈਨ, 31 ਮਾਰਚ ਨੂੰ ਖ਼ਤਮ ਹੋ ਗਈ ਹੈ। ਹੁਣ 1 ਅਪ੍ਰੈਲ ਨੂੰ ਬਕਾਇਆ ਪ੍ਰਾਪਰਟੀ ਟੈਕਸ ਜਮ੍ਹਾ ਕਰਵਾਉਣ ’ਤੇ 18 ਫੀਸਦੀ ਵਿਆਜ਼ ਅਤੇ 20 ਫੀਸਦੀ ਪੈਨਲਟੀ ਲਗਾਉਣ ਦੀ ਕਾਰਵਾਈ ਕੀਤੀ ਜਾਵੇਗੀ। ਇੱਥੇ ਦੱਸਣਾ ਜ਼ਰੂਰੀ ਹੋਵੇਗਾ ਕਿ ਸਰਕਾਰ ਵਲੋਂ ਸਤੰਬਰ ਤੱਕ ਮੌਜੂਦਾ ਵਿੱਤੀ ਸਾਲ ਦਾ ਪ੍ਰਾਪਰਟੀ ਟੈਕਸ ਜਮ੍ਹਾ ਕਰਵਾਉਣ ਵਾਲੇ ਲੋਕਾਂ ਨੂੰ 10 ਫੀਸਦੀ ਰਿਬੇਟ ਦਿੱਤੀ ਜਾਂਦੀ ਹੈ, ਜਦਕਿ ਅਕਤੂਬਰ ਤੋਂ ਲੈ ਕੇ 31 ਦਸੰਬਰ ਤੱਕ ਦੇਣਾ ਪੂਰਾ ਪ੍ਰਾਪਰਟੀ ਟੈਕਸ ਪੈਂਦਾ ਹੈ। ਇਸ ਤੋਂ ਬਾਅਦ ਜਨਵਰੀ ਤੋਂ 31 ਮਾਰਚ ਤੱਕ 10 ਫੀਸਦੀ ਪੈਨਲਟੀ ਲਗਾਈ ਜਾਂਦੀ ਹੈ ਅਤੇ 1 ਅਪ੍ਰੈਲ ਤੋਂ ਪਿਛਲੇ ਸਾਲ ਦਾ ਪ੍ਰਾਪਰਟੀ ਟੈਕਸ ਜਮ੍ਹਾ ਕਰਵਾਉਣ ’ਤੇ 18 ਫੀਸਦੀ ਵਿਆਜ਼ ਅਤੇ 20 ਫੀਸਦੀ ਪੈਨਲਟੀ ਲਗਾਉਣ ਦਾ ਨਿਯਮ ਹੈ।
ਇਹ ਵੀ ਪੜ੍ਹੋ : 32 ਸਾਲ ਪੁਰਾਣੇ ਕੇਸ ’ਚ CBI ਕੋਰਟ ’ਚ ਸੁਣਵਾਈ, ਤੱਤਕਾਲੀਨ ਇੰਸਪੈਕਟਰ ਦੋਸ਼ੀ ਕਰਾਰ
ਨਗਰ ਨਿਗਮ ਦੇ ਆਖਰੀ ਦਿਨ ਜੁਟਾਇਆ 2 ਕਰੋੜ ਦਾ ਰੈਵੇਨਿਊ
ਨਗਰ ਨਿਗਮ ਵਲੋਂ ਬਜਟ ਟਾਰਗੈੱਟ ਪੂਰਾ ਕਰਨ ਲਈ ਜਿੱਥੇ ਮਾਰਚ ਦੌਰਾਨ ਛੁੱਟੀ ਦੇ ਦਿਨ ਵੀ ਆਫਿਸ ਖੋਲ੍ਹ ਕੇ ਰੱਖੇ ਗਏ, ਉੱਥੇ ਵਿੱਤੀ ਸਾਲ ਖਤਮ ਹੋਣ ਦੇ ਆਖਰੀ ਦਿਨ ਨਗਰ ਨਿਗਮ ਦੇ ਸੁਵਿਧਾ ਸੈਂਟਰਾਂ ’ਚ ਬਕਾਇਆ ਪ੍ਰਾਪਰਟੀ ਟੈਕਸ ਜਮ੍ਹਾ ਕਰਵਾਉਣ ਵਾਲੇ ਲੋਕਾਂ ਦੀ ਭੀੜ ਜਮ੍ਹਾ ਰਹੀ ਹੈ। ਇਸ ਦੌਰਾਨ ਨਗਰ ਨਿਗਮ ਅਫਸਰਾਂ ਵਲੋਂ ਚਾਰੇ ਜ਼ੋਨਾਂ ’ਚ ਲਗਭਗ 2 ਕਰੋੜ ਦਾ ਰੈਵੇਨਿਊ ਜੁਟਾਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਅਹਿਮ ਬਦਲਾਅ : ਬਿਜਲੀ ਦਰਾਂ ਵਧਣਗੀਆਂ, 15 ਸਾਲ ਪੁਰਾਣੇ ਸਰਕਾਰੀ ਵਾਹਨ ਹੋਣਗੇ ਬੰਦ
ਨੋਟਿਸ ਮਿਲਣ ਤੋਂ ਬਾਅਦ ਪੁਲਸ ਨੇ ਜਮ੍ਹਾ ਕਰਵਾਇਆ 1.48 ਕਰੋੜ ਦਾ ਬਕਾਇਆ ਪ੍ਰਾਪਰਟੀ ਟੈਕਸ
ਨਗਰ ਨਿਗਮ ਕਮਿਸ਼ਨਰ ਵਲੋਂ ਪਹਿਲਾਂ ਵਿਭਾਗ ਨੂੰ ਨੋਟਿਸ ਜਾਰੀ ਕੀਤਾ ਗਿਆ ਕਿ 2013 ਦੇ ਬਾਅਦ ਤੋਂ ਥਾਣਿਆਂ, ਰਿਹਾਇਸ਼ੀ ਅਤੇ ਆਫਿਸ ਦੀ ਬਿਲਡਿੰਗਾਂ ਦਾ ਪ੍ਰਾਪਰਟੀ ਟੈਕਸ ਜਮ੍ਹਾ ਨਹੀਂ ਕਰਵਾਇਆ ਜਾ ਰਿਹਾ ਹੈ, ਜਿਸ ਦਾ ਅੰਕੜਾ 20 ਕਰੋੜ ਤੋਂ ਪਾਰ ਹੋ ਗਿਆ ਹੈ। ਇਸ ਦੇ ਮੱਦੇਨਜ਼ਰ ਨਗਰ ਨਿਗਮ ਵਲੋਂ ਪੁਲਸ ਕਮਿਸ਼ਨਰ ਨੂੰ ਜ਼ੋਨ ਵਾਈਜ਼ ਬਕਾਇਆ ਪ੍ਰਾਪਰਟੀ ਟਕਸ ਦੀ ਡਿਟੇਲ ਭੇਜ ਕੇ ਜਮ੍ਹਾ ਕਰਵਾਉਣ ਲਈ ਬੋਲਿਆ ਗਿਆ। ਇਸ ਸਬੰਧੀ ਜਾਰੀ ਲੈਟਰ ’ਚ 31 ਮਾਰਚ ਤੋਂ ਬਾਅਦ ਬਕਾਇਆ ਪ੍ਰਾਪਰਟੀ ਟੈਕਸ ਜਮ੍ਹਾ ਕਰਵਾਉਣ ’ਤੇ 18 ਫੀਸਦੀ ਵਿਆਜ਼ ਅਤੇ 20 ਫੀਸਦੀ ਪੈਨਲਟੀ ਲਗਾਉਣ ਦੀ ਜਾਣਕਾਰੀ ਵੀ ਦਿੱਤੀ ਗਈ ਹੈ।
ਇਸ ਮਾਮਲੇ ਦੀ ਰਿਪੋਰਟ ਲੋਕਲ ਬਾਡੀਜ਼ ਵਿਭਾਗ ਦੇ ਪ੍ਰਿੰਸੀਪਲ ਸੈਕਟਰੀ ਨੂੰ ਵੀ ਭੇਜੀ ਗਈ, ਜਿਸ ਦਾ ਨਤੀਜਾ ਇਹ ਹੋਇਆ ਕਿ ਪੁਲਸ ਵਿਭਾਗ ਵਲੋਂ 31 ਮਾਰਚ ਨੂੰ 1.48 ਕਰੋੜ ਦਾ ਬਕਾਇਆ ਪ੍ਰਾਪਰਟੀ ਟੈਕਸ ਜਮ੍ਹਾ ਕਰਵਾ ਦਿੱਤਾ ਗਿਆ।
ਇਹ ਵੀ ਪੜ੍ਹੋ : ਪ੍ਰਸ਼ਾਸਨ ਨੇ ਕੀਤੀ ਆਧਾਰ ਅਪਡੇਸ਼ਨ ਪ੍ਰਕਿਰਿਆ ਰੀਵਿਊ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ