ਕੇਂਦਰੀ ਸੁਧਾਰ ਜੇਲ੍ਹ ਪਟਿਆਲਾ ’ਚੋਂ 20 ਮੋਬਾਇਲ ਤੇ ਦੇਸੀ ਤਰੀਕੇ ਨਾਲ ਬਣਾਏ ਹਥਿਆਰ ਬਰਾਮਦ

Saturday, Oct 14, 2023 - 06:32 PM (IST)

ਕੇਂਦਰੀ ਸੁਧਾਰ ਜੇਲ੍ਹ ਪਟਿਆਲਾ ’ਚੋਂ 20 ਮੋਬਾਇਲ ਤੇ ਦੇਸੀ ਤਰੀਕੇ ਨਾਲ ਬਣਾਏ ਹਥਿਆਰ ਬਰਾਮਦ

ਪਟਿਆਲਾ (ਕੰਵਲਜੀਤ) : ਪਟਿਆਲਾ ਦੀ ਕੇਂਦਰੀ ਸੁਧਾਰ ਜੇਲ੍ਹ ਆਏ ਦਿਨ ਸੁਰਖੀਆਂ ਵਿਚ ਰਹਿੰਦੀ ਹੈ। ਇਸ ਵਾਰ ਸੁਰਖੀਆਂ ਵਿਚ ਆਉਣ ਦਾ ਕਾਰਨ ਜੇਲ੍ਹ ਅੰਦਰੋਂ ਇਕ ਵੱਡੀ ਖੇਪ ਬਰਾਮਦ ਹੋਣਾ ਹੈ। ਦੱਸ ਦੀਏ ਕਿ ਆਏ ਦਿਨ ਪੁਲਸ ਵੱਲੋਂ ਪਟਿਆਲਾ ਦੀ ਕੇਂਦਰੀ ਸੁਧਾਰ ਜੇਲ੍ਹ ਦੀ ਚੈਕਿੰਗ ਕੀਤੀ ਜਾਂਦੀ ਹੈ ਜਿਸ ਦੇ ਚੱਲਦਿਆਂ ਕੱਲ੍ਹ ਦੇਰ ਸ਼ਾਮ ਪਟਿਆਲਾ ਪੁਲਸ ਵੱਲੋਂ ਸਰਚ ਅਭਿਆਨ ਚਲਾਇਆ ਗਿਆ ਸੀ ਜਿਸ ਵਿਚ ਪੁਲਸ ਨੂੰ ਵੱਡੀ ਸਫਲਤਾ ਹਾਸਿਲ ਹੋਈ। ਪੁਲਸ ਨੂੰ ਜੇਲ੍ਹ ਅੰਦਰੋਂ ਕੁਲ 20 ਮੋਬਾਇਲ ਫੋਨ, ਦੇਸੀ ਤਰੀਕੇ ਦੇ ਨਾਲ ਤਿਆਰ ਕੀਤੇ ਹੋਏ 8 ਕਟਰ ਤੇ ਚਮਚ ਦੇ ਬਣਾਏ ਹੋਏ 3 ਕਟਰ, ਦੇਸੀ ਤਰੀਕੇ ਨਾਲ ਤਿਆਰ ਕੀਤੇ ਹੋਏ 2 ਸੂਏ, 1 ਹੈਡਫੋਨ, 1 ਚਰਜਰ, 1 ਮੈਮੋਰੀਕਾਰਡ, 31 ਤੰਬਾਕੂ ਦੀਆ ਪੁੜੀਆਂ, 3 ਡਾਟਾ ਕੇਬਲ, 3 ਸਿਮ ਕਾਰਡ ਬਰਾਮਦ ਹੋਏ। 

ਇਹ ਵੀ ਪੜ੍ਹੋ : ਖਰੜ ’ਚ ਵਾਪਰੇ ਤੀਹਰੇ ਕਤਲ ਕਾਂਡ ’ਚ ਸਨਸਨੀਖੇਜ਼ ਖ਼ੁਲਾਸਾ, ਸਾਹਮਣੇ ਆਇਆ ਵਾਰਦਾਤ ਦਾ ਪੂਰਾ ਸੱਚ

ਇਸ ਤੋਂ ਬਾਅਦ ਪੁਲਸ ਨੇ ਵੱਖ-ਵੱਖ 6 ਮਾਮਲੇ ਦਰਜ ਕੀਤੇ ਹਨ। ਫਿਲਹਾਲ ਪੁਲਸ ਵਲੋਂ ਸਾਰੇ ਮਾਮਲ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਕੋਈ ਪਹਿਲਾ ਮੌਕਾ ਨਹੀਂ ਹੈ ਕਿ ਜਦੋਂ ਜੇਲ੍ਹ ਵਿਚੋਂ ਇਤਰਾਜ਼ਯੋਗ ਸਮਾਨ ਬਰਾਮਦ ਹੋਇਆ ਹੋਵੇ। ਇਸ ਤੋਂ ਪਹਿਲਾਂ ਵੀ ਅਜਿਹੇ ਮਾਮਲੇ ਸਾਹਮਣੇ ਆਉਂਦੇ ਰਹੇ ਹਨ। 

ਇਹ ਵੀ ਪੜ੍ਹੋ : ਅੱਲ੍ਹੜ ਉਮਰ ਦੀ ਕੁੜੀ ਨਾਲ ਦੋਸਤੀ ਕਰਨੀ ਪਈ ਮਹਿੰਗੀ, ਹੈਰਾਨ ਕਰਨ ਵਾਲੀ ਹੈ ਪੂਰੀ ਘਟਨਾ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News