20 ਦਿਨ ਪਹਿਲਾਂ ਵਿਆਹੇ ਨੌਜਵਾਨ ਦੀ ਦਰਦਨਾਕ ਮੌਤ, ਦੋ ਦੋਸਤਾਂ ਨੇ ਇਕੱਠਿਆਂ ਤੋੜਿਆ ਦਮ

Friday, Dec 22, 2023 - 06:47 PM (IST)

20 ਦਿਨ ਪਹਿਲਾਂ ਵਿਆਹੇ ਨੌਜਵਾਨ ਦੀ ਦਰਦਨਾਕ ਮੌਤ, ਦੋ ਦੋਸਤਾਂ ਨੇ ਇਕੱਠਿਆਂ ਤੋੜਿਆ ਦਮ

ਨਾਭਾ (ਖੁਰਾਣਾ) : ਨਾਭਾ ’ਚ ਸਤਿਸੰਗ ਰੋਡ ਨਜ਼ਦੀਕ ਵਾਪਰੇ ਸੜਕੀ ਹਾਦਸੇ ’ਚ 2 ਦੋਸਤਾਂ ਦੀ ਮੌਤ ਹੋ ਗਈ। ਮ੍ਰਿਤਕ ਭਵਾਨੀਗੜ੍ਹ ਫੈਕਟਰੀ ਤੋਂ ਕੰਮ ਕਰਨ ਉਪਰੰਤ ਮੋਟਰਸਾਈਕਲ ’ਤੇ ਘਰ ਪਰਤ ਰਹੇ ਸਨ ਕਿ ਹਾਦਸਾ ਵਾਪਰ ਗਿਆ। ਮ੍ਰਿਤਕ ਨੌਜਵਾਨ ਦੀ ਪਛਾਣ ਸੰਜੇ ਕੁਮਾਰ ਪੁੱਤਰ ਜਸਵੀਰ ਸਿੰਘ ਵਾਸੀ ਰੋਹਟੀ ਛੰਨਾ ਵਜੋਂ ਹੋਈ ਹੈ। ਸੰਜੇ ਦੇ ਵਿਆਹ ਨੂੰ ਅਜੇ ਕਰੀਬ 20 ਦਿਨ ਹੀ ਹੋਏ ਸਨ। ਦੂਸਰੇ ਮ੍ਰਿਤਕ ਨੌਜਵਾਨ ਦੀ ਪਛਾਣ ਪਿੰਡ ਰੋਹਟਾ ਦੇ ਨਰਿੰਦਰ ਸਿੰਘ ਪੁੱਤਰ ਗੁਰਚਰਨ ਸਿੰਘ ਵਜੋਂ ਹੋਈ ਹੈ।

ਇਹ ਵੀ ਪੜ੍ਹੋ : ਮੋਗਾ ’ਚ ਵੱਡੀ ਵਾਰਦਾਤ, ਫੁੱਲਾਂ ਨਾਲ ਸਜੀ ਵਿਆਹ ਵਾਲੀ ਕਾਰ ਅੰਦਰ ਚੱਲੀਆਂ ਅੰਨ੍ਹੇਵਾਹ ਗੋਲ਼ੀਆਂ

PunjabKesari

ਮ੍ਰਿਤਕ ਸੰਜੇ ਕੁਮਾਰ ਦੇ ਤਾਏ ਚੰਦ ਸਿੰਘ ਨੇ ਕਿਹਾ ਕਿ ਇਹ ਦੋਵੇਂ ਦੋਸਤ ਫੈਕਟਰੀ ਤੋਂ ਕੰਮ ਕਰਕੇ ਵਾਪਸ ਪਰਤ ਰਹੇ ਸਨ। ਸੰਜੇ ਕੁਮਾਰ ਦੇ ਵਿਆਹ ਨੂੰ ਅਜੇ 20 ਹੀ ਦਿਨ ਹੋਏ ਸਨ ਕਿ ਇਹ ਭਾਣਾ ਵਾਪਰ ਗਿਆ। ਇਸ ਮੌਕੇ ਮ੍ਰਿਤਕ ਨਰਿੰਦਰ ਸਿੰਘ ਦੇ ਭਰਾ ਸੁਖਬੀਰ ਸਿੰਘ ਨੇ ਕਿਹਾ ਕਿ ਸਾਡਾ ਤਾਂ ਘਰ ’ਚ ਕਮਾਉਣ ਵਾਲਾ ਨਰਿੰਦਰ ਸਿੰਘ ਹੀ ਸੀ ਕਿਉਂਕਿ ਮੈਂ ਤਾਂ ਇਕ ਸਕੂਲ ਵੈਨ ਹੀ ਚਲਾ ਰਿਹਾ ਹਾਂ। ਮੇਰਾ ਭਰਾ ਹੀ ਘਰ ਦਾ ਖਰਚਾ ਚੁੱਕਦਾ ਸੀ। ਰੋਹਟੀ ਪੁਲਸ ਚੌਕੀ ਇੰਚਾਰਜ ਜੈਦੀਪ ਸ਼ਰਮਾ ਨੇ ਦੱਸਿਆ ਕਿ ਅਣਪਛਾਤੇ ਵਹੀਕਲ ਚਾਲਕ ਖਿਲਾਫ ਮਾਮਲਾ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਮੌਸਮ ਨੂੰ ਲੈ ਕੇ ਸਾਹਮਣੇ ਆਈ ਨਵੀਂ ਜਾਣਕਾਰੀ, ਮੌਸਮ ਵਿਭਾਗ ਨੇ ਦਿੱਤੀ ਚਿਤਾਵਨੀ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News